ਕਾਬੁਲ- ਦੇਸ਼ ਤੋਂ ਬਾਹਰ ਜਾਣ ਲਈ ਵੀਜ਼ਾ ਲੈਣ ਲਈ ਬੁੱਧਵਾਰ ਨੂੰ ਇਕ ਸਟੇਡੀਅਮ ਵਿਚ ਇੰਤਜ਼ਾਰ ਕਰ ਰਹੇ ਹਜ਼ਾਰਾਂ ਅਫਗਾਨੀ ਨਾਗਰਿਕਾਂ ਵਿਚ ਹਫੜਾ ਦਫੜੀ ਮਚ ਗਈ, ਜਿਸ ਕਾਰਨ ਘੱਟ ਤੋਂ ਘੱਟ 11 ਜਨਾਨੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ।
ਗਵਰਨਰ ਅਤਾਉਲਾਹ ਖੋਗਿਆਨੀ ਨੇ ਕਿਹਾ ਕਿ ਪੂਰਬੀ ਨਾਂਗਰਹਾਰ ਸੂਬੇ ਵਿਚ ਪਾਕਿਸਤਾਨ ਜਾਣ ਲਈ ਵੀਜ਼ਾ ਲੈਣ ਲਈ ਇਕ ਸਟੇਡੀਅਮ ਵਿਚ ਆਏ ਲੋਕਾਂ ਵਿਚੋਂ 13 ਹੋਰ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ ਜ਼ਿਆਦਾਤਰ ਜਨਾਨੀਆਂ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਮਾਰੇ ਗਏ ਲੋਕਾਂ ਵਿਚੋਂ ਜ਼ਿਆਦਾਤਰ ਬਜ਼ੁਰਗ ਸਨ। ਇਕ ਹੋਰ ਘਟਨਾ ਵਿਚ ਉੱਤਰੀ ਅਫਗਾਨਿਸਤਾਨ ਵਿਚ ਤਾਲਿਬਾਨ ਦੇ ਹਮਲੇ ਵਿਚ ਘੱਟ ਤੋਂ ਘੱਟ 34 ਅਫਗਾਨ ਪੁਲਸ ਕਰਮਚਾਰੀ ਮਾਰੇ ਗਏ। ਇਕ ਸਥਾਨਕ ਹਸਪਤਾਲ ਦੇ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਤਾਖਰ ਸੂਬੇ ਦੇ ਮੁੱਖ ਹਸਪਤਾਲ ਦੇ ਨਿਰਦੇਸ਼ਕ ਰਹੀਮ ਬਾਖਿਸ਼ ਦਾਨਿਸ਼ ਨੇ ਕਿਹਾ ਕਿ ਹਮਲੇ ਵਿਚ 8 ਹੋਰ ਸੁਰੱਖਿਆ ਕਰਮਚਾਰੀ ਜ਼ਖ਼ਮੀ ਹੋ ਗਏ।
ਨਿਊਜ਼ੀਲੈਂਡ ਦੀ ਸੰਸਦ 'ਚ ਹੋਣਗੇ ਹਰ ਵਰਗ ਦੇ ਲੋਕ, ਦਿਸੇਗੀ ਵਿਭਿੰਨਤਾ ਦੀ ਮਿਸਾਲ
NEXT STORY