ਨਿਊਯਾਰਕ— ਅਮਰੀਕਾ 'ਚ ਭਾਰਤੀ ਮੂਲ ਦੇ ਇਕ ਸਾਬਕਾ ਸੀਈਓ 'ਤੇ ਧੋਖਾਧੜੀ ਦੇ ਦੋਸ਼ 'ਚ 2 ਲੱਖ 94 ਹਜ਼ਾਰ ਡਾਲਰ (1 ਕਰੋੜ 88 ਲੱਖ ਭਾਰਤੀ ਕਰੰਸੀ) ਦਾ ਜੁਰਮਾਨਾ ਠੋਕਿਆ ਗਿਆ ਹੈ। ਸਿਸਟੰਸ ਅਮਰੀਕਾ (ਬਾਅਦ 'ਚ ਕਲਾਭਡੀਵਾ ਨਾਂ) ਦੇ ਸਾਬਕਾ ਸੀਈਓ ਆਦੇਸ਼ ਕੁਮਾਰ ਤਿਆਗੀ 'ਤੇ ਕੈਲੀਫੋਰਨੀਆ ਦੀ ਅਦਾਲਤ ਨੇ ਇਹ ਜੁਰਮਾਨਾ ਲਗਾਇਆ ਹੈ।
ਤਿਆਰੀ 'ਤੇ ਪ੍ਰੈਸ ਰਿਲੀਜ਼ 'ਚ ਫਰਜ਼ੀ ਦਾਅਵਾ ਕਰਨ ਅਤੇ ਕੰਪਨੀ ਸਟਾਕ ਦੇ ਟਰੇਡਿੰਗ 'ਚ ਹੇਰਫੇਰ ਦਾ ਦੋਸ਼ ਸੀ। ਆਦੇਸ਼ ਕੁਮਾਰ ਤਿਆਗੀ ਕੰਪਨੀ ਦਾ ਡਾਇਰੈਕਟਰ ਅਤੇ ਵੱਡਾ ਸ਼ੇਅਰਹੋਲਡਰ ਵੀ ਸੀ। ਕੈਲੀਫੋਨੀਆ ਦੀ ਅਦਾਲਤ ਨੇ ਇਸ ਮਾਮਲੇ 'ਚ ਆਪਣਾ ਆਖਰੀ ਫੈਸਲਾ 17 ਅਗਸਤ ਨੂੰ ਸੁਣਾਇਆ ਸੀ ਕੋਰਟ ਨੇ ਦੇਖਿਆ ਕਿ ਤਿਆਗੀ ਨੇ ਫੈਡਰਲ ਸਕਿਓਰਿਟੀਜ਼ ਰੈਗੂਲੇਸ਼ ਦਾ ਵਾਈਲੇਸ਼ਨ ਕੀਤਾ। ਤਿਆਗੀ ਨੂੰ ਕੋਰਟ ਨੇ ਉਸ ਦੇ ਵਰਤਾਅ ਨੂੰ ਲੈ ਕੇ ਹਦਾਇਤ ਵੀ ਦਿੱਤੀ।
ਅਦਾਲਤ ਨੇ ਤਿਆਗੀ ਨੂੰ ਵਿਆਜ਼ ਸਮੇਤ ਜੁਰਮਾਨੇ ਦੇ 1.88 ਕਰੋੜ ਰੁਪਏ ਚੁਕਾਉਣ ਦੇ ਹੁਕਮ ਦਿੱਤੇ ਹਨ। ਇਹ ਹੁਕਮ ਦੇ ਨਾਲ ਹੀ ਇਹ ਮਾਮਲਾ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ। ਤਿਆਗੀ ਨੂੰ ਪਿਛਲੇ ਸਾਲ ਨਵੰਬਰ 'ਚ ਇਸ ਮਾਮਲੇ 'ਚ ਖਰਾਬ ਵਰਤਾਅ ਦਾ ਦੋਸ਼ੀ ਠਹਿਰਾਇਆ ਗਿਆ ਸੀ। ਸਕਿਓਰਿਟੀ ਐਂਡ ਐਕਸਚੇਂਜ ਕਮਿਸ਼ਨ ਨੂੰ ਸਿਕਾਇਤ ਮੀਲੀ ਸੀ ਕਿ ਤਿਆਗੀ ਨੇ ਜੁਲਾਈ 2010 ਸਤੰਬਰ 2011 'ਚ ਜਾਰੀ ਕਈ ਪ੍ਰੈਸ ਰਲੀਜ਼ 'ਚ ਫਰਜ਼ੀ ਦਾਅਵਾ ਕੀਤਾ ਸੀ। ਇਸ 'ਚ ਕਿਹਾ ਗਿਆ ਸੀ ਕਿ ਕੰਪਨੀ ਦੇ ਸੈਂਕੜੇ ਗਾਹਕ ਹਨ ਅਤੇ ਇਹ ਕਰੀਬ 20 ਦੇਸ਼ਾਂ ਨੂੰ ਸਮਰਥਨ ਕਰਦੀ ਹੈ। ਜਦ ਕਿ ਅਸਲ 'ਚ 2010 'ਚ ਕੰਪਨੀ ਦੇ ਸਿਰਫ 2 ਪ੍ਰਮੁੱਖ ਗਾਹਕ ਸੀ ਅਤੇ 2010 ਤੋ 2011 ਦੇ 'ਚ ਇਹ ਵਿਦੇਸ਼ 'ਚ ਕੀਤੇ ਵੀ ਕਸਟਮਰ ਆਪਰੇਸ਼ਨਾਂ ਨੂੰ ਸਮਰਥਨ ਨਹੀਂ ਕਰਦੀ ਸੀ ਤਿਆਗੀ 'ਤੇ ਇਹ ਵੀ ਦੋਸ਼ ਹੈ ਕਿ ਉਸ ਨੇ 2010 'ਚ ਕੰਪਨੀ ਕੋਲੋਂ ਇਕ ਡਿਸਕਲੋਜਰ 'ਚ ਝੂਠਾ ਦਾਅਵਾ ਕੀਤਾ ਸੀ ਕਿ ਉਸ 'ਤੇ ਕੋਈ ਮੁਕਦਮਾ ਨਹੀਂ ਹੈ। ਉਸਨੇ ਇਹ ਵੀ ਦਾਅਵਾ ਕੀਤਾ ਸੀ ਕਿ ਕੰਪਨੀ ਦੇ ਕਿਸੇ ਵੀ ਅਫਸਰ ਜਾਂ ਡਾਇਰੈਕਟਰ ਦੇ ਖਿਲਾਫ ਕੋਈ ਅਪਰਾਧਕ ਕਾਰਵਾਈ ਨਹੀਂ ਚਲ ਰਹੀ ਹੈ।
ਕਿਊਬਿਕ 'ਚ ਆਏ ਤੂਫਾਨ ਤੋਂ ਬਾਅਦ ਅਜੇ ਵੀ ਹਨ 63,000 ਤੋਂ ਵਧ ਘਰ ਪ੍ਰਭਾਵਿਤ
NEXT STORY