ਮੇਖ : ਸਿਤਾਰਾ ਆਮਦਨ ਵਾਲਾ, ਭੱਜਦੌੜ ਕਰਨ ’ਤੇ ਅਰਥ ਦਸ਼ਾ ਵੀ ਕੰਫ਼ਰਟੇਬਲ ਰਹੇਗੀ, ਕੰਮਕਾਜੀ ਪ੍ਰੋਗਰਾਮਿੰਗ-ਪਲਾਨਿੰਗ ਨੂੰ ਅੱਗੇ ਵਧਾਉਣ ’ਚ ਸਫ਼ਲਤਾ ਮਿਲੇਗੀ।
ਬ੍ਰਿਖ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਹਾਈ ਮੌਰੇਲ ਕਰ ਕੇ ਆਪ ਨੂੰ ਹਰ ਕੰਮ ਆਸਾਨ ਨਜ਼ਰ ਆਵੇਗਾ, ਜ਼ਿੰਦਾਦਿਲ ਹੁੰਦੇ ਮਨ ’ਤੇ ਕਾਬੂ ਰੱਖਣਾ ਸਹੀ ਰਹੇਗਾ।
ਮਿਥੁਨ : ਨਾ ਤਾਂ ਦੂਜਿਆਂ ’ਤੇ ਜ਼ਿਆਦਾ ਭਰੋਸਾ ਕਰੋ ਅਤੇ ਨਾ ਹੀ ਲਿਖਣ-ਪੜ੍ਹਨ ਦੇ ਕੰਮ ਨੂੰ ਜਲਦਬਾਜ਼ੀ ’ਚ ਫਾਈਨਲ ਕਰੋ, ਸਫ਼ਰ ਵੀ ਟਾਲ ਦਿਓ, ਉਧਾਰੀ ਦੇ ਚਕਰ ’ਚ ਵੀ ਨਾ ਫਸੋ।
ਕਰਕ : ਟੀਚਿੰਗ, ਕੋਚਿੰਗ, ਪਬਲੀਸ਼ਿੰਗ, ਸਟੇਸ਼ਨਰੀ, ਟੂਰਿਜ਼ਮ, ਕੰਸਲਟੈਂਸੀ, ਕੈਟਰਿੰਗ, ਹੋਟਲਿੰਗ ਦਾ ਕੰੰਮ ਕਰਨ ਵਾਲਿਆਂ ਦਾ ਕਾਰੋਬਾਰੀ ਕਦਮ ਬੜ੍ਹਤ ਵੱਲ ਰਹੇੇਗਾ।
ਸਿੰਘ : ਰਾਜਕੀ ਕੰਮਾਂ ’ਚ ਭੱਜਦੌੜ ਕਰਨ ’ਤੇ ਕੋਈ ਰੁਕਾਵਟ ਮੁਸ਼ਕਿਲ ਹਟੇਗੀ, ਸ਼ਤਰੂ ਵੀ ਆਪ ਅੱਗੇ ਟਿਕ ਨਾ ਸਕਣਗੇ, ਅਫ਼ਸਰਾਂ ਦੇ ਰੁਖ ’ਚ ਨਰਮੀ ਰਹੇਗੀ।
ਕੰਨਿਆ : ਜਨਰਲ ਸਿਤਾਰਾ ਸਟ੍ਰਾਂਗ ਜਿਹੜਾ ਆਪ ਨੂੰ ਦੂਜਿਆਂ ’ਤੇ ਵਿਜਈ ਰੱਖੇਗਾ, ਸ਼ੁਭ ਕੰਮਾਂ ’ਚ ਧਿਆਨ, ਪਰ ਘਰੇਲੂ ਮੋਰਚੇ ’ਤੇ ਕੁਝ ਟੈਨਸ਼ਨ-ਪ੍ਰੇਸ਼ਾਨੀ ਰਹਿ ਸਕਦੀ ਹੈ।
ਤੁਲਾ : ਸਿਤਾਰਾ ਸਿਹਤ, ਖਾਸ ਕਰ ਕੇ ਪੇਟ ਲਈ ਕਮਜ਼ੋਰ, ਨਾਪ ਤੋਲ ਕੇ ਖਾਣਾ-ਪੀਣਾ ਸਹੀ ਰਹੇਗਾ, ਉਧਾਰੀ ਦੇ ਚੱਕਰ ’ਚ ਫਸਣ ਤੋਂ ਵੀ ਬਚਣਾ ਚਾਹੀਦਾ ਹੈ।
ਬ੍ਰਿਸ਼ਚਕ : ਵਪਾਰਕ ਅਤੇ ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ, ਸਫ਼ਲਤਾ ਸਾਥ ਦੇਵੇਗੀ, ਦੋੋਵੇਂ ਪਤੀ-ਪਤਨੀ ਇਕ ਦੂਜੇ ਦੇ ਪ੍ਰਤੀ ਸਾਫ਼-ਕੰਸੀਡ੍ਰੇਟ ਰਹਿਣਗੇ।
ਧਨ : ਕਿਉਂਕਿ ਕਿਸੇ ਨਾ ਕਿਸੇ ਸ਼ਤਰੂ ਨਾਲ ਟਕਰਾਅ ਦਾ ਡਰ ਬਣਿਆ ਰਹਿ ਸਕਦਾ ਹੈ, ਇਸ ਲਈ ਦੁਸ਼ਮਣਾਂ ਤੋਂ ਫਾਸਲਾ ਬਣੇ ਕੇ ਰੱਖਣਾ ਸਹੀ ਰਹੇਗਾ।
ਮਕਰ : ਜਨਰਲ ਸਿਤਾਰਾ ਸਟ੍ਰਾਂਗ, ਯਤਨ ਕਰਨ ’ਤੇ ਆਪ ਦੀ ਪਲਾਨਿੰਗ-ਪ੍ਰੋਗਰਾਮਿੰਗ ਕੁਝ ਅੱਗੇ ਵਧ ਸਕਦੀ ਹੈ, ਸੰਤਾਨ ਦਾ ਰੁਖ ਸੁਪੋਰਟਿਵ ਰਹੇਗਾ।
