ਇੰਟਰਨੈਸ਼ਨਲ ਡੈਸਕ- ਗਾਜ਼ਾ ਦੇ ਮੱਧ ਗਾਜ਼ਾ ਪੱਟੀ ਵਿਚ ਨੁਸੀਰਾਤ ਸ਼ਰਣਾਰਥੀ ਕੈਂਪ ’ਚ ਸਥਿਤ ਨੀਅਰ ਈਸਟ (ਯੂ.ਐੱਨ.ਆਰ.ਡਬਲਯੂ.ਏ.) ਸਕੂਲ ’ਚ ਫਿਲੀਸਤੀਨ ਸ਼ਰਣਾਰਥੀਆਂ ਦੇ ਸੰਯੁਕਤ ਰਾਸ਼ਟਰ ਰਾਹਤ ਅਤੇ ਕਾਰਜ ਏਜੰਸੀ ’ਤੇ ਇਜ਼ਰਾਈਲੀ ਹਮਲੇ ਵਿਚ 15 ਲੋਕਾਂ ਦੀ ਮੌਤ ਹੋ ਗਈ ਅਤੇ 80 ਜ਼ਖਮੀ ਹੋ ਗਏ।
ਸਰਕਾਰ ਦੇ ਮੀਡੀਆ ਦਫ਼ਤਰ ਨੇ ਇਕ ਬਿਆਨ ’ਚ ਕਿਹਾ ਇਜ਼ਰਾਈਲ ਦੇ ਕਬਜ਼ੇ ਨੇ ਨੁਸੀਰਾਤ ਕੈਂਪ ’ਚ ਅਬੂ ਓਰੇਰੀਬਾਨ ਸਕੂਲ ’ਚ ਵਿਸਥਾਪਿਤ ਲੋਕਾਂ ਦਾ ਭਿਆਨਕ ਕਤਲੇਆਮ ਕੀਤਾ ਹੈ, ਜਿਸ ’ਚ 15 ਲੋਕ ਮਾਰੇ ਗਏ ਅਤੇ 80 ਜ਼ਖਮੀ ਹੋ ਗਏ। ਉਥੇ ਹੀ ਇਜ਼ਰਾਈਲ ਦੇ ਭਿਆਨਕ ਹਮਲੇ ਦੇ ਇਕ ਦਿਨ ਬਾਅਦ ਹਮਾਸ ਨੇ ਕਿਹਾ ਕਿ ਗਾਜ਼ਾ ਵਿਚ ਜੰਗਬੰਦੀ ਲਈ ਗੱਲਬਾਤ ਰੱਦ ਨਹੀਂ ਹੋਈ ਹੈ। ਹਮਾਸ ਨੇ ਇਹ ਵੀ ਕਿਹਾ ਕਿ ਉਸ ਦੇ ਫੌਜੀ ਕਮਾਂਡਰ ਦੀ ਸਿਹਤ ਠੀਕ ਹੈ।
ਇਹ ਵੀ ਪੜ੍ਹੋ- ਸਵਾਰੀ ਨੂੰ ਲੈ ਕੇ ਹੋਈ ਬਹਿਸ ਨੇ ਧਾਰਿਆ ਖ਼ੂਨੀ ਰੂਪ, ਆਟੋ ਚਾਲਕ ਦੇ ਮੁੱਕਿਆਂ ਨਾਲ ਈ-ਰਿਕਸ਼ਾ ਚਾਲਕ ਦੀ ਹੋਈ ਮੌਤ
ਇਜ਼ਰਾਈਲ ਦੀ ਫੌਜ ਵੱਲੋਂ ਹਮਾਸ ਦੇ ਫੌਜੀ ਕਮਾਂਡਰ ਮੁਹੰਮਦ ਦੀਫ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਵੱਡੇ ਹਵਾਈ ਹਮਲੇ ਤੋਂ ਬਾਅਦ ਹਮਾਸ ਦਾ ਇਹ ਬਿਆਨ ਆਇਆ ਹੈ। ਇਸ ਹਮਲੇ ’ਚ ਬੱਚਿਆਂ ਸਮੇਤ ਘੱਟੋ-ਘੱਟ 90 ਲੋਕ ਮਾਰੇ ਗਏ ਸਨ।
ਹਮਾਸ ਦੀ ਖਾਨ ਯੂਨਿਸ ਬ੍ਰਿਗੇਡ ਦੇ ਕਮਾਂਡਰ ਸਲਾਮਾ ਦੀ ਮੌਤ
ਇਜ਼ਰਾਈਲ ਦੀ ਫੌਜ ਨੇ ਐਤਵਾਰ ਨੂੰ ਕਿਹਾ ਕਿ ਦੀਫ ਦਾ ਕਰੀਬੀ ਹਮਾਸ ਕਮਾਂਡਰ ਰਾਫਾ ਸਲਾਮਾ ਸ਼ਨੀਵਾਰ ਦੀ ਕਾਰਵਾਈ ਵਿਚ ਮਾਰਿਆ ਗਿਆ। ਸਲਾਮਾ ਨੇ ਹਮਾਸ ਦੀ ਖਾਨ ਯੂਨਿਸ ਬ੍ਰਿਗੇਡ ਦੀ ਕਮਾਨ ਸੰਭਾਲੀ ਸੀ।
ਇਹ ਵੀ ਪੜ੍ਹੋ- ਮਾਂ ਨੇ ਮਾਰਿਆ ਥੱਪੜ ਤਾਂ ਘਰੋਂ ਦੌੜ ਗਈ ਨਾਬਾਲਗ ਧੀ, ਜਿਸ ਹਾਲ 'ਚ ਮਿਲੀ, ਉੱਡ ਗਏ ਸਭ ਦੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰੈਲੀ 'ਚ ਹੋਏ ਹਮਲੇ ਤੋਂ ਬਾਅਦ ਮਿਲਵਾਕੀ ਜਾਣਗੇ ਡੋਨਾਲਡ ਟਰੰਪ
NEXT STORY