ਮੇਖ : ਸਿਤਾਰਾ ਦੁਪਹਿਰ ਤਕ ਅਹਿਤਿਆਤ ਪ੍ਰੇਸ਼ਾਨੀ ਵਾਲਾ, ਸਫਰ ਵੀ ਟਾਲ ਦੇਣਾ ਸਹੀ ਰਹੇਗਾ ਪਰ ਬਾਅਦ ’ਚ ਹਰ ਮੋਰਚੇ ’ਤੇ ਬਿਹਤਰੀ ਹੋਵੇਗੀ।
ਬ੍ਰਿਖ : ਸਿਤਾਰਾ ਦੁਪਹਿਰ ਤਕ ਬਿਹਤਰ, ਇਰਾਦਿਆਂ ’ਚ ਮਜ਼ਬੂਤੀ, ਮਾਣ-ਇੱਜ਼ਤ ਦੀ ਪ੍ਰਾਪਤੀ ਪਰ ਬਾਅਦ ’ਚ ਸਮਾਂ ਕੰਪਲੀਕੇਸ਼ਨਜ਼ ਵਾਲਾ ਬਣੇਗਾ।
ਮਿਥੁਨ : ਜਨਰਲ ਸਿਤਾਰਾ ਸਫਲਤਾ ਦੇਣ ਅਤੇ ਬਿਹਤਰ ਹਾਲਾਤ ਬਣਾਉਣ ਵਾਲਾ, ਯਤਨ ਕਰਨ ’ਤੇ ਕੋਈ ਪ੍ਰੋਗਰਾਮ ਆਪਣੇ ਟਾਰਗੈੱਟ ਵੱਲ ਵਧੇਗਾ।
ਕਰਕ : ਦੁਪਹਿਰ ਤਕ ਸਮਾਂ ਕੰਮਕਾਜੀ ਭੱਜਦੌੜ ਅਤੇ ਵਿਅਸਤਤਾ ਰੱਖੇਗਾ ਪਰ ਬਾਅਦ ’ਚ ਹਰ ਫਰੰਟ ’ਤੇ ਸਫਲਤਾ ਅਤੇ ਇੱਜ਼ਤਮਾਣ ਮਿਲੇਗਾ।
ਸਿੰਘ : ਸਿਤਾਰਾ ਦੁਪਹਿਰ ਤਕ ਆਮਦਨ ਵਾਲਾ, ਯਤਨ ਕਰਨ ’ਤੇ ਕੋਈ ਕੰਮਕਾਜੀ ਰੁਕਾਵਟ ਮੁਸ਼ਕਲ ਵੀ ਹਟੇਗੀ, ਫਿਰ ਬਾਅਦ ’ਚ ਬਿਹਤਰੀ ਦੇ ਹਾਲਾਤ ਬਣਨਗੇ।
ਕੰਨਿਆ : ਸਿਤਾਰਾ ਕਾਰੋਬਾਰੀ ਕੰਮਾਂ ਲਈ ਚੰਗਾ, ਕੰਮਕਾਜੀ ਟੂਰਿੰਗ ਵੀ ਵਧੀਆ ਰਹੇਗੀ, ਜਨਰਲ ਹਾਲਾਤ ਅਨੁਕੂਲ ਬਣਨਗੇ।
ਤੁਲਾ : ਸਿਤਾਰਾ ਦੁਪਹਿਰ ਤਕ ਖਰਚਿਆਂ ਨੂੰ ਵਧਾਉਣ ਅਤੇ ਅਰਥ ਦਸ਼ਾ ਤੰਗ ਰੱਖਣ ਵਾਲਾ ਪਰ ਬਾਅਦ ’ਚ ਜਨਰਲ ਹਾਲਾਤ ਬਿਹਤਰ ਬਣਨਗੇ।
ਬ੍ਰਿਸ਼ਚਕ : ਸਿਤਾਰਾ ਦੁਪਹਿਰ ਤਕ ਵਪਾਰ ਕਾਰੋਬਾਰ ’ਚ ਲਾਭ ਦੇਣ ਵਾਲਾ ਪਰ ਬਾਅਦ ’ਚ ਕਿਸੇ ’ਤੇ ਵੀ ਭਰੋਸਾ ਕਰਨ ਤੋਂ ਬਚਣਾ ਸਹੀ ਰਹੇਗਾ।
ਧਨ : ਦੁਪਹਿਰ ਤਕ ਸਰਕਾਰੀ ਕੰਮਾਂ ’ਚ ਕਦਮ ਬੜ੍ਹਤ ਵੱਲ ਰੱਖਣ ਵਾਲਾ, ਫਿਰ ਬਾਅਦ ’ਚ ਕਾਰੋਬਾਰੀ ਮੋਰਚੇ ’ਤੇ ਬਿਹਤਰੀ ਹੋਵੇਗੀ।
ਮਕਰ : ਦੁਪਹਿਰ ਤਕ ਕੰਮਕਾਜੀ ਦਸ਼ਾ ਸੰਤੋਖਜਨਕ, ਫਿਰ ਬਾਅਦ ’ਚ ਸਰਕਾਰੀ ਕੰਮਾਂ ’ਚ ਭੱਜਦੌੜ ਚੰਗਾ ਨਤੀਜਾ ਦੇਵੇਗੀ।
ਕੁੰਭ : ਦੁਪਹਿਰ ਤਕ ਸਮਾਂ ਪੇਟ ਲਈ ਕਮਜ਼ੋਰ, ਖਾਣ-ਪੀਣ ’ਚ ਵੀ ਸੰਜਮ ਵਰਤੋਂ, ਫਿਰ ਬਾਅਦ ’ਚ ਕੋਈ ਸਕੀਮ ਸਿਰ ਚੜ੍ਹੇਗੀ।
ਮੀਨ : ਸਿਤਾਰਾ ਦੁਪਹਿਰ ਤਕ ਕੰਮਕਾਜੀ ਕੰਮਾਂ ਲਈ ਚੰਗਾ ਪਰ ਬਾਅਦ ’ਚ ਸਿਹਤ ’ਚ ਗੜਬੜੀ ਪੈਦਾ ਹੋਣ ਦਾ ਡਰ ਰਹੇਗਾ।
30 ਅਪ੍ਰੈਲ 2026, ਵੀਰਵਾਰ
ਵਿਸਾਖ ਸੁਦੀ ਤਿੱਥੀ ਚੌਦਸ (ਰਾਤ 9.13 ਤੱਕ) ਅਤੇ ਮਗਰੋਂ ਤਿੱਥੀ ਪੁੰਨਿਆ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮੇਖ ’ਚ
ਚੰਦਰਮਾ ਕੰਨਿਆ ’ਚ
ਮੰਗਲ ਮੀਨ ’ਚ
ਬੁੱਧ ਮੀਨ ’ਚ
ਗੁਰੂ ਮਿਥੁਨ ’ਚ
ਸ਼ੁੱਕਰ ਬ੍ਰਿਖ ’ਚ
ਸ਼ਨੀ ਮੀਨ ’ਚ
ਰਾਹੂ ਕੁੰਭ ’ਚ
ਕੇਤੂ ਸਿੰਘ ’ਚ
ਬਿਕ੍ਰਮੀ ਸੰਮਤ : 2083, ਵਿਸਾਖ ਪ੍ਰਵਿਸ਼ਟੇ 17, ਰਾਸ਼ਟਰੀ ਸ਼ਕ ਸੰਮਤ : 1948, ਮਿਤੀ : 10 (ਚੇਤ), ਹਿਜਰੀ ਸਾਲ 1447, ਮਹੀਨਾ : ਜ਼ਿਲਕਾਦ, ਤਰੀਕ : 12, ਸੂਰਜ ਉਦੇ ਸਵੇਰੇ 5.48 ਵਜੇ, ਸੂਰਜ ਅਸਤ : ਸ਼ਾਮ 7.02 ਵਜੇ (ਜਲੰਧਰ ਟਾਈਮ), ਨਕਸ਼ੱਤਰ : ਚਿਤਰਾ (30 ਅਪ੍ਰੈਲ- 1ਮਈ ਮੱਧ ਰਾਤ 2.17 ਤਕ) ਅਤੇ ਮਗਰੋਂ ਨਕਸ਼ੱਤਰ ਸੁਆਤੀ, ਯੋਗ : ਵਜਰ (ਰਾਤ 8.55 ਤੱਕ) ਅਤੇ ਮਗਰੋਂ ਯੋਗ ਸਿੱਧੀ, ਚੰਦਰਮਾ : ਕੰਨਿਆ ਰਾਸ਼ੀ ’ਤੇ (ਦੁਪਹਿਰ 1.14 ਤਕ) ਅਤੇ ਮਗਰੋਂ ਤੁਲਾ ਰਾਸ਼ੀ ’ਤੇ ਪ੍ਰਵੇਸ਼ ਕਰੇਗਾ,ਭਦਰਾ ਸ਼ੁਰੂ ਹੋਵੇਗੀ (ਰਾਤ 9.13 ’ਤੇ), ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ ਦਿਸ਼ਾ ਲਈ ਰਾਹੂਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤੱਕ, ਪੁਰਬ, ਦਿਵਸ ਅਤੇ ਤਿਓਹਾਰ : ਸ਼੍ਰੀ ਨਰਸਿੰਙਜੈਅੰਤੀ, ਸ਼੍ਰੀ ਛਿਣਮਸਤਿਕਾ ਜੈਅੰਤੀ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਮਈ 'ਚ ਬਣ ਰਿਹੈ ਦੁਰਲੱਭ ਸੰਯੋਗ ; ਇਨ੍ਹਾਂ 4 ਰਾਸ਼ੀਆਂ ਦੀ ਲੱਗੇਗੀ ਲਾਟਰੀ, ਆਵੇਗਾ ਪੈਸਾ ਹੀ ਪੈਸਾ
NEXT STORY