ਲਾਹੌਰ (ਭਾਸ਼ਾ) - ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਸੋਮਵਾਰ ਨੂੰ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਦੇ 10 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਕ ਬਿਆਨ ਅਨੁਸਾਰ ਪੰਜਾਬ ਪੁਲਸ ਤੇ ਅੱਤਵਾਦ ਰੋਕੂ ਵਿਭਾਗ (ਸੀ. ਟੀ. ਡੀ.) ਦੇ ਕਰਮਚਾਰੀਆਂ ਨੇ ਸੋਮਵਾਰ ਤੜਕੇ ਲਾਹੌਰ ਤੋਂ ਲੱਗਭਗ 325 ਕਿਲੋਮੀਟਰ ਦੂਰ ਪੰਜਾਬ ਦੇ ਮੀਆਂਵਾਲੀ ਜ਼ਿਲੇ ਦੇ ਮਕਰਵਾਲ ਵਿਚ ਇਕ ਸਾਂਝਾ ਆਪ੍ਰੇਸ਼ਨ ਚਲਾਇਆ, ਜਿਸ ’ਚ ਘੱਟੋ-ਘੱਟ 10 ਅੱਤਵਾਦੀ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ।
ਫਰਿਜ਼ਨੋ ’ਚ 'ਪੰਜਾਬੀਅਤ' ਮੈਗਜ਼ੀਨ ਰਿਲੀਜ਼, ਸਾਹਿਤਕ ਜਗਤ ਲਈ ਇਤਿਹਾਸਕ ਪਲ
NEXT STORY