ਨਵੀਂ ਦਿੱਲੀ/ਵਾਸ਼ਿੰਗਟਨ (ਵਿਸ਼ੇਸ਼)- ਸਾਡੇ ਬਜ਼ੁਰਗਾਂ ਦਾ ਦਿਮਾਗ ਸਾਡੇ ਤੋਂ ਜ਼ਿਆਦਾ ਵੱਡਾ ਸੀ। ਇਹ ਲਗਭਗ 100 ਪੀੜ੍ਹੀ ਪੁਰਾਣੀ ਗੱਲ ਹੈ, ਭਾਵ ਕੁਝ ਹਜ਼ਾਰ ਸਾਲ ਪਹਿਲਾਂ। ਅਮਰੀਕਾ ਦੇ ਐਂਥ੍ਰੋਪੋਲੋਜਿਸਟ ਜੇਰਮੀ ਡਿਸਿਲਵਾ ਮੁਤਾਬਕ ਦਿਮਾਗ ਦੇ ਆਕਾਰ ਵਿਚ ਔਸਤ ਜਿੰਨਾ ਫਰਕ ਆਇਆ ਹੈ, ਉਹ ਚਾਰ ਪਿੰਗਪੋਂਗ ਗੇਂਦਾਂ ਦੇ ਬਰਾਬਰ ਹੈ। ਡਾ. ਡਿਸਿਲਵਾ ਅਤੇ ਉਨ੍ਹਾਂ ਦੀ ਟੀਮ ਨੇ ਕ੍ਰਾਨੀਅਲ ਫੋਸਿਲਸ ਦਾ ਅਧਿਐਨ ਕਰ ਕੇ ਇਹ ਨਤੀਜਾ ਕੱਢਿਆ ਹੈ।
3000 ਸਾਲ ਪਹਿਲਾਂ ਸੁੰਘੜਨਾ ਸ਼ੁਰੂ ਹੋਇਆ ਦਿਮਾਗ
ਡਾ. ਡਿਸਿਲਵਾ ਮੁਤਾਬਕ ਲਗਭਗ 3000 ਸਾਲ ਪਹਿਲਾਂ ਦਿਮਾਗ ਸੁੰਘੜਨਾ ਸ਼ੁਰੂ ਹੋਇਆ ਸੀ। ਦਿਮਾਗ ਸੁੰਘੜਨ ਤੋਂ ਬਾਅਦ ਮਨੁੱਖ ਦੀ ਤਰੱਕੀ ਜ਼ਿਆਦਾ ਤੇਜ਼ੀ ਨਾਲ ਹੁੰਦੀ ਹੈ। ਇਸ ਲਈ ਦਿਮਾਗ ਦੇ ਆਕਾਰ ਅਤੇ ਉਸ ਦੀ ਸੋਚਣ ਦੀ ਸਮਰੱਥਾ ਵਿਚ ਕੋਈ ਸਿੱਧਾ ਸਬੰਧ ਨਹੀਂ ਹੈ। ਇਹ ਸਾਹਮਣੇ ਆਇਆ ਹੈ ਕਿ ਸਮੇਂ ਦੇ ਨਾਲ ਇਨਸਾਨ ਦਾ ਸਰੀਰ ਵੀ ਛੋਟਾ ਹੋਇਆ ਹੈ।
ਇਹ ਵੀ ਪੜ੍ਹੋ: ਭਾਰਤੀ-ਅਮਰੀਕੀ ਬੱਚੇ ਨਾਲ ਸਕੂਲ 'ਚ ਬਦਸਲੂਕੀ, ਗੋਰੇ ਵਿਦਿਆਰਥੀ ਨੇ ਮਰੋੜੀ ਧੌਣ (ਵੀਡੀਓ)
ਸਮਾਜੀਕਰਨ ਹੋ ਸਕਦੈ ਕਾਰਨ
ਖੋਜਕਾਰਾਂ ਦਾ ਅੰਦਾਜ਼ਾ ਹੈ ਕਿ ਦਿਮਾਗ ਸੁੰਘੜਨ ਦਾ ਕਾਰਨ ਸਮਾਜੀਕਰਨ ਵੀ ਹੈ। ਇਹ ਦੇਖਿਆ ਗਿਆ ਹੈ ਕਿ ਜੰਗਲੀ ਕੁੱਤਿਆਂ ਦੇ ਮੁਕਾਬਲੇ ਘਰੇਲੂ ਕੁੱਤਿਆਂ ਦਾ ਦਿਮਾਗ ਵੀ ਸੁੰਘੜ ਗਿਆ ਹੈ ਪਰ ਦਿਮਾਗ ਸੁੰਘੜਨ ਦਾ ਇਹ ਮਤਲਬ ਨਹੀਂ ਹੈ ਕਿ ਇਨਸਾਨ ਪਹਿਲਾਂ ਦੇ ਮੁਕਾਬਲੇ ਘੱਟ ਸਮਝਦਾਰ ਹੋ ਗਿਆ ਹੈ।
ਪਰ ਸਮਝਦਾਰੀ ਵਧੀ
