ਵੈਨਕੂਵਰ— ਕੈਨੇਡਾ ਦੇ ਵੈਨਕੂਵਰ 'ਚ ਬੀਤੇ ਸ਼ਨੀਵਾਰ ਦੀ ਸ਼ਾਮ ਨੂੰ ਗੋਲੀਬਾਰੀ ਦੀ ਘਟਨਾ ਵਾਪਰੀ ਸੀ। ਇਸ ਘਟਨਾ 'ਚ 3 ਲੋਕ ਜ਼ਖਮੀ ਹੋ ਗਏ। ਇਸ ਘਟਨਾ ਤੋਂ ਬਾਅਦ ਨਿਸ਼ਾਨਾ ਬਣਾਏ ਗਏ ਇਕ 23 ਸਾਲਾ ਸ਼ਖਸ ਅਤੇ 15 ਸਾਲਾਂ ਮੁੰਡੇ ਦੀ ਮੌਤ ਹੋ ਗਈ ਹੈ। ਦਰਅਸਲ ਸ਼ਨੀਵਾਰ ਦੀ ਸ਼ਾਮ ਨੂੰ ਸਥਾਨਕ ਸਮੇਂ ਅਨੁਸਾਰ 9.00 ਵਜੇ ਬਰੌਡਵੇਅ ਅਤੇ ਓਨਟਾਰੀਓ ਸਟਰੀਟ 'ਚ ਵਾਪਰੀ ਇਸ ਘਟਨਾ 'ਚ ਇਕ 23 ਸਾਲਾ ਸ਼ਖਸ ਜਿਸ ਦੀ ਪਛਾਣ ਕੈਵਿਨ ਵ੍ਹਾਈਟਸਾਈਡ ਵਜੋਂ ਕੀਤੀ ਹੈ, ਉਸ ਦੀ ਹਸਪਤਾਲ 'ਚ ਮੌਤ ਹੋ ਗਈ ਹੈ। ਗੋਲੀਬਾਰੀ ਦੀ ਘਟਨਾ ਦੌਰਾਨ 15 ਸਾਲ ਦਾ ਅੱਲ੍ਹੜ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਸੀ, ਉਸ ਨੇ ਵੀ ਹਸਪਤਾਲ 'ਚ ਦਮ ਤੋੜ ਦਿੱਤਾ ਹੈ। ਉਹ ਘਟਨਾ ਦੌਰਾਨ ਆਪਣੀ ਗੱਡੀ 'ਚ ਇਸ ਥਾਂ ਤੋਂ ਲੰਘ ਰਿਹਾ ਸੀ, ਤਾਂ ਉਸ ਦੇ ਵੀ ਗੋਲੀ ਲੱਗ ਗਈ ਸੀ। ਪੁਲਸ ਨੇ ਮ੍ਰਿਤਕ ਲੜਕੇ ਦਾ ਨਾਂ ਜਾਰੀ ਨਹੀਂ ਕੀਤਾ ਹੈ।
ਓਧਰ ਵੈਨਕੂਵਰ ਪੁਲਸ ਮੁਖੀ ਐਡਮ ਪਾਮਰ ਨੇ ਦੱਸਿਆ ਕਿ ਗੋਲੀਬਾਰੀ ਦਾ ਸ਼ਿਕਾਰ ਹੋਇਆ 15 ਸਾਲਾਂ ਮੁੰਡੇ ਨੂੰ ਵੈਨਟੀਲੇਟਰ 'ਤੇ ਰਿਹਾ ਸੀ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਇਸ ਘਟਨਾ ਦੌਰਾਨ ਇਕ ਹੋਰ 30 ਸਾਲਾਂ ਵਿਅਕਤੀ ਜ਼ਖਮੀ ਹੋਇਆ ਸੀ ਪਰ ਉਸ ਦਾ ਮੌਕੇ 'ਤੇ ਇਲਾਜ ਕਰ ਦਿੱਤਾ ਗਿਆ ਸੀ। ਪੁਲਸ ਇਸ ਘਟਨਾ ਨੂੰ ਲੈ ਕੇ ਜਾਂਚ 'ਚ ਜੁੱਟੀ ਹੋਈ ਹੈ। ਪਾਮਰ ਨੇ ਕਿਹਾ ਕਿ ਵੈਨਕੂਵਰ 'ਚ ਅਜਿਹੀਆਂ ਘਟਨਾਵਾਂ ਬਹੁਤ ਘੱਟ ਵਾਪਰਦੀਆਂ ਹਨ। ਅਜਿਹੀ ਘਟਨਾ ਨਿੰਦਾਯੋਗ ਹੈ। ਵੈਨਕੂਵਰ ਦੇ ਮੇਅਰ ਗ੍ਰ੍ਰੇਗਰ ਰੌਬਰਟਸਨ ਨੇ ਸੋਮਵਾਰ ਦੀ ਸ਼ਾਮ ਨੂੰ ਕਿਹਾ ਕਿ ਮੇਰੀ ਹਮਦਰਦੀ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨਾਲ ਹੈ। ਇਹ ਖਬਰ ਬਹੁਤ ਹੀ ਦਰਦਨਾਕ ਹੈ ਅਤੇ ਇਸ ਹਮਲੇ ਤੋਂ ਮੈਂ ਬਹੁਤ ਨਾਰਾਜ਼ ਹਾਂ।
ਅਫਗਾਨਿਸਤਾਨ ਨੇ ਟਰੰਪ ਨੂੰ 'ਬਹਾਦੁਰੀ ਮੈਡਲ' ਨਾਲ ਕੀਤਾ ਸਨਮਾਨਿਤ
NEXT STORY