ਟੋਰਾਂਟੋ- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ 19 ਅਕਤੂਬਰ ਨੂੰ ਹੋ ਰਹੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਮੈਦਾਨ ਪੂਰੀ ਤਰ੍ਹਾਂ ਭੱਖ ਗਿਆ ਹੈ। ਉਮੀਦਵਾਰਾਂ ਵੱਲੋ ਵਿਧਾਨ ਸਭਾ ਵਿਚ ਪਹੁੰਚਣ ਲਈ ਜਿੱਥੇ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ ਉੱਥੇ ਵਧੀ ਹੋਈ ਮਹਿੰਗਾਈ ਤੇ ਬੇਰੁਜ਼ਗਾਰੀ ਕਾਰਨ ਫਿਲਹਾਲ ਲੋਕਾਂ ਵਿਚ ਇਨ੍ਹਾਂ ਚੋਣਾਂ ਪ੍ਰਤੀ ਦਿਲਚਸਪੀ ਘੱਟ ਦਿਖਾਈ ਦੇ ਰਹੀ ਹੈ। ਇਨ੍ਹਾਂ ਵਿਧਾਨ ਸਭਾ ਚੋਣਾਂ ਵਿਚ ਨਿਊ ਡੈਮੋਕ੍ਰੈਟਿਕ ਪਾਰਟੀ (ਐੱਨ.ਡੀ.ਪੀ.) , ਕੰਜ਼ਰਵੇਟਿਵ ਪਾਰਟੀ ਆਫ ਬ੍ਰਿਟਿਸ਼ ਕੋਲੰਬੀਆ ਤੇ ਗ੍ਰੀਨ ਪਾਰਟੀ ਪ੍ਰਮੁੱਖ ਪਾਰਟੀਆਂ ਹਨ ਪਰ ਮੁੱਖ ਮੁਕਾਬਲਾ ਐੱਨ.ਡੀ.ਪੀ. ਤੇ ਕੰਜ਼ਰਵੇਟਿਵ ਪਾਰਟੀ ਆਫ ਬ੍ਰਿਟਿਸ਼ ਕੋਲੰਬੀਆ ਵਿਚਾਲੇ ਹੀ ਹੋਵੇਗਾ।
ਐੱਨ.ਡੀ.ਪੀ. ਆਗੂ ਡੇਵਿਡ ਈਬੀ, ਕੰਜ਼ਰਵੇਟਿਵ ਆਗੂ ਜੌਹਨ ਰਸਟਡ ਅਤੇ ਗ੍ਰੀਨ ਪਾਰਟੀ ਦੀ ਨੇਤਾ ਸੋਨੀਆ ਫਰਸੂਤਨ ਵੋਟਰਾਂ ਨੂੰ ਭਰਮਾਉਣ ਲਈ ਕਈ ਤਰ੍ਹਾਂ ਦੇ ਵਾਅਦੇ ਕਰ ਰਹੇ ਹਨ। ਸੂਬੇ ਦੀ 43ਵੀਂ 93 ਮੈਂਬਰੀ ਵਿਧਾਨ ਸਭਾ ਲਈ ਚੋਣਾਂ 19 ਅਕਤੂਬਰ ਨੂੰ ਹੋਣਗੀਆਂ ਅਤੇ 10,12, 15, ਤੇ 16 ਅਕਤੂਬਰ ਨੂੰ ਐਡਵਾਂਸ ਪੋਲਿੰਗ ਹੋਵੇਗੀ। ਚੋਣ ਨਤੀਜੇ 19 ਅਕਤੂਬਰਨੂੰ ਦੇਰ ਰਾਤ ਤੱਕ ਐਲਾਨ ਦਿੱਤੇ ਜਾਣਗੇ। ਦਿਲਚਸਪ ਗੱਲ ਇਹ ਹੈ ਕਿ ਪਿਛਲੀ ਵਿਧਾਨ ਸਭਾ ਦੇ 6 ਕੈਬਨਿਟ ਮੰਤਰੀਆਂ ਅਤੇ 24 ਵਿਧਾਇਕਾਂ ਨੇ ਸੂਬਾਈ ਸਿਆਸਤ ਤੋਂ ਸੰਨਿਆਸ ਲੈ ਲਿਆ ਹੈ। ਇਨ੍ਹਾਂ ਵਿਧਾਨ ਸਭਾ ਚੋਣਾਂ ਵਿਚ ਇਸ ਵਾਰ 11 ਪੰਜਾਬਣਾਂ ਵਿਧਾਇਕਾ ਬਣਨ ਲਈ ਚੋਣ ਮੈਦਾਨ ਵਿਚ ਉਤਰੀਆਂ ਹਨ। ਐੱਨ.