ਨਿਊਯਾਰਕ (ਏਜੰਸੀ)- ਇਥੋਂ ਦੇ ਇਕ ਜੱਜ ਨੇ ਉਸ ਵਿਅਕਤੀ ਨੂੰ ਕਾਤਲ ਮੰਨਦਿਆਂ ਦੋਸ਼ੀ ਕਰਾਰ ਦਿੱਤਾ ਹੈ ਅਤੇ ਉਸ ਨੂੰ 15 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਗਈ, ਜਿਸ ਨੇ ਆਪਣੀ ਦੋਸਤ ਨੂੰ ਅਕਤੂਬਰ ਵਿਚ ਇਕ ਹਾਈਵੇ ਤੇ ਇੱਕ ਕਿਰਾਏ 'ਤੇ ਲਈ ਟੈਕਸੀ, ਜਿਸ ਨੂੰ ਅੱਗ ਲੱਗੀ ਹੋਈ ਸੀ, ਵਿਚ ਮਰਨ ਨੂੰ ਛੱਡ ਦਿੱਤਾ ਸੀ।
ਸਈਦ ਅਹਿਮਦ (23 ਸਾਲ) ਨੂੰ ਹਰਲੀਨ ਗਰੇਵਾਲ (25) ਦੇ ਕਤਲ ਦੇ ਦੋਸ਼ ਵਿਚ ਗ੍ਰਿਫਤਾਰ ਕਰ ਲਿਆ ਗਿਆ ਸੀ। ਘਟਨਾ ਸਮੇਂ ਸਈਦ ਉਥੋਂ ਭੱਜ ਗਿਆ ਅਤੇ ਖੁਦ ਹਸਪਤਾਲ ਵਿਚ ਦਾਖਲ ਹੋ ਗਿਆ ਸੀ, ਜਦੋਂ ਕਿ ਉਸ ਦੀ ਦੋਸਤ ਅੱਗ ਲੱਗੀ ਕਾਰ ਵਿਚ ਬੁਰੀ ਤਰ੍ਹਾਂ ਝੁਲਸਨ ਕਾਰਨ ਮਾਰੀ ਗਈ। ਇਸ ਸਬੰਧੀ ਇਕ ਵੀਡੀਓ ਵੀ ਵਾਇਰਲ ਹੋਈ ਸੀ ਜਿਸ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਲਗਜ਼ਰੀ ਕਾਰ ਨੂੰ ਅੱਗ ਲੱਗੀ ਹੋਈ ਹੈ ਅਤੇ ਉਸ 'ਚ ਗਰੇਵਾਲ ਫਸੀ ਹੋਈ ਸੀ। ਜਦੋਂ ਤੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਉੱਤੇ ਪਹੁੰਚੀਆਂ ਕਾਰ ਦੀ ਅਗਲੀ ਸੀਟ 'ਤੇ ਬੈਠੀ ਗਰੇਵਾਲ ਦੀ ਮੌਤ ਹੋ ਚੁੱਕੀ ਸੀ ਅਤੇ ਉਸ ਦਾ ਸਰੀਰ ਬੁਰੀ ਤਰ੍ਹਾਂ ਝੁਲਸ ਚੁੱਕਾ ਸੀ।
ਅਹਿਮਦ ਨੇ ਦੱਸਿਆ ਕਿ ਕਾਰ ਨੂੰ ਹਾਦਸੇ ਤੋਂ ਬਾਅਦ ਅੱਗ ਲੱਗ ਗਈ ਅਤੇ ਉਹ ਕਾਰ ਵਿਚੋਂ ਬਾਹਰ ਨਿਕਲ ਆਇਆ, ਜਦੋਂ ਕਿ ਹਰਲੀਨ ਕਾਰ ਵਿਚ ਹੀ ਸੀ ਅਤੇ ਕਾਰ ਨੂੰ ਅੱਗ ਲੱਗ ਗਈ ਤੇ ਉਹ ਹੋਰ ਟੈਕਸੀ ਵਿਚ ਬੈਠ ਕੇ ਹਸਪਤਾਲ ਪੁੱਜ ਗਿਆ, ਜਿਥੋਂ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਉਸ ਨੇ ਪੁਲਸ ਨੂੰ ਦੱਸਿਆ ਸੀ ਕਿ ਉਸ ਨੇ ਸ਼ਰਾਬ ਪੀਤੀ ਹੋਈ ਸੀ, ਜਿਸ ਕਾਰਨ ਉਸ ਦੀ ਕਾਰ ਹਾਦਸੇ ਦੀ ਸ਼ਿਕਾਰ ਹੋ ਗਈ। ਫਿਲਹਾਲ ਅਦਾਲਤ ਵਲੋਂ ਉਸ ਨੂੰ ਦੋਸ਼ੀ ਮੰਨਦਿਆਂ 15 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ।
ਪਾਕਿਸਤਾਨ 'ਚ ਆਮ ਚੋਣਾਂ ਨੂੰ ਲੈ ਕੇ ਅਮਰੀਕਾ ਨੇ ਇਸ ਗੱਲ 'ਤੇ ਪ੍ਰਗਟਾਈ ਚਿੰਤਾ
NEXT STORY