ਰੋਮ (ਇਟਲੀ) ਟੇਕ ਚੰਦ ਜਗਤਪੁਰ -ਭਾਰਤੀ ਸੰਵਿਧਾਨ ਦੇ ਨਿਰਮਾਤਾ ,ਵਿਸ਼ਵ ਰਤਨ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜੀ ਦੇ135 ਵੇਂ ਜਨਮ ਦਿਨ ਤੇ ਸ਼੍ਰੀ ਗੁਰੂ ਰਵਿਦਾਸ ਪ੍ਰਚਾਰ ਸਭਾ ਕਰਮੋਨਾ ਵਲੋਂ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਪੰਜਾਬ ਤੋਂ ਉਚੇਚੇ ਤੌਰ 'ਤੇ ਪ੍ਰਸਿੱਧ ਗਾਇਕ ਆਰ ਡੀ ਸਾਗਰ ਪਹੁੰਚੇ । ਅੰਮ੍ਰਿਤ ਬਾਣੀ ਸ਼੍ਰੀ ਗੁਰੂ ਰਵਿਦਾਸ ਜੀ ਦੇ ਅਖੰਡ ਜਾਪ ਦੇ ਭੋਗ ਉਪਰੰਤ ਗਾਇਕ ਆਰ ਡੀ ਸਾਗਰ ਨੇ ਬਾਵਾ ਸਾਹਿਬ ਨੂੰ ਨਤਮਸਤਕ ਹੁੰਦਿਆਂ 'ਮੇਰੇ ਬਾਵਾ ਸਾਹਿਬ ਜਿਹਾ,ਕੋਈ ਹੋਰ ਨਹੀਂ ਜੱਗ ਤੇ ਆਉਣਾ ' ਬਾਵਾ ਸਾਹਿਬ ਦੀ ਫੋਟੋ ਲਾਉਣੀ ਅਸੀਂ ਵੀ ਨੋਟਾਂ ਤੇ ' ਸਾਡੀ ਈਦ ਦਿਵਾਲੀ 14 ਅਪ੍ਰੈਲ ਨੂੰ ਹੁੰਦੀ ਆ , ਰਵਿਦਾਸ ਗੁਰੂ ਦੇ ਪੁੱਤਰੋ ਸੰਖ ਬਜਾ ਦਿਓ ਏਕੇ ਦਾ ,ਮੈਨੂੰ ਰੰਗ ਸਤਿਗੁਰ ਦਾ ਚੜਿਆ ਝੂਠਾ ਰੰਗ ਦੁਨੀਆਂ ਦਾ, ਸਾਡਾ ਹੱਕ ਇੱਥੇ ਰੱਖ ਅਤੇ ਹੋਰ ਬਹੁਤ ਸਾਰੇ ਸ਼ਬਦਾਂ ਦੇ ਨਾਲ ਹਾਜਰੀ ਲਗਵਾਈ।

ਇਸ ਮੌਕੇ ਤੇ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਬੁੱਧ ਪ੍ਰਕਾਸ਼ ਨੇ ਕਿਹਾ ਕਿ ਬਾਬਾ ਸਾਹਿਬ ਦੀ ਬਦੌਲਤ ਹੀ ਅੱਜ ਅਸੀਂ ਵਿਦੇਸ਼ਾਂ ਵਿੱਚ ਪਹੁੰਚੇ ਹਾਂ। ਬਾਬਾ ਸਾਹਿਬ ਦੀ ਦਲਿਤ ਸਮਾਜ ਪ੍ਰਤੀ ਦੇਣ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ। ਇਸ ਮੌਕੇ ਤੇ ਕਮੇਟੀ ਵੱਲੋਂ ਆਰ ਡੀ ਸਾਗਰ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਇਸ ਮੌਕੇ 'ਤੇ ਸਾਬਕਾ ਪ੍ਰਧਾਨ ਅਸ਼ਵਨੀ ਕੁਮਾਰ ਚੁੰਬਰ, ਜਸਵਿੰਦਰ ਚੁੰਬਰ ,ਗੁਰਨਾਮ ਚੰਦ ਰੰਧਾਵਾ ,ਵਿਜੇ ਕਲੇਰ, ਜਨਕ ਰਾਜ ਬਖਲੌਰ, ਹੈਡ ਗ੍ਰੰਥੀ ਪ੍ਰਹਲਾਦ ਬਖਲੌਰ ਆਦਿ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
'ਟਰੰਪ ਜੋ ਜੰਗ 'ਚ ਨਾ ਜਿੱਤ ਸਕੇ, ਉਸ ਨੂੰ ਮੇਜ਼ 'ਤੇ ਵੀ..... ' ; ਈਰਾਨੀ ਰਾਜਦੂਤ ਦਾ ਵੱਡਾ ਦਾਅਵਾ
NEXT STORY