ਬੇਰੂਤ— ਇਜ਼ਰਾਇਲ ਨੇ ਸੀਰੀਆ ਵਲੋਂ ਦਾਗੇ ਗਏ ਰਾਕੇਟ ਦੇ ਜਵਾਬ 'ਚ ਐਤਵਾਰ ਨੂੰ ਹਵਾਈ ਹਮਲੇ ਕੀਤੇ, ਜਿਸ 'ਚ ਸੀਰੀਆਈ ਫੌਜੀਆਂ ਤੇ ਵਿਦੇਸ਼ੀ ਲੜਕਿਆਂ ਸਣੇ 10 ਲੋਕਾਂ ਮਾਰੇ। ਇਜ਼ਰਾਇਲੀ ਫੌਜ ਨੇ ਕਿਹਾ ਕਿ ਸੀਰੀਆ ਵਲੋਂ ਇਜ਼ਰਾਇਲ ਦੇ ਕਬਜ਼ੇ ਵਾਲੇ ਗੋਲਨ ਹਾਈਟਸ 'ਚ ਸ਼ਨੀਵਾਰ ਦੇਰ ਰਾਤ ਮਾਊਂਟ ਹਰਮਨ 'ਚ ਦੋ ਰਾਕੇਟ ਦਾਗੇ ਗਏ ਤੇ ਇਨ੍ਹਾਂ 'ਚੋਂ ਇਕ ਇਜ਼ਰਾਇਲੀ ਸਰਹੱਦ ਦੇ ਅੰਦਰ ਸੀ।
ਫੌਜ ਨੇ ਆਪਣੇ ਬਿਆਨ 'ਚ ਦੱਸਿਆ ਕਿ ਇਸ ਦੇ ਜਵਾਬ 'ਚ ਫੌਜ ਨੇ ਦੋ ਤੋਪਖਾਨਾਂ, ਕਈ ਖੂਫੀਆ ਤੇ ਨਿਰੀਖਣ ਚੌਕੀਆਂ ਤੇ ਐੱਸ.ਏ.-2 ਹਵਾਈ ਰੱਖਿਆ ਦੇ ਖਿਲਾਫ ਕਾਰਵਾਈ ਕੀਤੀ। ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਕਿਹਾ ਕਿ ਇਜ਼ਰਾਇਲੀ ਹਮਲੇ 'ਚ ਤਿੰਨ ਸੀਰੀਆਈ ਫੌਜੀ ਤੇ ਸੱਤ ਵਿਦੇਸ਼ੀ ਨਾਗਰਿਕ ਲੜਾਕੇ ਵੀ ਮਾਰੇ ਗਏ।
ਥਏਨਆਨਮਨ ਚੌਕ ਕਤਲੇਆਮ ਨੂੰ ਚੀਨ ਨੇ ਦੱਸਿਆ ਸਹੀ, ਜਾਣੋ ਕੀ ਹੈ ਮਾਮਲਾ
NEXT STORY