ਪੇਸ਼ਾਵਰ (ਭਾਸ਼ਾ): ਉੱਤਰ ਪੱਛਮੀ ਪਾਕਿਸਤਾਨ ਵਿਚ ਵੀਰਵਾਰ ਨੂੰ ਹੋਏ ਦੋ ਵੱਖ-ਵੱਖ ਸੜਕੀ ਹਾਦਸਿਆਂ ਵਿਚ 6 ਔਰਤਾਂ ਸਣੇ ਘੱਟ ਤੋਂ ਘੱਟ 11 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਖੈਬਰ ਪਖਤੂਨਖਵਾ ਸੂਬੇ ਦੇ ਐਬਟਾਬਾਦ ਜ਼ਿਲੇ ਵਿਚ ਇਕ ਪਹਾੜੀ ਸੜਕ 'ਤੇ ਇਕ ਜੀਪ ਦੇ ਫਿਸਲ ਜਾਣ ਕਾਰਣ ਉਸ ਵਿਚ ਸਵਾਰ ਚਾਰ ਔਰਤਾਂ ਸਣੇ 7 ਲੋਕਾਂ ਦੀ ਮੌਤ ਹੋ ਗਈ। ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਚਾਰਸੱਦਾ ਜ਼ਿਲੇ ਵਿਚ ਇਕ ਕਾਰ ਦੇ ਨਹਿਰ ਵਿਚ ਡਿੱਗਣ ਕਾਰਣ ਉਸ ਵਿਚ ਸਵਾਰ ਇਕੋ ਪਰਿਵਾਰ ਦੇ ਚਾਰ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਇਕ ਔਰਤ, ਉਸ ਦੇ ਦੋ ਬੇਟੇ ਤੇ ਇਕ ਬੇਟੀ ਸ਼ਾਮਲ ਹੈ। ਬਾਅਦ ਵਿਚ ਉਨ੍ਹਾਂ ਦੀਆਂ ਲਾਸ਼ਾਂ ਨੂੰ ਨਹਿਰ ਵਿਚੋਂ ਕੱਢਿਆ ਗਿਆ।
ਜ਼ਿਆਦਾਤਰ ਲੋਕਾਂ ਨੂੰ ਨਹੀਂ ਪਵੇਗੀ ਕੋਰੋਨਾ ਵੈਕਸੀਨ ਦੀ ਜ਼ਰੂਰਤ : ਆਕਸਫੋਰਡ ਪ੍ਰੋਫੈਸਰ
NEXT STORY