ਓਆਗਾਡੌਗੌ (ਵਾਰਤਾ)- ਪੱਛਮੀ ਅਫਰੀਕੀ ਦੇਸ਼ ਬੁਰਕੀਨਾ ਫਾਸੋ ਦੇ ਸਾਹੇਲ ਖੇਤਰ ਦੇ ਸੌਮ ਸੂਬੇ 'ਚ ਅੱਤਵਾਦੀਆਂ ਨੇ ਫੌਜੀ ਸੁਰੱਖਿਆ ਤਹਿਤ ਜਾ ਰਹੇ ਇਕ ਸਪਲਾਈ ਕਾਫਲੇ 'ਤੇ ਹਮਲਾ ਕਰ ਦਿੱਤਾ, ਜਿਸ 'ਚ 11 ਫੌਜੀਆਂ ਦੀ ਮੌਤ ਹੋ ਗਈ, 20 ਫੌਜੀਆਂ ਸਮੇਤ 28 ਜ਼ਖ਼ਮੀ ਹੋ ਗਏ ਅਤੇ ਕਰੀਬ 50 ਨਾਗਰਿਕ ਲਾਪਤਾ ਹੋ ਗਏ।
ਸਰਕਾਰ ਨੇ ਕੱਲ੍ਹ ਇੱਕ ਬਿਆਨ ਜਾਰੀ ਕੀਤਾ ਕਿ ਸੋਮਵਾਰ ਨੂੰ ਸਾਹੇਲ ਖੇਤਰ ਦੇ ਸੌਮ ਸੂਬੇ ਵਿਚ ਗਾਸਕਿੰਡੇ ਕਮਿਊਨ ਦੇ ਨੇੜੇ ਅੱਤਵਾਦੀਆਂ ਨੇ ਫੌਜੀ ਸੁਰੱਖਿਆ ਤਹਿਤ ਜ਼ੀਬੋ ਸ਼ਹਿਰ ਵੱਲ ਜਾ ਰਹੇ ਇੱਕ ਸਪਲਾਈ ਕਾਫਲੇ 'ਤੇ ਹਮਲਾ ਕੀਤਾ ਸੀ। ਇਸ ਹਮਲੇ 'ਚ ਜਾਨ-ਮਾਲ ਦਾ ਭਾਰੀ ਨੁਕਸਾਨ ਹੋਇਆ ਹੈ। ਬਿਆਨ ਮੁਤਾਬਕ 11 ਫੌਜੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
20 ਫੌਜੀਆਂ ਸਮੇਤ 28 ਲੋਕ ਜ਼ਖ਼ਮੀ ਹੋ ਗਏ ਹਨ ਅਤੇ 50 ਦੇ ਕਰੀਬ ਨਾਗਰਿਕ ਲਾਪਤਾ ਹੋ ਗਏ ਹਨ। ਸਾਮਾਨ ਦਾ ਵੀ ਕਾਫੀ ਨੁਕਸਾਨ ਹੋਇਆ ਹੈ। ਹਮਲਾਵਰਾਂ ਦੀ ਭਾਲ ਜਾਰੀ ਹੈ। ਜ਼ਿਕਰਯੋਗ ਹੈ ਕਿ ਇਹ ਦੇਸ਼ ਕਈ ਵਾਰ ਫੌਜੀ ਤਖ਼ਤਾ ਪਲਟ ਦਾ ਸ਼ਿਕਾਰ ਹੋ ਚੁੱਕਾ ਹੈ। ਇਸ ਦੀਆਂ ਸਰਹੱਦਾਂ ਉੱਤਰ ਵਿੱਚ ਮਾਲੀ, ਪੂਰਬ ਵਿੱਚ ਨਾਈਜਰ, ਉੱਤਰ-ਪੂਰਬ ਵਿੱਚ ਬੇਨਿਨ, ਦੱਖਣ ਵਿੱਚ ਟੋਗੋ ਅਤੇ ਘਾਨਾ ਅਤੇ ਦੱਖਣ-ਪੱਛਮ ਵਿੱਚ ਕੋਟ ਦਿ ਆਈਵੋਰ ਨਾਲ ਲੱਗਦੀਆਂ ਹਨ।
ਦੱਖਣੀ ਆਸਟ੍ਰੇਲੀਆ 'ਚ 'ਬੰਨ੍ਹ' ਟੁੱਟਣ ਦਾ ਖਦਸ਼ਾ, ਲੋਕਾਂ ਲਈ ਚਿਤਾਵਨੀ ਜਾਰੀ
NEXT STORY