ਡੀ.ਪੀ. ਨੇ 9 ਤੇ ਕੰਜ਼ਰਵੇਟਿਵ ਪਾਰਟੀ ਨੇ 1 ਪੰਜਾਬਣ ਨੂੰ ਟਿਕਟ ਦਿੱਤੀ ਹੈ ਜਦਕਿ 1 ਪੰਜਾਬਣ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕੀ ਦੂਤਘਰ ਦੀ ਕਾਰਵਾਈ 'ਚ ਫਸੇ ਪੰਜਾਬ ਦੇ ਨਾਮੀ ਏਜੰਟ, 7 ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ
42ਵੀਂ ਵਿਧਾਨ ਸਭਾ ਵਿਚ ਸੂਬੇ ਦੀ ਅਟਾਰਨੀ ਜਨਰਲ ਰਹੀ ਨਿੱਕੀ ਸ਼ਰਮਾ (ਵੈਨਕੂਵਰ ਹੋਸਟਿੰਗ), ਸਿੱਖਿਆ ਮੰਤਰੀ ਰਚਨਾ ਸਿੰਗ (ਸਰੀ ਉੱਤਰੀ), ਸੰਸਦੀ ਸਕੱਤਰ ਹਰਵਿੰਦਰ ਕੌਰ ਸੰਦੂ (ਵਰਨਨ-ਲੰਬੀ) ਤੇ ਵਿਧਾਇਕਾ ਜਿੰਨੀ ਸਿਮਜ਼ (ਸਰੀ ਪੈਨੋਰਮਾ) ਵਿਧਾਨ ਸਭਾ ਹਲਕੇ ਤੋਂ ਐੱਨ.ਡੀ.ਪੀ. ਉਮੀਦਵਾਰ ਹਨ ਜਦਕਿ ਕਮਲ ਗਰੇਵਾਲ (ਕੈਮਪੂਲਸ ਸੈਂਟਰ), ਸੁਨੀਤਾ ਹੀਰ (ਵੈਨਕੂਵਰ ਲੰਗਾਰਾ), ਸਾਰਾਹ ਕੂਨਰ (ਐਬਟਸਬੋਰਡ ਦੱਖਣੀ), ਜੱਸੀ ਸੁੰਨੜ (ਸਰੀ ਨਿਊਟਨ) ਤੇ ਰੀਆ ਅਰੋੜਾ (ਬਰਨਬੀ ਪੂਰਬੀ) ਵਿਧਾਨ ਸਭਾ ਹਲਕੇ ਤੋਂ ਐੱਨ.ਡੀ.ਪੀ. ਦੀ ਟਿਕਟ 'ਤੇ ਵਿਧਾਇਕ ਬਣਨ ਲਈ ਪਹਿਲੀ ਵਾਰ ਕਿਸਮਤ ਅਜ਼ਮਾ ਰਹੀਆਂ ਹਨ। ਡਾਕਟਰ ਜੋਡੀ ਤੂਰ (ਲੈਗਲੀ ਵਿਲੋਬਰੁੱਕ) ਵਿਧਾਨ ਸਭਾ ਹਲਕੇ ਤੋਂ ਕੰਜ਼ਰਵੇਟਿਵ ਪਾਰਟੀ ਆਫ ਬੀ.ਸੀ.ਦੀ ਉਮੀਦਵਾਰ ਤੇ ਦੁਪਿੰਦਰ ਕੌਰ ਸਰਾਂ ਸਰੀ ਪੈਨੇਰਮਾ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਹੈ। ਇਹ 19 ਅਕਤੂਬਰ ਨੂੰ ਹੀ ਪਤਾ ਲੱਗੇਗਾ ਕਿ ਕਿਹੜੀ ਪੰਜਾਬਣ ਉਮੀਦਵਾਰ ਨੇ ਮੋਰਚਾ ਮਾਰਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪੰਜਾਬੀ ਮੁੰਡੇ ਨੇ ਅਮਰੀਕਾ 'ਚ ਖੁਸ਼ੀ-ਖੁਸ਼ੀ ਮਨਾਇਆ ਜਨਮ ਦਿਨ, ਫਿਰ ਜੋ ਹੋਇਆ ਉਹ ਸੋਚਿਆ ਨਾ ਸੀ
NEXT STORY