ਲਗਭਗ 13600 ਲੋਕਾਂ ’ਤੇ ਕੀਤੇ ਗਏ ਆਕਾਰ ਅਤੇ ਆਈਕਿਊ ਦੇ ਅਧਿਐਨ ਨਾਲ ਇਹ ਗੱਲ ਸਾਹਮਣੇ ਆਈ ਹੈ ਕਿ ਇਨਸਾਨ ਦੀ ਮੌਜੂਦਾ ਪੀੜ੍ਹੀ ਧਰਤੀ ’ਤੇ ਮਨੁੱਖ ਦਾ ਹੁਣ ਤੱਕ ਦਾ ਸਭ ਤੋਂ ਐਡਵਾਂਸ ਵਰਜ਼ਨ ਹੈ। ਇਨਸਾਨ ਦੇ ਦਿਮਾਗ ਦਾ ਇਕ ਹਿੱਸਾ, ਜਿਸ ਨੂੰ ਨਿਯੋਕੋਰਟੈਕਸ ਕਹਿੰਦੇ ਹਨ, ਉਹ ਉਸ ਦੇ ਚੇਤਨ ਵਿਚਾਰਾਂ, ਭਾਸ਼ਾ ਸਬੰਧੀ ਪ੍ਰਕਿਰਿਆ ਹੋਰ ਲੋੜਾਂ ਨੂੰ ਕੰਟਰੋਲ ਕਰਦਾ ਹੈ।
ਇਹ ਵੀ ਪੜ੍ਹੋ: ਰਾਸ਼ਟਰਪਤੀ ਕੋਵਿੰਦ ਨੇ ਜਮਾਇਕਾ ਦੀ ਰਾਜਧਾਨੀ 'ਚ ਡਾ. ਅੰਬੇਡਕਰ ਦੇ ਨਾਂ 'ਤੇ ਬਣੀ ਸੜਕ ਦਾ ਕੀਤਾ ਉਦਘਾਟਨ
ਊਰਜਾ ਬਚਾਉਣ ਦੀ ਪ੍ਰਕਿਰਿਆ
ਲੰਡਨ ਦੀ ਨੈਚੁਰਲ ਹਿਸਟਰੀ ਮਿਊਜ਼ੀਅਮ ਦੀ ਪਾਲੇਓਬਾਇਓਲਾਜਿਸਟ ਅੰਜਲੀ ਗੋਸਵਾਮੀ ਦੇ ਮੁਤਾਬਕ ਜੀਵਨ ਦੇ ਜ਼ਿਆਦਾ ਵੱਡੇ ਦਿਮਾਗ ਨੂੰ ਜ਼ਿਆਦਾ ਐਨਰਜੀ ਦੀ ਲੋੜ ਹੁੰਦੀ ਹੈ। ਸ਼ੁਰੂਆਤੀ ਦੌਰ ’ਚ ਅਜਿਹਾ ਹੀ ਸੀ। ਬੱਚਾ ਜਦੋਂ ਪੈਦਾ ਹੁੰਦਾ ਹੈ ਤਾਂ ਉਹ 100 ਅਰਬ ਨਿਊਰੋਨ ਨਾਲ ਪੈਦਾ ਹੁੰਦਾ ਹੈ ਪਰ ਜਦੋਂ ਉਹ ਆਪਣੇ ਨੇੜੇ-ਤੇੜੇ ਦੇ ਮਾਹੌਲ ਮੁਤਾਬਕ ਖੁਦ ਨੂੰ ਢਾਲਦਾ ਹੈ ਤਾਂ ਨਿਊਰੋਨ ਦੀ ਗਿਣਤੀ 86 ਹਜ਼ਾਰ ਹੀ ਰਹਿ ਜਾਂਦੀ ਹੈ। ਵਾਧੂ ਊਰਜਾ ਦੀ ਖਪਤ ਕਰਨ ਵਾਲੇ ਅਕਿਰਿਆਸ਼ੀਲ ਨਿਊਰੋਨ ਖਤਮ ਹੋ ਜਾਂਦੇ ਹਨ।
ਇਹ ਵੀ ਪੜ੍ਹੋ: ਉੱਤਰੀ ਕੋਰੀਆ 'ਚ ਬੁਖ਼ਾਰ ਨਾਲ 56 ਲੋਕਾਂ ਦੀ ਮੌਤ, ਡੇਢ ਕਰੋੜ ਤੋਂ ਵਧੇਰੇ ਬਿਮਾਰ, ਫ਼ੌਜ ਨੇ ਸੰਭਾਲਿਆ ਮੋਰਚਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਕੈਨੇਡਾ ਨੇ ਪੁਤਿਨ ਅਤੇ ਲੱਗਭਗ 1000 ਰੂਸੀ ਨਾਗਰਿਕਾਂ 'ਤੇ ਲਗਾਈ ਪਾਬੰਦੀ, ਆਸਟ੍ਰੇਲੀਆ ਨੇ ਚੁੱਕਿਆ ਇਹ ਕਦਮ
NEXT STORY