ਮੇਖ : ਸਿਤਾਰਾ ਉਲਝਣਾਂ-ਝਮੇਲਿਆਂ-ਪੇਚੀਦਗੀਆਂ ਵਾਲਾ, ਇਸ ਲਈ ਨਾ ਤਾਂ ਕੋਈ ਕੰਮਕਾਜੀ ਟੂਰ ਕਰੋ ਅਤੇ ਨਾ ਹੀ ਕੋਈ ਇੰਪੋਰਟੈਂਟ ਕੰਮ ਹੱਥ ’ਚ ਨਾ ਲਓ।
ਬ੍ਰਿਖ : ਟੀਚਿੰਗ-ਕੋਚਿੰਗ-ਟਿਊਸ਼ਨਿੰਗ, ਮੈਡੀਸਨ, ਕੰਸਲਟੈਂਸੀ, ਟੂਰਿਜ਼ਮ, ਡਿਜ਼ਾਈਨਿੰਗ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।
ਮਿਥੁਨ : ਸਰਕਾਰੀ-ਗੈਰ ਸਰਕਾਰੀ ਕੰਮਾਂ ’ਚ ਸਫਲਤਾ ਮਿਲੇਗੀ, ਵੱਡੇ ਲੋਕ ਮਿਹਰਬਾਨ ਰਹਿਣਗੇ ਅਤੇ ਆਪ ਦੀ ਗੱਲ ਧਿਆਨ-ਧੀਰਜ ਨਾਲ ਸੁਣਨਗੇ।
ਕਰਕ : ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਆਪ ਨੂੰ ਹਰ ਪੱਖੋਂ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਧਾਰਮਿਕ ਅਤੇ ਸਾਮਾਜਿਕ ਕੰਮਾਂ ’ਚ ਧਿਆਨ।
ਸਿੰਘ : ਕਿਉਂਕਿ ਸਿਤਾਰਾ ਸਿਹਤ ਲਈ ਕਮਜ਼ੋਰ ਹੈ, ਇਸ ਲਈ ਲਿਮਟ ’ਚ ਖਾਣਾ-ਪੀਣਾ ਸਹੀ ਰਹੇਗਾ, ਉਧਾਰੀ ’ਚ ਵੀ ਫਸਣ ਤੋਂ ਬਚੋ।
ਕੰਨਿਆ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਜਨਰਲ ਤੌਰ ’ਤੇ ਹਰ ਮੋਰਚੇ ’ਤੇ ਸਫਲਤਾ ਮਿਲੇਗੀ, ਫੈਮਿਲੀ ਫਰੰਟ ’ਤੇ ਵੀ ਤਾਲਮੇਲ ਸਹਿਯੋਗ ਰਹੇਗਾ।
ਤੁਲਾ : ਦੁਸ਼ਮਣਾਂ ਨੂੰ ਕਮਜ਼ੋਰ ਸਮਝਣ ਦੀ ਗਲਤੀ ਕਰਨੀ ਕਿਸੇ ਸਮੇਂ ਮਹਿੰਗੀ ਪੈ ਸਕਦੀ ਹੈ, ਇਸ ਲਈ ਉਨ੍ਹਾਂ ਨਾਲ ਪੂਰੀ ਤਿਆਰੀ ਨਾਲ ਨਿਪਟੋ।
ਬ੍ਰਿਸ਼ਚਕ : ਸੰਤਾਨ ਦੇ ਸੁਪੋਰਟਿਵ ਰੁਖ ’ਤੇ ਭਰੋਸਾ ਕੀਤਾ ਜਾ ਸਕਦਾ ਹੈ,ਅਰਥ ਦਸ਼ਾ ਵੀ ਠੀਕ-ਠਾਕ ਰਹੇਗੀ, ਮਾਣ-ਸਨਮਾਨ ਦੀ ਪ੍ਰਾਪਤੀ।
ਧਨ : ਕੋਰਟ-ਕਚਹਿਰੀ ਦੇ ਨਾਲ ਜੁੜੇ ਕਿਸੇ ਕੰਮ ਨੂੰ ਹੱਥ ’ਚ ਲੈਣ ’ਤੇ ਬਿਹਤਰ ਨਤੀਜਾ ਮਿਲਣ ਦੀ ਆਸ, ਸ਼ਤਰੂ ਵੀ ਨਿਸਤੇਜ ਰਹਿਣਗੇ।
ਮਕਰ : ਮਿੱਤਰ ਅਤੇ ਕੰਮਕਾਜੀ ਸਾਥੀ ਤਾਲਮੇਲ ਰੱਖਣਗੇ, ਸਹਿਯੋਗ ਕਰਨਗੇ ਅਤੇ ਆਪ ਦੀ ਕਿਸੇ ਸਮੱਸਿਆ ਨੂੰ ਸੁਲਝਾਉਣ ’ਚ ਇੰਸਟਰੂਮੈਂਟਲ ਹੋਣਗੇ।
