ਮੇਖ : ਵੱਡੇ ਲੋਕਾਂ ਨਾਲ ਮੇਲ-ਮਿਲਾਪ, ਆਪ ਕਿਸੇ ਉਲਝੇ ਰੁਕੇ ਕੰਮ ਨੂੰ ਸੰਵਾਰਨ ’ਚ ਹੈਲਪਫੁਲ ਹੋ ਸਕਦੇ ਹੋ, ਕੰਮਕਾਜੀ ਭੱਜਦੌੜ ਵੀ ਚੰਗਾ ਨਤੀਜਾ ਦੇਵੇਗੀ।
ਬ੍ਰਿਖ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ, ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ, ਆਪ ਕੰਮਕਾਜੀ ਮੋਰਚੇ ’ਤੇ ਐਕਟਿਵ-ਸਫਲ ਰਹੋਗੇ।
ਮਿਥੁਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਭੱਜਦੌੜ ਕਰੋਗੇ, ਉਸ ’ਚ ਕੁਝ ਨਾ ਕੁਝ ਸਫਲਤਾ ਜ਼ਰੂਰ ਮਿਲੇਗੀ।
ਕਰਕ : ਉਲਝਣਾਂ-ਝਮੇਲਿਆਂ ਕਰਕੇ ਆਪ ਦਾ ਹਰ ਕੰਮ ਰੁਕਦਾ ਅਤੇ ਹਿਚਕੋਲੇ ਖਾਂਦਾ ਨਜ਼ਰ ਆਵੇਗਾ, ਕੋਈ ਨਵੀਂ ਪਹਿਲ ਵੀ ਨਾ ਕਰਨਾ ਸਹੀ ਰਹੇਗਾ।
ਸਿੰਘ : ਖੇਤੀ ਉਤਪਾਦਾਂ, ਖੇਤੀ ਉਪਕਰਨਾਂ, ਖਾਦਾਂ-ਬੀਜਾਂ, ਕਰਿਆਨਾ ਵਸਤਾਂ, ਸੁੱਕੇ ਮੇਵਿਆਂ ਦਾ ਕੰਮ ਕਰਨ ਵਾਲਿਆਂ ਦਾ ਸਿਤਾਰਾ ਵਧੀਆ ਸਮਝੋ।
ਕੰਨਿਆ : ਜਿਹੜੇ ਕੰਮ ਲਈ ਵੀ ਯਤਨ ਜਾਂ ਭੱਜਦੌੜ ਕਰੋਗੇ, ਉਸ ’ਚ ਕੁਝ ਨਾ ਕੁਝ ਸਫਲਤਾ ਜ਼ਰੂਰ ਮਿਲੇਗੀ, ਤੇਜ ਪ੍ਰਭਾਵ ਦਬਦਬਾ ਬਣਿਆ ਰਹੇਗਾ।
ਤੁਲਾ : ਕਿਸ ਧਾਰਮਿਕ ਪ੍ਰੋਗਰਾਮ ਨਾਲ ਜੁੜਨ, ਧਾਰਮਿਕ ਲਿਟਰੇਚਰ ਪੜ੍ਹਨ, ਕਥਾ-ਵਾਰਤਾ, ਭਜਨ ਕੀਰਤਨ ਸੁਣਨ ’ਚ ਜੀਅ ਲੱਗੇਗਾ।
ਬ੍ਰਿਸ਼ਚਕ : ਸਿਤਾਰਾ ਪੇਟ ਲਈ ਕਮਜ਼ੋਰ, ਇਸ ਲਈ ਲਿਮਿਟ ’ਚ ਖਾਣਾ-ਪੀਣਾ ਸਹੀ ਰਹੇਗਾ, ਕਿਸੇ ’ਤੇ ਜ਼ਰੂਰਤ ਤੋਂ ਵੱਧ ਭਰੋਸਾ ਵੀ ਨਾ ਕਰੋ।
ਧਨ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਆਪ-ਆਪਣੇ ਕਿਸੇ ਪ੍ਰੋਗਰਾਮ ਨੂੰ ਅੱਗੇ ਵਧਾਉਣ ਲਈ ਯਤਨਸ਼ੀਲ ਰਹੋਗੇ।
ਮਕਰ : ਕਿਉਂਕਿ ਆਪ ਨੂੰ ਕਦਮ-ਕਦਮ ’ਤੇ ਵੈਰ ਵਿਰੋਧ ਨਾਲ ਨਿਪਟਣਾ ਪੈ ਸਕਦਾ ਹੈ, ਇਸ ਲਈ ਪੂਰੀ ਤਰ੍ਹਾਂ ਸੁਚੇਤ ਰਹਿਣ ਦੀ ਜ਼ਰੂਰਤ ਹੋਵੇਗੀ।
