ਮੇਖ : ਮਨ ਕਿਸੇ ਅਣਜਾਣੇ ਡਰ ਕਰਕੇ, ਕਿਸੇ ਵੀ ਨਵੀਂ ਪਹਿਲ ਕਰਨ ਲਈ ਰਾਜ਼ੀ ਨਾ ਹੋ ਸਕੇਗਾ ਪਰ ਜਨਰਲ ਹਾਲਾਤ ਅਨੁਕੂਲ ਚੱਲਣਗੇ।
ਬ੍ਰਿਖ : ਆਪ ਆਪਣੀ ਸੋਚ ਅਤੇ ਸਮਝ ਨਾਲ ਆਪਣੀ ਪਲਾਨਿੰਗ-ਪ੍ਰੋਗਰਾਮਿੰਗ ਨੂੰ ਅੱਗੇ ਵਧਾਉਣ ’ਚ ਸਫਲ ਹੋਵੇਗੇ, ਹਰ ਫਰੰਟ ’ਤੇ ਬਿਹਤਰੀ ਹੋਵੇਗੀ।
ਮਿਥੁਨ : ਯਤਨ ਅਤੇ ਭੱਜਦੌੜ ਕਰਨ ’ਤੇ ਕੋਈ ਜਾਇਦਾਦੀ ਕੰਮ ਕੁਝ ਅੱਗੇ ਵਧ ਸਕਦਾ ਹੈ, ਮਾਣ-ਸਨਮਾਨ ਦੀ ਪ੍ਰਾਪਤੀ, ਸ਼ਤਰੂ ਕਮਜ਼ੋਰ ਰਹਿਣਗੇ।
ਕਰਕ : ਜਨਰਲ ਸਿਤਾਰਾ ਮਜ਼ਬੂਤ, ਜਿਹੜਾ ਆਪ ਨੂੰ ਹਰ ਫਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਸ਼ਤਰੂ ਆਪ ਦੀ ਪਕੜ ਹੇਠ ਰਹਿਣਗੇ।
ਸਿੰਘ : ਸਿਤਾਰਾ ਕਾਰੋਬਾਰੀ ਕੰਮਾਂ ਅਤੇ ਕਾਰੋਬਾਰੀ ਟੂਰਿੰਗ ਲਈ ਚੰਗਾ, ਭੱਜਦੌੜ ਕਰਨ ’ਤੇ ਕੋਈ ਕੰਮਕਾਜੀ ਰੁਕਾਵਟ ਮੁਸ਼ਕਲ ਹਟੇਗੀ, ਵਿਅਸਤਤਾ ਬਣੀ ਰਹੇਗੀ।
ਕੰਨਿਆ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਸੋਚ-ਵਿਚਾਰ ਕਰੋਗੇ, ਉਸ ’ਚ ਸਫਲਤਾ ਮਿਲੇਗੀ ਪਰ ਪਾਣੀ ਦੀ ਵਰਤੋਂ ਧਿਆਨ ਨਾਲ ਕਰੋ।
ਤੁਲਾ : ਖਰਚਿਆਂ ਦੇ ਪ੍ਰੈਸ਼ਰ ਕਰ ਕੇ ਕਿਸੇ ਸਮੇਂ ਅਰਥ ਤੰਗੀ ਮਹਿਸੂਸ ਹੋ ਸਕਦੀ ਹੈ, ਕਿਸੇ ਹੇਠ ਆਪਣੀ ਪੇਮੈਂਟ ਵੀ ਨਾ ਫਸਣ ਦਿਓ।
ਬ੍ਰਿਸ਼ਚਕ : ਖੇਤੀ ਉਤਪਾਦਾਂ, ਖਾਦਾਂ-ਬੀਜਾਂ, ਕਰਿਆਨਾ ਵਸਤਾਂ ਅਤੇ ਗਾਰਮੈਂਟਸ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।
ਧਨ : ਸਫਲਤਾ ਸਾਫ ਦੇਵੇਗੀ, ਮਾਣ-ਸਨਮਾਨ ਦੀ ਪ੍ਰਾਪਤੀ, ਕਿਸੇ ਸਰਕਾਰੀ ਮੁਸ਼ਕਲ ਨੂੰ ਸੁਲਝਾਉਣ ’ਚ ਆਪ ਨੂੰ ਸਫਲਤਾ ਮਿਲੇਗੀ।
ਮਕਰ : ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ, ਆਪ ਦੇ ਕਦਮ ਨੂੰ ਹਰ ਫਰੰਟ ’ਤੇ ਬੜ੍ਹਤ ਵੱਲ ਰੱਖੇਗਾ, ਸ਼ਤਰੂ ਕਮਜ਼ੋਰ ਹੀ ਰਹਿਣਗੇ।
