ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਵਾਸ਼ਿੰਗਟਨ 'ਚ ਇੱਕ ਉਬਰ ਟੈਕਸੀ ਡਰਾਈਵਰ 'ਤੇ ਪਿਛਲੇ ਮਹੀਨੇ ਵਾਸ਼ਿੰਗਟਨ 'ਚ ਹੀ ਇੱਕ 13 ਸਾਲਾ ਲੜਕੀ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਲੱਗੇ ਹਨ। ਇਸ ਮਾਮਲੇ ਨਾਲ ਸਬੰਧਿਤ ਚਾਰਜਿੰਗ ਦਸਤਾਵੇਜ਼ਾਂ ਅਨੁਸਾਰ ਵਾਸ਼ਿੰਗਟਨ ਦੇ ਕੈਂਟ ਨਾਲ ਸਬੰਧਿਤ 32 ਸਾਲਾ ਮਹਿਦੀ ਇਬਰਾਹਿਮੀ 'ਤੇ 2 ਨਵੰਬਰ ਨੂੰ ਦੂਜੀ ਡਿਗਰੀ 'ਚ ਇੱਕ ਬੱਚੀ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਗਿਆ।
ਇਹ ਵੀ ਪੜ੍ਹੋ : ਜਾਂਚ 'ਚ ਖੁਲਾਸਾ, ਮਿਆਂਮਾਰ ਦੇ ਫੌਜੀ ਸਾਸ਼ਨ 'ਚ 'ਮਨੁੱਖਤਾ' ਵਿਰੁੱਧ ਵੱਡੇ ਪੱਧਰ 'ਤੇ ਹੋਏ ਅਪਰਾਧ : UN
ਪੁਲਸ ਦੀ ਜਾਣਕਾਰੀ ਅਨੁਸਾਰ ਇਸ ਬੱਚੀ ਨੂੰ ਉਸ ਦੇ ਪਿਤਾ ਦੁਆਰਾ 15 ਅਕਤੂਬਰ ਨੂੰ ਇੱਕ ਉਬਰ ਰਾਈਡ 'ਚ ਬਿਠਾਇਆ ਗਿਆ ਸੀ। ਜਿਸ ਦੌਰਾਨ ਬੱਚੀ ਫੈਡਰਲ ਵੇਅ 'ਚ ਆਪਣੇ ਪਿਤਾ ਦੇ ਘਰ ਤੋਂ ਬੁਰੀਅਨ 'ਚ ਆਪਣੀ ਮਾਂ ਦੇ ਘਰ ਜਾ ਰਹੀ ਸੀ। ਫੈਡਰਲ ਵੇਅ ਬੁਰੀਅਨ ਤੋਂ ਲਗਭਗ 12 ਮੀਲ ਦੱਖਣ ਵੱਲ ਹੈ। ਪੁਲਸ ਅਨੁਸਾਰ ਡਰਾਈਵ ਦੇ ਕੁਝ ਮਿੰਟਾਂ ਬਾਅਦ ਇਬਰਾਹਿਮੀ ਨੇ ਪਿਛਲੀ ਸੀਟ 'ਤੇ ਬੱਚੀ ਦੇ ਰੌਣ ਦੀ ਆਵਾਜ਼ ਸੁਣ ਕੇ ਉਸ ਨੂੰ ਆਪਣੇ ਨਾਲ ਅਗਲੀ ਸੀਟ 'ਤੇ ਬੈਠਣ ਲਈ ਕਿਹਾ। ਜਿਸ ਉਪਰੰਤ ਇਬਰਾਹਿਮੀ ਨੇ ਰੈੱਡ ਲਾਈਟ ਕੋਲ ਪਹੁੰਚ ਕੇ ਉਸ ਨੂੰ ਛੂਹਿਆ ਅਤੇ ਬੱਚੀ ਦਾ ਜਿਨਸੀ ਸ਼ੋਸ਼ਣ ਕੀਤਾ।
ਇਹ ਵੀ ਪੜ੍ਹੋ : ਅਮਰੀਕਾ ਦੇ ਇਸ ਸੂਬੇ 'ਚ 1978 ਤੋਂ ਬਾਅਦ ਰੇਬੀਜ਼ ਨਾਲ ਹੋਈ ਪਹਿਲੀ ਮੌਤ
ਬੱਚੀ ਦੀ ਮਾਂ ਆਪਣੇ ਬੱਚੇ ਬਾਰੇ ਚਿੰਤਤ ਸੀ। ਜਦੋਂ ਬੱਚੀ ਉਮੀਦ ਕੀਤੇ ਸਮੇਂ 'ਤੇ ਨਹੀਂ ਪਹੁੰਚੀ ਤਾਂ ਉਸ ਦੀ ਮਾਂ ਚਿੰਤਤ ਹੋ ਗਈ ਅਤੇ ਡਰਾਈਵਰ ਨੂੰ ਲੱਭਣ ਲਈ ਬਾਹਰ ਚਲੀ ਗਈ ਅਤੇ ਉਸ ਨੇ ਇਬਰਾਹਿਮੀ ਦੀ ਕਾਰ ਨੂੰ ਉਸ ਦੇ ਘਰ ਤੋਂ ਕੁਝ ਦੂਰ ਘਰਾਂ 'ਚ ਖੜੀ ਵੇਖੀ ਤਾਂ ਉਸ ਨੇ ਡਰਾਈਵਰ ਨੂੰ ਇਸ਼ਾਰਾ ਕੀਤਾ। ਪੁਲਸ ਅਨੁਸਾਰ ਬੱਚੀ ਨੂੰ ਛੱਡੇ ਜਾਣ ਤੋਂ ਲਗਭਗ ਇੱਕ ਘੰਟੇ ਬਾਅਦ ਉਸ ਦੀ ਮਾਂ ਨੇ 911 'ਤੇ ਕਾਲ ਕੀਤੀ ਅਤੇ ਘਟਨਾ ਦੀ ਸੂਚਨਾ ਦਿੱਤੀ। ਇਸ ਮਾਮਲੇ 'ਚ ਟੈਕਸੀ ਡਰਾਈਵਰ ਨੂੰ 10 ਨਵੰਬਰ ਨੂੰ ਕੈਂਟ ਦੇ ਮਲੇਂਗ ਜਸਟਿਸ ਕੇਂਦਰ ਵਿਖੇ ਪੇਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਰੂਸ 'ਚ ਕੋਰੋਨਾ ਦੇ ਇਕ ਦਿਨ 'ਚ ਰਿਕਾਰਡ ਨਵੇਂ ਮਾਮਲੇ ਆਏ ਸਾਹਮਣੇ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕਾ ਦੇ ਕੁੱਝ ਸ਼ਹਿਰਾਂ 'ਚ ਬੱਚਿਆਂ ਨੂੰ ਕੋਰੋਨਾ ਵੈਕਸੀਨ ਲਈ ਕੀਤੀ ਜਾ ਰਹੀ ਹੈ 100 ਡਾਲਰ ਦੀ ਪੇਸ਼ਕਸ਼
NEXT STORY