ਕਰਾਚੀ : ਪਾਕਿਸਤਾਨ ਵਿਚ ਸਿੰਧ ਸੂਬੇ ਦੇ ਬਦੀਨ ਜ਼ਿਲ੍ਹੇ ਵਿਚ ਇਕ ਨੌਜਵਾਨ ਦੇ ਲਾਪਤਾ ਹੋਣ ਦੇ ਵਿਰੋਧ ਵਿਚ ਪ੍ਰਦਰਸ਼ਨ ਕਰ ਰਹੀ ਭੀੜ ਨਾਲ ਝੜਪ ਵਿਚ ਘੱਟ ਤੋਂ ਘੱਟ 13 ਪੁਲਸ ਕਰਮਚਾਰੀ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਹ ਘਟਨਾ ਸ਼ਨੀਵਾਰ ਨੂੰ ਅੱਲ੍ਹਾ ਖਾਨ ਮਗਸੀ ਪਿੰਡ 'ਚ ਵਾਪਰੀ। ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਪੁਲਸ ਕਰਮਚਾਰੀ ਉਸ ਸਮੇਂ ਜ਼ਖਮੀ ਹੋ ਗਏ ਜਦੋਂ ਉਹਨਾਂ ਨੇ ਮਗਸੀ ਕਬੀਲੇ ਦੇ ਗੁੱਸੇ ਵਿੱਚ ਆਏ ਕਬਾਇਲੀਆਂ ਦੀ ਭੀੜ ਨੂੰ ਖਿੰਡਾਉਣ ਦੀ ਕੋਸ਼ਿਸ਼ ਕੀਤੀ ਜੋ ਆਪਣੇ ਭਾਈਚਾਰੇ ਦੇ ਇੱਕ ਨੌਜਵਾਨ ਦੇ ਲਾਪਤਾ ਹੋਣ ਦਾ ਵਿਰੋਧ ਕਰ ਰਹੇ ਸਨ।
ਨੌਜਵਾਨ ਨੂੰ ਪੁਲਸ ਨੇ ਮੋਟਰਸਾਈਕਲ ਚੋਰੀ ਦੇ ਮਾਮਲੇ ਵਿੱਚ ਫੜਿਆ ਸੀ ਅਤੇ ਉਹ ਸ਼ਨੀਵਾਰ ਨੂੰ ਲਾਕਅੱਪ ਤੋਂ ਲਾਪਤਾ ਹੋ ਗਿਆ ਸੀ। ਭੀੜ ਉਦੋਂ ਹਿੰਸਕ ਹੋ ਗਈ ਜਦੋਂ ਪੁਲਸ ਨੇ ਦਾਅਵਾ ਕੀਤਾ ਕਿ ਨੌਜਵਾਨ ਨੂੰ ਹਥਿਆਰਬੰਦ ਵਿਅਕਤੀਆਂ ਦੇ ਇੱਕ ਸਮੂਹ ਨੇ ਛੁਡਵਾਇਆ ਸੀ ਅਤੇ ਉਹ ਉਸਨੂੰ ਲੈ ਗਏ ਸਨ। ਪੁਲਸ ਦੇ ਸੀਨੀਅਰ ਸੁਪਰਡੈਂਟ ਜ਼ੁਬੈਰ ਅਹਿਮਦ ਨੇ ਕਿਹਾ ਕਿ ਭੀੜ ਨੇ ਪੁਲਸ 'ਤੇ ਇੱਟਾਂ ਅਤੇ ਲਾਠੀਆਂ ਨਾਲ ਹਮਲਾ ਕੀਤਾ ਅਤੇ ਪੁਲਸ ਸਟੇਸ਼ਨ 'ਚ ਖੜ੍ਹੇ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਾਇਆ। ਉਨ੍ਹਾਂ ਦੱਸਿਆ ਕਿ ਜਦੋਂ ਪੁਲਸ ਨੇ ਲੋਕਾਂ ਦੀ ਭੀੜ ਨੂੰ ਖਿੰਡਾਉਣ ਦੀ ਕੋਸ਼ਿਸ਼ ਕੀਤੀ ਤਾਂ ਝੜਪ ਵਿਚ 13 ਪੁਲਸ ਮੁਲਾਜ਼ਮ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਜਾਪਾਨ ਦੇ ਸ਼ਾਹੀ ਪਰਿਵਾਰ 'ਚ 40 ਸਾਲ ਬਾ੍ਅਦ ਕੋਈ ਪੁਰਸ਼ ਹੋਇਆ ਬਾਲਗ, ਅਗਲੇ ਸਾਲ ਹੋਣਗੇ ਸਮਾਗਮ
NEXT STORY