ਕੁੰਭ : ਕੋਰਟ ਕਚਹਿਰੀ ਨਾਲ ਜੁੜੇ ਕਿਸੇ ਕੰਮ ਲਈ ਸ਼ੁਰੂਆਤੀ ਯਤਨ ਕਰਨ ’ਤੇ ਸਫ਼ਲਤਾ ਮਿਲ ਸਕਦੀ ਹੈ ਪਰ ਸੁਭਾਅ ’ਚ ਗੁੱਸਾ ਰਹੇਗਾ।
ਮੀਨ : ਕਿਸੇ ਵੱਡੇ ਆਦਮੀ ਦੀ ਮਦਦ ਲੈਣ ਲਈ ਜੇਕਰ ਆਪ ਉਸ ਨੂੰ ਅਪਰੋਚ ਕਰੋਗੇ ਤਾਂ ਉਹ ਆਪ ਦੀ ਗੱਲ ਧਿਆਨ ਨਾਲ ਸੁਣੇਗਾ।
14 ਦਸੰਬਰ 2024, ਸ਼ਨੀਵਾਰ
ਮੱਘਰ ਸੁਦੀ ਤਿੱਥੀ ਚੌਦਸ (ਸ਼ਾਮ 4.59 ਤੱਕ) ਅਤੇ ਮਗਰੋਂ ਤਿਥੀ ਪੁੰਨਿਆ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਬ੍ਰਿਸ਼ਚਕ ’ਚ
ਚੰਦਰਮਾ ਮੇਖ ’ਚ
ਮੰਗਲ ਕਰਕ ’ਚ
ਬੁੱਧ ਬ੍ਰਿਸ਼ਚਕ ’ਚ
ਗੁਰੂ ਬ੍ਰਿਖ ’ਚ
ਸ਼ੁੱਕਰ ਮਕਰ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2081, ਮੱਘਰ ਪ੍ਰਵਿਸ਼ਟੇ 29 , ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 23 (ਮੱਘਰ), ਹਿਜਰੀ ਸਾਲ 1446, ਮਹੀਨਾ : ਜਮਾਦਿ ਉੱਲ ਸਾਨੀ, ਤਰੀਕ : 12, ਸੂਰਜ ਉਦੇ ਸਵੇਰੇ 7.23 ਵਜੇ, ਸੂਰਜ ਅਸਤ ਸ਼ਾਮ 5.22 ਵਜੇ (ਜਲੰਧਰ ਟਾਈਮ), ਨਕਸ਼ੱਤਰ: ਰੋਹਿਣੀ (14-15 ਮੱਧ ਰਾਤ 3.55 ਤੱਕ) ਅਤੇ ਮਗਰੋਂ ਨਕਸ਼ੱਤਰ ਮ੍ਰਿਗਸ਼ਿਰ, ਯੋਗ : ਸਿੱਧ (ਸਵੇਰੇ 8.26 ਤੱਕ) ਅਤੇ ਮਗਰੋਂ ਯੋਗ ਸਾਧਿਆ, ਚੰਦਰਮਾ : ਬ੍ਰਿਖ ਰਾਸ਼ੀ ’ਤੇ (ਪੂਰਾ ਦਿਨ ਰਾਤ), ਭਦਰਾ ਰਹੇਗੀ (ਸ਼ਾਮ 4.59 ਤੋਂ ਲੈ ਕੇ 14-15 ਮੱਧ ਰਾਤ 3.46 ਤੱਕ), ਦਿਸ਼ਾ ਸ਼ੂਲ: ਪੁਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂ ਕਾਲ : ਸਵੇਰੇ ਨੌਂ ਤੋਂ ਸਾਢੇ ਦਸ ਵਜੇ ਤੱਕ। ਪੁਰਬ, ਦਿਵਸ ਅਤੇ ਤਿਓਹਾਰ:- ਸ਼੍ਰੀ ਦੱਤਾ ਤ੍ਰੇਅ ਜੈਅੰਤੀ, ਤਰੀਪੁਰ ਭੈਰਵ ਜੈਅੰਤੀ,ਸ਼੍ਰੀ ਸਤਿ ਨਰਾਇਣ ਵਰਤ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਸਿੰਘ ਰਾਸ਼ੀ ਵਾਲਿਆਂ ਦੀ ਸ਼ਤਰੂਆਂ 'ਤੇ ਰਹੇਗੀ ਪਕੜ, ਬ੍ਰਿਸ਼ਚਕ ਰਾਸ਼ੀ ਵਾਲਿਆਂ ਨੂੰ ਹੋ ਸਕਦੈ ਨੁਕਸਾਨ
NEXT STORY