ਇਸਲਾਮਾਬਾਦ - ਇੰਟਰਨੈਸ਼ਨਲ ਫੈਡਰੇਸ਼ਨ ਆਫ ਜਨਰਲਿਟਸ (ਆਈ. ਐੱਫ. ਜੇ.) ਨੇ ਵ੍ਹਾਈਟ ਪੇਪਰ ਆਨ ਗਲੋਬਲ ਜਨਰਲਿਜ਼ਮ ਵਿਚ ਪਾਕਿਸਤਾਨ ਸਮੇਤ 5 ਅਜਿਹੇ ਦੇਸ਼ਾਂ ਦੇ ਨਾਂ ਜਾਰੀ ਕੀਤੇ ਹਨ, ਜੋ ਪੱਤਰਕਾਰੀ ਲਈ ਸਭ ਤੋਂ ਅਸੁਰੱਖਿਅਤ ਹਨ। ਰਿਪੋਰਟ ਮੁਤਾਬਕ, 1990 ਤੋਂ 2020 ਵਿਚਾਲੇ ਪਾਕਿਸਤਾਨ ਵਿਚ 138 ਪੱਤਰਕਾਰਾਂ ਦੀ ਹੱਤਿਆ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਜਦਕਿ 'ਡਾਨ' ਅਖਬਾਰ ਮੁਤਾਬਕ ਇਸ ਮਿਆਦ ਵਿਚ 2,658 ਪੱਤਰਕਾਰ ਡਿਊਟੀ 'ਤੇ ਆਪਣੀ ਜਾਨ ਗੁਆ ਚੁੱਕੇ ਹਨ।
ਇਸ ਲਿਸਟ ਵਿਚ ਸਭ ਤੋਂ ਉਪਰ ਇਰਾਕ ਹੈ, ਜਿਥੇ 340 ਪੱਤਰਕਾਰਾਂ ਦੀ ਹੱਤਿਆ ਹੋਈ ਹੈ। ਇਸ ਤੋਂ ਬਾਅਦ ਮੈਕਸੀਕੋ ਵਿਚ 178, ਫਿਲੀਪੀਂਸ ਵਿਚ 178 ਪੱਤਰਕਾਰਾਂ ਦੀ ਹੱਤਿਆ ਹੋਈ। ਜਦਕਿ ਪਾਕਿਸਤਾਨ ਇਸ ਲਿਸਟ ਵਿਚ ਤੀਜੇ ਨੰਬਰ 'ਤੇ ਹੈ। ਇਸ ਸਾਲ ਆਈ. ਐੱਫ. ਜੇ. ਨੇ 15 ਦੇਸ਼ਾਂ ਵਿਚ 24 ਪੱਤਰਕਾਰਾਂ ਦੀ ਹੱਤਿਆ ਦੇ ਮਾਮਲੇ ਦਰਜ ਕੀਤੇ ਹਨ। ਪੱਤਰਕਾਰਾਂ ਦੀ ਹੱਤਿਆ ਦੇ ਸਭ ਤੋਂ ਜ਼ਿਆਦਾ ਮਾਮਲੇ ਇਸ ਸਾਲ ਵੀ ਮੈਕਸੀਕੋ ਵਿਚ ਦਰਜ ਕੀਤੇ ਗਏ। ਮੈਕਸੀਕੋ ਲਗਾਤਾਰ ਚੌਥੀ ਵਾਰ ਟਾਪ 'ਤੇ ਹੈ। 5 ਸਾਲਾਂ ਵਿਚ ਇਥੇ 13 ਪੱਤਰਕਾਰ ਮਾਰੇ ਗਏ ਜਦਕਿ ਪਾਕਿਸਤਾਨ ਵਿਚ 5 ਅਤੇ ਅਫਗਾਨਿਸਤਾਨ, ਈਰਾਕ, ਨਾਈਜ਼ੀਰੀਆ ਵਿਚ 3-3 ਪੱਤਰਕਾਰਾਂ ਦੀ ਹੱਤਿਆ ਦੇ ਮਾਮਲੇ ਦਰਜ ਹੋਏ ਹਨ।
ਇਮਰਾਨ ਸਰਕਾਰ ਦਾ ਲਾਕਡਾਊਨ ਫੇਲ, ਲਾਹੌਰ 'ਜਲਸੇ' 'ਚ ਇਕੱਠੀ ਹੋਈ ਭੀੜ
NEXT STORY