ਹਨੋਈ (ਭਾਸ਼ਾ)— ਵੀਅਤਨਾਮ ਵਿਚ ਸੋਮਵਾਰ ਨੂੰ ਇਕ ਵੈਨ ਹਾਦਸੇ ਦੀ ਸ਼ਿਕਾਰ ਹੋ ਗਈ। ਹਾਦਸੇ ਦੀ ਸ਼ਿਕਾਰ ਹੋਈ ਵੈਨ 'ਚ ਸਵਾਰ ਲੋਕ ਮੁੰਡੇ ਨੂੰ ਵਿਆਹੁਣ ਜਾ ਰਹੇ ਸਨ, ਜਿਸ 'ਚ ਲਾੜੇ ਸਮੇਤ ਇਕ ਹੀ ਪਰਿਵਾਰ ਦੇ 14 ਜੀਆਂ ਦੀ ਮੌਤ ਹੋ ਗਈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ 16 ਸੀਟਾਂ ਵਾਲੀ ਵੈਨ ਸੜਕ ਕਿਨਾਰੇ ਖੜ੍ਹੇ ਇਕ ਕਨਟੇਨਰ ਟਰੱਕ ਨਾਲ ਟਕਰਾ ਗਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਵੀਅਤਨਾਮ ਵਿਚ ਆਵਾਜਾਈ ਕਾਨੂੰਨਾਂ ਦਾ ਘੱਟ ਪਾਲਨ ਕੀਤਾ ਜਾਂਦਾ ਹੈ। ਹਾਦਸੇ ਦੇ ਪਿੱਛੇ ਦੀ ਵਜ੍ਹਾ ਬੁਨਿਆਦੀ ਢਾਂਚਾ ਕਮਜ਼ੋਰ ਹੋਣਾ ਦੱਸਿਆ ਜਾ ਰਿਹਾ ਹੈ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਹਾਦਸਾ ਸਵੇਰੇ ਲੱਗਭਗ 2.30 ਵਜੇ ਦੇ ਕਰੀਬ ਵਾਪਰਿਆ। ਵੈਨ 'ਚ ਸਵਾਰ ਲੋਕ ਗੁਆਂਢੀ ਸੂਬੇ 'ਚ ਮੁੰਡੇ ਨੂੰ ਵਿਆਹੁਣ ਲਈ ਲਾੜੀ ਦੇ ਘਰ ਜਾ ਰਹੇ ਸਨ। ਪੁਲਸ ਅਧਿਕਾਰੀ ਨੇ ਦੱਸਿਆ ਕਿ ਹਾਦਸੇ 'ਚ ਮਾਰੇ ਗਏ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਉਨ੍ਹਾਂ ਦੇ ਘਰ ਭੇਜ ਦਿੱਤਾ ਗਿਆ ਹੈ। ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਉਹ ਇਸ ਭਿਆਨਕ ਹਾਦਸੇ ਦੇ ਕਾਰਨਾਂ ਦੀ ਜਾਂਚ 'ਚ ਜੁੱਟੇ ਹੋਏ ਹਨ।
ਨੌਕਰੀ ਲੱਭਣ ਲਈ ਸ਼ਖਸ ਨੇ ਚੁਣਿਆ ਅਨੋਖਾ ਤਰੀਕਾ, ਹੁਣ ਮਿਲੇ 200 ਕੰਪਨੀਆਂ ਤੋਂ ਆਫਰ
NEXT STORY