ਕਰਾਚੀ (ਯੂ.ਐੱਨ.ਆਈ.): ਪਾਕਿਸਤਾਨ ਵਿਖੇ ਕਰਾਚੀ ਵਿਚ ਇਕ ਫਰਜ਼ੀ ਪੁਲਸ ਮੁਕਾਬਲੇ ਵਿਚ 14 ਸਾਲਾ ਮੁੰਡੇ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਮਗਰੋਂ ਮੁੰਡੇ ਦੇ ਪਰਿਵਾਰਕ ਮੈਂਬਰਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਜੀਓ ਟੀਵੀ ਦੀ ਇੱਕ ਰਿਪੋਰਟ ਮੁਤਾਬਕ ਇਹ ਘਟਨਾ ਕਰਾਚੀ ਦੇ ਓਰੰਗੀ-5 ਖੇਤਰ ਵਿੱਚ ਵਾਪਰੀ, ਜਿੱਥੇ ਪੁਲਸ ਨੇ ਅਰਸਲਾਨ ਮਹਿਸੂਦ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ, ਜਦੋਂ ਕਿ ਉਸਦਾ ਦੋਸਤ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ।
ਘਟਨਾ ਤੋਂ ਬਾਅਦ ਮਹਿਸੂਦ ਦੇ ਪਰਿਵਾਰਕ ਮੈਂਬਰਾਂ ਨੇ ਅੱਬਾਸੀ ਸ਼ਹੀਦ ਹਸਪਤਾਲ ਦੇ ਸਾਹਮਣੇ ਧਰਨਾ ਦਿੱਤਾ।ਮੁਲਜ਼ਮ ਨੂੰ ਸੋਮਵਾਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।ਜਦਕਿ ਪੁਲਸ ਦਾ ਦਾਅਵਾ ਹੈ ਕਿ ਮੁਲਾਜ਼ਮਾਂ ਨੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਨਾਕੇ 'ਤੇ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਨੌਜਵਾਨਾਂ ਨੇ ਗੋਲੀਆਂ ਚਲਾਈਆਂ ਸਨ। ਹਾਲਾਂਕਿ, ਪਰਿਵਾਰ ਨੇ ਪੁਲਸ ਦੇ ਬਿਆਨ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਅਰਸਲਾਨ ਕੋਲੋਂ ਕੋਈ ਹਥਿਆਰ ਬਰਾਮਦ ਨਹੀਂ ਹੋਇਆ। ਪੁਲਸ ਨੇ ਉਸ ਨੂੰ ਇਕ ਫਰਜ਼ੀ ਮੁਕਾਬਲੇ ਵਿੱਚ ਮਾਰ ਦਿੱਤਾ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਧੀ ਦੇ ਜਨਮਦਿਨ 'ਤੇ ਲੁੱਟ ਦੀ ਵਾਰਦਾਤ 'ਚ ਭਾਰਤੀ ਮੂਲ ਦੇ ਵਿਅਕਤੀ ਦਾ ਕਤਲ
ਏ.ਆਰ.ਵਾਈ ਨਿਊਜ਼ ਨੇ ਮ੍ਰਿਤਕ ਵਿਦਿਆਰਥੀ ਦੇ ਚਾਚਾ ਦੇ ਹਵਾਲੇ ਨਾਲ ਆਪਣੀ ਅਰਜ਼ੀ ਵਿਚ ਕਿਹਾ ਹੈ ਕਿ ਉਸ ਦਾ ਭਤੀਜਾ ਆਪਣੇ ਦੋਸਤ ਨਾਲ ਟਿਊਸ਼ਨ ਸੈਂਟਰ ਤੋਂ ਵਾਪਸ ਆ ਰਿਹਾ ਸੀ, ਜਦੋਂ ਪੁਲਸ ਪਾਰਟੀ ਨੇ ਉਸ ਨੂੰ ਨਿਸ਼ਾਨਾ ਬਣਾਇਆ ਅਤੇ ਪੀੜਤ ਨੂੰ ਗੋਲੀ ਮਾਰ ਦਿੱਤੀ। ਇਸ ਦੌਰਾਨ ਡੀਆਈਜੀ ਵੈਸਟ ਨਸੀਫ਼ ਆਫਤਾਬ ਨੇ ਪੀੜਤ 'ਤੇ ਗੋਲੀ ਚਲਾਉਣ ਵਾਲੇ ਪੁਲਸ ਅਧਿਕਾਰੀ ਦੇ ਬਿਆਨ ਨੂੰ ਖਾਰਿਜ ਕਰ ਦਿੱਤਾ ਹੈ। ਜੀਓ ਟੀਵੀ ਨੇ ਦੱਸਿਆ ਕਿ ਉਹਨਾਂ ਨੇ ਕਿਹਾ ਕਿ ਸ਼ੱਕੀ ਮੁਕਾਬਲਾ ਧਰਨੇ 'ਤੇ ਨਹੀਂ ਹੋਇਆ, ਸਗੋਂ ਇਸ ਤੋਂ ਕੁਝ ਦੂਰੀ 'ਤੇ ਹੋਇਆ ਸੀ।ਆਫਤਾਬ ਨੇ ਦੱਸਿਆ ਕਿ ਦੋ ਨੌਜਵਾਨਾਂ ਨੂੰ ਗੋਲੀ ਮਾਰਨ ਵਾਲੇ ਡਿਊਟੀ 'ਤੇ ਮੌਜੂਦ ਪੁਲਸ ਕਰਮਚਾਰੀ ਆਪਣੀ ਵਰਦੀ 'ਚ ਨਹੀਂ ਸਨ।ਜੀਓ ਟੀਵੀ ਮੁਤਾਬਕ ਘਟਨਾ ਦੀ ਜਾਂਚ ਲਈ ਐਸਐਸਪੀ ਸੈਂਟਰਲ, ਐਸਐਸਪੀ ਇਨਵੈਸਟੀਗੇਸ਼ਨ ਸੈਂਟਰਲ ਅਤੇ ਐਸਪੀ ਗੁਲਬਰਗ ਦੀ ਤਿੰਨ ਮੈਂਬਰੀ ਜਾਂਚ ਕਮੇਟੀ ਬਣਾਈ ਗਈ ਹੈ।
ਪੜ੍ਹੋ ਇਹ ਅਹਿਮ ਖਬਰ- ਮਲਾਲਾ ਨੇ ਅਫਗਾਨਿਸਤਾਨ 'ਚ ਔਰਤਾਂ ਦੀ ਸਿੱਖਿਆ ਲਈ ਅਮਰੀਕਾ ਤੋਂ ਸਮਰਥਨ ਦੀ ਕੀਤੀ ਮੰਗ
ਜਾਪਾਨ ਦੇ ਲਗਭਗ 100 ਸੰਸਦ ਮੈਂਬਰਾਂ ਨੇ ਵਿਵਾਦਿਤ ਸਮਾਰਕ 'ਤੇ ਕੀਤੀ ਪ੍ਰਾਰਥਨਾ
NEXT STORY