ਦੀਰ ਅਲ-ਬਲਾਹ — ਮੱਧ ਬੇਰੂਤ 'ਚ ਵੀਰਵਾਰ ਸ਼ਾਮ ਨੂੰ ਦੋ ਵੱਖ-ਵੱਖ ਇਲਾਕਿਆਂ 'ਤੇ ਇਜ਼ਰਾਇਲੀ ਹਵਾਈ ਹਮਲਿਆਂ 'ਚ ਘੱਟੋ-ਘੱਟ 11 ਲੋਕ ਮਾਰੇ ਗਏ ਅਤੇ 48 ਹੋਰ ਜ਼ਖਮੀ ਹੋ ਗਏ। ਲੇਬਨਾਨ ਦੇ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਹਮਲਿਆਂ ਵਾਲੀ ਥਾਂ 'ਤੇ ਪਹੁੰਚੇ ਨਿਊਜ਼ ਏਜੰਸੀ 'ਐਸੋਸੀਏਟਿਡ ਪ੍ਰੈਸ' ਦੇ ਇਕ ਫੋਟੋਗ੍ਰਾਫਰ ਨੇ ਦੱਸਿਆ ਕਿ ਪਹਿਲਾ ਹਮਲਾ ਰਾਸ ਅਲ-ਨਬਾ ਇਲਾਕੇ 'ਚ ਹੋਇਆ।
ਉਨ੍ਹਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਅੱਠ ਮੰਜ਼ਿਲਾ ਇਮਾਰਤ ਦੇ ਹੇਠਲੇ ਹਿੱਸੇ ਵਿੱਚ ਧਮਾਕਾ ਹੋਇਆ ਹੈ। ਉਸੇ ਸਮੇਂ, ਦੂਜਾ ਹਮਲਾ ਬੁਰਜ ਅਬੀ ਹੈਦਰ ਖੇਤਰ ਵਿੱਚ ਹੋਇਆ, ਜਿੱਥੇ ਇੱਕ ਪੂਰੀ ਇਮਾਰਤ ਢਹਿ ਗਈ ਅਤੇ ਅੱਗ ਦੀ ਲਪੇਟ ਵਿੱਚ ਆ ਗਈ। ਇਜ਼ਰਾਇਲੀ ਫੌਜ ਨੇ ਇਸ ਸਬੰਧ 'ਚ ਅਜੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ।
ਸੋਨੇ ਦੀਆਂ ਵਧਣ ਵਾਲੀਆਂ ਹਨ ਕੀਮਤਾਂ! BofA ਨੇ ਨਿਵੇਸ਼ਕਾਂ ਨੂੰ ਦਿੱਤੇ ਸੰਕੇਤ
NEXT STORY