ਕੁੰਭ : ਸਿਤਾਰਾ ਧਨ ਲਾਭ ਲਈ ਚੰਗਾ, ਆਪ ਆਪਣੀ ਭੱਜਦੌੜ ਨਾਲ ਕਾਰੋਬਾਰੀ ਪਲਾਨਿੰਗ-ਪ੍ਰੋਗਰਾਮਿੰਗ ਨੂੰ ਅੱਗੇ ਵਧਾ ਸਕੋਗੇ।
ਮੀਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ, ਸ਼ਤਰੂ ਕਮਜ਼ੋਰ ਰਹਿਣਗੇ।
19 ਜੂਨ 2025, ਵੀਰਵਾਰ
ਹਾੜ੍ਹ ਵਦੀ ਤਿੱਥੀ ਅਸ਼ਟਮੀ (ਪੁਰਵ ਦੁਪਹਿਰ 11.56 ਤੱਕ) ਅਤੇ ਮਗਰੋਂ ਤਿੱਥੀ ਨੌਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮਿਥੁਨ ’ਚ
ਚੰਦਰਮਾ ਕੁੰਭ ’ਚ
ਮੰਗਲ ਸਿੰਘ ’ਚ
ਬੁੱਧ ਮਿਥੁਨ ’ਚ
ਗੁਰੂ ਮਿਥੁਨ ’ਚ
ਸ਼ੁੱਕਰ ਮੇਖ ’ਚ
ਸ਼ਨੀ ਮੀਨ ’ਚ
ਰਾਹੂ ਕੁੰਭ ’ਚ
ਕੇਤੂ ਸਿੰਘ ’ਚ
ਬਿਕ੍ਰਮੀ ਸੰਮਤ : 2082, ਹਾੜ੍ਹ ਪ੍ਰਵਿਸ਼ਟੇ 5, ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 29 (ਜੇਠ), ਹਿਜਰੀ ਸਾਲ 1446, ਮਹੀਨਾ : ਜਿਲਹਿਜ਼ , ਤਰੀਕ : 22, ਸੂਰਜ ਉਦੇ ਸਵੇਰੇ 5.27 ਵਜੇ, ਸੂਰਜ ਅਸਤ : ਸ਼ਾਮ 7.31 ਵਜੇ (ਜਲੰਧਰ ਟਾਈਮ), ਨਕਸ਼ੱਤਰ : ਉੱਤਰਾ ਭਾਦਰਪਦ (ਰਾਤ 11.17 ਤਕ), ਅਤੇ ਮਗਰੋਂ ਨਕਸ਼ੱਤਰ ਰੇਵਤੀ, ਯੋਗ : ਸੌਭਾਗਿਯ (19-20 ਮੱਧ ਰਾਤ 2.46 ਤਕ) ਅਤੇ ਮਗਰੋਂ ਯੋਗ ਸ਼ੌਭਨ, ਚੰਦਰਮਾ : ਮੀਨ ਰਾਸ਼ੀ ’ਤੇ (ਪੂਰਾ ਦਿਨ ਰਾਤ ), ਪੰਚਕ ਲੱਗੀ ਰਹੇਗੀ (ਪੂਰਾ ਦਿਨ ਰਾਤ), ਰਾਤ 11.27 ਤੋਂ ਬਾਅਦ ਜੰਮੇ ਬੱਚੇ ਨੂੰ ਰੇਵਤੀ ਨਕਸ਼ੱਤਰ ਦੀ ਪੂਜਾ ਲੱਗੇਗੀ, ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ, ਦਿਸ਼ਾ ਲਈ ਰਾਹੂਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤੱਕ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਮਕਰ ਰਾਸ਼ੀ ਵਾਲਿਆਂ ਦਾ ਸਿਤਾਰਾ ਹਰ ਮੋਰਚੇ 'ਤੇ ਮੋਹਰੀ ਰਹੇਗਾ, ਤੁਸੀਂ ਵੀ ਦੇਖੋ ਆਪਣੀ ਰਾਸ਼ੀ
NEXT STORY