ਕਾਬੁਲ (ਏਜੰਸੀ) : ਸੰਯੁਕਤ ਰਾਸ਼ਟਰ ਨੇ ਖ਼ਦਸ਼ਾ ਪ੍ਰਗਟਾਇਆ ਹੈ ਕਿ ਅਫ਼ਗਾਨਿਸਤਾਨ ਵਿਚ 5 ਸਾਲ ਤੋਂ ਘੱਟ ਉਮਰ ਦੇ ਲਗਭਗ 11 ਲੱਖ ਬੱਚੇ ਗੰਭੀਰ ਕੁਪੋਸ਼ਣ ਦਾ ਸਾਹਮਣਾ ਕਰ ਸਕਦੇ ਹਨ। ਇਸ ਨੇ ਕਿਹਾ ਕਿ ਹਸਪਤਾਲਾਂ ਵਿੱਚ ਆਉਣ ਵਾਲੇ ਅਜਿਹੇ ਬੱਚਿਆਂ ਦੀ ਗਿਣਤੀ ਵੱਧ ਰਹੀ ਹੈ, ਜੋ ਪੂਰੀ ਖ਼ੁਰਾਕ ਦੀ ਘਾਟ ਕਾਰਨ ਕੁਪੋਸ਼ਣ ਦਾ ਸ਼ਿਕਾਰ ਹਨ। ਪਿਛਲੇ ਸਾਲ ਤਾਲਿਬਾਨ ਦੇ ਸੱਤਾ ਵਿੱਚ ਆਉਣ ਤੋਂ ਬਾਅਦ, ਸੰਯੁਕਤ ਰਾਸ਼ਟਰ ਅਤੇ ਹੋਰ ਸਹਾਇਤਾ ਏਜੰਸੀਆਂ ਨੇ ਅਕਾਲ ਦੀ ਸਥਿਤੀ ਵਿਚਕਾਰ ਵੱਡੇ ਪੈਮਾਨੇ 'ਤੇ ਐਮਰਜੈਂਸੀ ਸਹਾਇਤਾ ਪ੍ਰੋਗਰਾਮ ਚਲਾਇਆ ਹੈ, ਜਿਸ ਜ਼ਰੀਏ ਲੱਖਾਂ ਲੋਕਾਂ ਨੂੰ ਭੋਜਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਹਾਲਾਂਕਿ ਲਗਾਤਾਰ ਵਿਗੜਦੀ ਸਥਿਤੀ ਨਾਲ ਨਜਿੱਠਣ ਲਈ ਇਨ੍ਹਾਂ ਨੂੰ ਕਾਫੀ ਮੁਸ਼ੱਕਤ ਕਰਨੀ ਪੈ ਰਹੀ ਹੈ।
ਇਹ ਵੀ ਪੜ੍ਹੋ: ਮੰਕੀਪਾਕਸ ਨੂੰ ਲੈ ਕੇ ਬੈਲਜ਼ੀਅਮ ਦੀ ਵਧੀ ਚਿੰਤਾ, ਮਰੀਜ਼ਾਂ ਲਈ ਲਾਜ਼ਮੀ ਕੀਤਾ 21 ਦਿਨ ਦਾ ਕੁਆਰੰਟਾਈਨ
ਇਸ ਮਹੀਨੇ ਜਾਰੀ ਕੀਤੀ ਇੱਕ ਮੁਲਾਂਕਣ ਰਿਪੋਰਟ ਦੇ ਅਨੁਸਾਰ, ਗ਼ਰੀਬੀ ਵੱਧ ਰਹੀ ਹੈ, ਜਿਸ ਨਾਲ ਵਧੇਰੇ ਅਫ਼ਗਾਨ ਲੋਕਾਂ ਨੂੰ ਮਦਦ ਦੀ ਲੋੜ ਹੈ। ਇਕ ਪਾਸੇ ਯੂਕ੍ਰੇਨ ਵਿਚ ਚੱਲ ਰਹੀ ਜੰਗ ਕਾਰਨ ਵਿਸ਼ਵ ਪੱਧਰ 'ਤੇ ਖ਼ੁਰਾਕੀ ਪਦਾਰਥਾਂ ਦੀਆਂ ਕੀਮਤਾਂ ਵੱਧ ਰਹੀਆਂ ਹਨ, ਦੂਜੇ ਪਾਸੇ ਕੌਮਾਂਤਰੀ ਵਿੱਤੀ ਸਹਾਇਤਾ ਉਸ ਪੱਧਰ 'ਤੇ ਮਿਲਣੀ ਮੁਸ਼ਕਿਲ ਹੋ ਰਹੀ ਹੈ। ਰਿਪੋਰਟ ਮੁਤਾਬਕ ਇਸ ਦੇ ਨਤੀਜੇ ਵਜੋਂ ਬੱਚਿਆਂ ਸਮੇਤ ਕਮਜ਼ੋਰ ਵਰਗਾਂ ਦੇ ਲੋਕਾਂ ਦੀਆਂ ਤਕਲੀਫਾਂ ਵਧ ਗਈਆਂ ਹਨ। ਇੰਨਾ ਹੀ ਨਹੀਂ ਔਰਤਾਂ ਨੂੰ ਵੀ ਆਪਣੇ ਪਰਿਵਾਰ ਦੇ ਨਾਲ-ਨਾਲ ਬੱਚਿਆਂ ਦਾ ਢਿੱਡ ਭਰਨ ਲਈ ਸੰਘਰਸ਼ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ: ਬਲਜੀਤ ਕੌਰ ਇੱਕ ਮਹੀਨੇ ਅੰਦਰ 4 ਉੱਚੀਆਂ ਪਹਾੜੀ ਚੋਟੀਆਂ ਸਰ ਕਰਨ ਵਾਲੀ ਪਹਿਲੀ ਭਾਰਤੀ ਪਰਬਤਾਰੋਹੀ ਬਣੀ
ਉੱਤਰੀ ਸੂਬੇ ਪਰਵਾਨ ਦੇ ਇੱਕ ਹਸਪਤਾਲ ਵਿੱਚ, ਨਾਜ਼ੀਆ ਨੇ ਐਸੋਸੀਏਟਡ ਪ੍ਰੈਸ ਨੂੰ ਦੱਸਿਆ ਕਿ ਕੁਪੋਸ਼ਣ ਕਾਰਨ ਉਸ ਦੇ 4 ਬੱਚਿਆਂ - ਦੋ ਲੜਕੀਆਂ ਅਤੇ ਦੋ ਲੜਕਿਆਂ ਦੀ 2 ਸਾਲ ਤੋਂ ਘੱਟ ਉਮਰ ਵਿਚ ਹੀ ਮੌਤ ਹੋ ਗਈ। ਉਨ੍ਹਾਂ ਕਿਹਾ, '4 ਬੱਚਿਆਂ ਦੀ ਮੌਤ ਦਾ ਕਾਰਨ ਗ਼ਰੀਬੀ ਅਤੇ ਆਰਥਿਕ ਸਮੱਸਿਆਵਾਂ ਸਨ। ਜਦੋਂ ਮੇਰੇ ਬੱਚੇ ਬਿਮਾਰ ਹੋਏ ਤਾਂ ਮੇਰੇ ਕੋਲ ਉਨ੍ਹਾਂ ਦੇ ਇਲਾਜ ਲਈ ਪੈਸੇ ਨਹੀਂ ਸਨ।' ਨਾਜ਼ੀਆ ਅਤੇ ਉਸ ਦੀ 7 ਮਹੀਨਿਆਂ ਦੀ ਧੀ ਦਾ ਹਸਪਤਾਲ ਵਿੱਚ ਕੁਪੋਸ਼ਣ ਦਾ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ: ਦੁਖ਼ਦਾਈ ਖ਼ਬਰ: ਬ੍ਰਿਸਬੇਨ 'ਚ 6 ਸਾਲਾ ਪੰਜਾਬੀ ਬੱਚੇ ਦੀ ਮੌਤ, ਪਰਿਵਾਰ ਨੇ ਹਸਪਤਾਲ 'ਤੇ ਚੁੱਕੇ ਸਵਾਲ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਮੰਕੀਪਾਕਸ ਨੂੰ ਲੈ ਕੇ ਬੈਲਜ਼ੀਅਮ ਦੀ ਵਧੀ ਚਿੰਤਾ, ਮਰੀਜ਼ਾਂ ਲਈ ਲਾਜ਼ਮੀ ਕੀਤਾ 21 ਦਿਨ ਦਾ ਕੁਆਰੰਟਾਈਨ
NEXT STORY