ਕਰਾਚੀ - ਪਾਕਿਸਤਾਨ ਦੇ ਸਿੰਧ ਸੂਬੇ ’ਚ ਸੋਮਵਾਰ ਨੂੰ ਇਕ ਲੁੱਟ-ਖੋਹ ਦੀ ਵਾਰਦਾਤ ਦੌਰਾਨ 28 ਸਾਲਾ ਇਕ ਹਿੰਦੂ ਡਾਕਟਰ ਦਾ ਕਤਲ ਕਰ ਦਿੱਤਾ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਹ ਘਟਨਾ ਕਰਾਚੀ ਦੇ ਸੰਭਰਾਂਤ ਕਲਿਫਟਨ ਇਲਾਕੇ ’ਚ ਹੋਈ। ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਕ ਨਿੱਜੀ ਬੈਂਕ ਦੇ ਬਾਹਰ ਲੁਟੇਰਿਆਂ ਅਤੇ ਬੈਂਕ ਦੇ ਸੁਰੱਖਿਆ ਗਾਰਡ ਵਿਚਾਲੇ ਹੋਈ ਗੋਲੀਬਾਰੀ ’ਚ ਆਕਾਸ਼ ਚੰਦ ਦੀ ਮੌਤ ਹੋ ਗਈ।
ਅਲੀ ਨੇ ਦੱਸਿਆ ਕਿ ਚੰਦ, ਆਪਣੇ ਪਿਤਾ ਅਤੇ ਚਚੇਰੇ ਭਰਾ ਨਾਲ, ਇਕ ਦੂਸਰੇ ਬੈਂਕ ਤੋਂ 50 ਲੱਖ ਰੁਪਏ ਕਢਵਾ ਕੇ ਲਿਆਏ ਸਨ ਅਤੇ 25-25 ਲੱਖ ਰੁਪਏ ਦੇ ਦੋ ਪੈਕੇਟ ਦੂਸਰੇ ਬੈਂਕ ’ਚ ਜਮ੍ਹਾ ਕਰਨ ਲਈ ਲੈ ਕੇ ਜਾ ਰਹੇ ਸਨ। ਅਲੀ ਨੇ ਕਿਹਾ, ‘‘ਜਿਵੇਂ ਹੀ ਉਨ੍ਹਾਂ ਦੀ ਕਾਰ ਬੈਂਕ ਦੇ ਬਾਹਰ ਰੁਕੀ, ਉਨ੍ਹਾਂ ਦੇ ਪਿੱਛੇ ਇਕ ਹੋਰ ਕਾਰ ਆ ਕੇ ਰੁਕੀ ਅਤੇ ਉਨ੍ਹਾਂ ਕੋਲੋਂ ਪੈਸੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ, ਪਰ ਦਰਵਾਜ਼ੇ ’ਤੇ ਖੜ੍ਹੇ ਬੈਂਕ ਦੇ ਸੁਰੱਖਿਆ ਗਾਰਡ ਨੇ ਗੋਲੀ ਚਲਾ ਦਿੱਤੀ ਅਤੇ ਲੁਟੇਰਿਆਂ ਨੇ ਵੀ ਜਵਾਬੀ ਗੋਲੀਬਾਰੀ ਕੀਤੀ, ਜਿਸ ’ਚ ਚੰਦ ਦੀ ਮੌਤ ਹੋ ਗਈ।’’ ਲੁਟੇਰੇ 25 ਲੱਖ ਰੁਪਏ ਦਾ ਇਕ ਪੈਕੇਟ ਲੈ ਕੇ ਫ਼ਰਾਰ ਹੋ ਗਏ।
ਭਾਰਤ-ਨੇਪਾਲ ਸਰਹੱਦ 'ਤੇ ਸਾਬਕਾ ਅਮਰੀਕੀ ਫੌਜੀ ਗ੍ਰਿਫ਼ਤਾਰ, ਬਿਨਾਂ ਦਸਤਾਵੇਜ਼ਾਂ ਪਾਰ ਕਰ ਰਿਹਾ ਸੀ ਬਾਰਡਰ
NEXT STORY