ਕਾਬੁਲ- ਅਫਗਾਨਿਸਤਾਨ ਦੇ ਨੰਗਰਹਾਰ ਸੂਬੇ ਵਿਚ ਮੰਗਲਵਾਰ ਨੂੰ ਇਕ ਜਨਾਜ਼ੇ ਵਿਚ ਆਤਮਘਾਤੀ ਧਮਾਕੇ ਦੌਰਾਨ ਘੱਟ ਤੋਂ ਘੱਟ 15 ਲੋਕਾਂ ਦੀ ਮੌਤ ਹੋ ਗਈ ਤੇ ਹੋਰ 56 ਲੋਕ ਇਸ ਦੌਰਾਨ ਜ਼ਖਮੀ ਹੋ ਗਏ। ਇਸ ਦੀ ਜਾਣਕਾਰੀ ਸਿਨਹੂਆ ਨਿਊਜ਼ ਏਜੰਸੀ ਵਲੋਂ ਦਿੱਤੀ ਗਈ ਹੈ।

ਸਿਨਹੂਆ ਨਿਊਜ਼ ਏਜੰਸੀ ਮੁਤਾਬਕ ਕੁਜ਼ ਕੁਨਾਰ ਜ਼ਿਲ੍ਹੇ ਵਿਚ ਇਕ ਸਾਬਕਾ ਅਫਗਾਨ ਪੁਲਸ ਅਧਿਕਾਰੀ ਦਾ ਅੰਤਮ ਸੰਸਕਾਰ ਚੱਲ ਰਿਹਾ ਸੀ, ਜਿਸ ਵਿਚ ਇਹ ਧਮਾਕਾ ਦਿਨੇ ਤਕਰੀਬਨ 11 ਵਜੇ ਹੋਇਆ। ਸੂਤਰਾਂ ਨੇ ਦੱਸਿਆ ਕਿ ਮਾਰੇ ਗਏ ਲੋਕਾਂ ਵਿਚ ਸੂਬਾਈ ਕੌਂਸਲ ਦੇ ਮੈਂਬਰ ਅਬਦੁੱਲਾ ਮਲਕਜ਼ਈ ਵੀ ਸ਼ਾਮਲ ਹਨ।

ਜ਼ਖਮੀਆਂ ਵਿਚੋਂ ਕਈਆਂ ਦੀ ਹਾਲਤ ਗੰਭੀਰ ਹੈ, ਜਿਹਨਾਂ ਨੂੰ ਕੁਜ਼ ਕੁਨਾਰ ਤੇ ਸੂਬਾਈ ਰਾਜਧਾਨੀ ਜਲਾਲਾਬਾਦ ਦੇ ਹਸਪਤਾਲਾਂ ਵਿਚ ਭੇਜਿਆ ਗਿਆ ਹੈ। ਅਜੇ ਤੱਕ ਕਿਸੇ ਅੱਤਵਾਦੀ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਪਾਕਿ 'ਚ ਵਧੇ ਕੋਰੋਨਾ ਮਾਮਲੇ, ਗਿਣਤੀ ਹੋਈ 31,674
NEXT STORY