ਕੁੰਭ : ਜਨਰਲ ਸਿਤਾਰਾ ਸਟਰਾਂਗ, ਜਿਹੜਾ ਆਪ ਨੂੰ ਹਰ ਪੱਖੋਂ ਵਿਜਈ-ਪ੍ਰਭਾਵੀ ਰੱਖੇਗਾ, ਅਤੇ ਕਦਮ ਨੂੰ ਅੱਗੇ ਵੱਲ ਰੱਖੇਗਾ।
ਮੀਨ : ਪ੍ਰਾਪਰਟੀ ਦੇ ਕਿਸੇ ਕੰਮ ਲਈ ਆਪ ਜਿਹੜੀ ਭੱਜਦੌੜ ਕਰੋਗੇ, ਉਹ ਚੰਗਾ ਨਤੀਜਾ ਦੇਵੇਗੀ ਪਰ ਆਪਣੇ ਗੁੱਸੇ ’ਤੇ ਕਾਬੂ ਰੱਖੋ।
9 ਫਰਵਰੀ 2025, ਐਤਵਾਰ
ਮਾਘ ਸੁਦੀ ਤਿੱਥੀ ਦੁਆਦਸ਼ੀ (ਸ਼ਾਮ 7.26 ਤੱਕ) ਅਤੇ ਮਗਰੋਂ ਤਿਥੀ ਤਰੋਦਸ਼ੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮਕਰ ’ਚ
ਚੰਦਰਮਾ ਮਿਥੁਨ ’ਚ
ਮੰਗਲ ਮਿਥੁਨ ’ਚ
ਬੁੱਧ ਮਕਰ ’ਚ
ਗੁਰੂ ਬ੍ਰਿਖ ’ਚ
ਸ਼ੁੱਕਰ ਮੀਨ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2081, ਮਾਘ ਪ੍ਰਵਿਸ਼ਟੇ 27, ਰਾਸ਼ਟਰੀ ਸ਼ਕ ਸੰਮਤ : 1946, ਮਿਤੀ :20(ਮਾਘ), ਹਿਜਰੀ ਸਾਲ 1446, ਮਹੀਨਾ : ਸ਼ਾਬਾਨ, ਤਰੀਕ : 10, ਸੂਰਜ ਉਦੇ ਸਵੇਰੇ 7.18 ਵਜੇ, ਸੂਰਜ ਅਸਤ ਸ਼ਾਮ 6.06 ਵਜੇ (ਜਲੰਧਰ ਟਾਈਮ), ਨਕਸ਼ੱਤਰ: ਆਰਦਰਾ (ਸ਼ਾਮ 5.53 ਤੱਕ) ਅਤੇ ਮਗਰੋਂ ਨਕੱਸ਼ਤਰ ਪੁਨਰਵਸੁ, ਯੋਗ : ਵਿਸ਼ਕੁੰਭ, (ਦੁਪਹਿਰ 12.07 ਤੱਕ) ਅਤੇ ਮਗਰੋਂ ਯੋਗ ਪ੍ਰੀਤੀ, ਚੰਦਰਮਾ : ਮਿਥੁਨ ਰਾਸ਼ੀ ’ਤੇ (ਪੂਰਾ ਦਿਨ ਰਾਤ), ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ ਰਾਹੂ ਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤੱਕ, ਪੁਰਬ,ਦਿਵਸ ਅਤੇ ਤਿਉਹਾਰ : ਭੀਸ਼ਮ ਦੁਆਦਸ਼ੀ, ਤਿਲ ਦੁਆਦਸ਼ੀ
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਕਰਕ ਰਾਸ਼ੀ ਵਾਲਿਆਂ ਦਾ ਸਿਤਾਰਾ ਨੁਕਸਾਨ ਵਾਲਾ, ਮੇਖ ਰਾਸ਼ੀ ਵਾਲਿਆਂ ਦੇ ਸ਼ਤਰੂ ਰਹਿਣਗੇ ਪਕੜ ਹੇਠ
NEXT STORY