ਕੁੰਭ : ਸਿਹਤ ਖਾਸ ਕਰ ਕੇ ਪੇਟ ਲਈ ਸਿਤਾਰਾ ਕਮਜ਼ੋਰ, ਕਿਸੇ ’ਤੇ ਜ਼ਿਆਦਾ ਭਰੋਸਾ ਨਾ ਕਰੋ, ਸਫਰ ਵੀ ਨੁਕਸਾਨ ਪ੍ਰੇਸ਼ਾਨੀ ਦੇਣ ਵਾਲਾ।
ਮੀਨ : ਵਪਾਰ ਅਤੇ ਕੰਮਕਾਜੀ ਦਸ਼ਾ ਚੰਗੀ,ਸਫਲਤਾ ਸਾਥ ਦੇਵੇਗੀ, ਆਪਣੇ ਗੁੱਸੇ ਨੂੰ ਕੰਟ੍ਰੋਲ ਤੋਂ ਬਾਹਰ ਨਾ ਹੋਣ ਦਿਓ।
30 ਜੁਲਾਈ 2025, ਬੁੱਧਵਾਰ
ਸਾਉਣ ਵਦੀ ਤਿੱਥੀ ਛੱਠ (30-31 ਮੱਧ ਰਾਤ 2.42 ਤੱਕ) ਅਤੇ ਮਗਰੋਂ ਤਿੱਥੀ ਸਪਤਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਕਰਕ ’ਚ
ਚੰਦਰਮਾ ਕੰਨਿਆ ’ਚ
ਮੰਗਲ ਕੰਨਿਆ ’ਚ
ਬੁੱਧ ਕਰਕ ’ਚ
ਗੁਰੂ ਮਿਥੁਨ ’ਚ
ਸ਼ੁੱਕਰ ਮਿਥੁਨ ’ਚ
ਸ਼ਨੀ ਮੀਨ ’ਚ
ਰਾਹੂ ਕੁੰਭ ’ਚ
ਕੇਤੂ ਸਿੰਘ ’ਚ
ਬਿਕ੍ਰਮੀ ਸੰਮਤ : 2082, ਸਾਉਣ ਪ੍ਰਵਿਸ਼ਟੇ 15, ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 8 (ਹਾੜ੍ਹ), ਹਿਜਰੀ ਸਾਲ 1447, ਮਹੀਨਾ : ਸਫਰ, ਤਰੀਕ : 4, ਸੂਰਜ ਉਦੇ ਸਵੇਰੇ 5.47 ਵਜੇ, ਸੂਰਜ ਅਸਤ : ਸ਼ਾਮ 7.21 ਵਜੇ (ਜਲੰਧਰ ਟਾਈਮ), ਨਕਸ਼ੱਤਰ : ਹਸਤ (ਰਾਤ 9.53 ਤਕ) ਅਤੇ ਮਗਰੋਂ ਨਕਸ਼ੱਤਰ ਚਿਤਰਾ, ਯੋਗ : ਸਿੱਧ (30-31 ਮੱਧ ਰਾਤ 3.40 ਤਕ) ਅਤੇ ਮਗਰੋਂ ਯੋਗ ਸਾਧਿਯ, ਚੰਦਰਮਾ : ਕੰਨਿਆ ਰਾਸ਼ੀ ’ਤੇ (ਪੂਰਾ ਦਿਨ ਰਾਤ) , ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ ਰਾਹੂਕਾਲ : ਦੁਪਹਿਰ 12 ਤੋਂ ਡੇਢ ਵਜੇ ਤੱਕ, ਪੁਰਬ, ਦਿਵਸ ਅਤੇ ਤਿਓਹਾਰ : ਸ਼੍ਰੀ ਕਲਕੀ ਜਯੰਤੀ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਕੰਨਿਆ ਰਾਸ਼ੀ ਵਾਲਿਆਂ ਦੀ ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ ਰਹੇਗੀ, ਤੁਸੀਂ ਵੀ ਦੇਖੋ ਆਪਣੀ ਰਾਸ਼ੀ
NEXT STORY