ਢਾਕਾ - ਬੰਗਲਾਦੇਸ਼ ਦੀ ਰਾਜਧਾਨੀ ਢਾਕਾ 'ਚ ਸ਼ੁੱਕਰਵਾਰ ਦੇਰ ਰਾਤ ਇਕ ਵੱਡੀ ਝੁੱਗੀਆਂ ਵਾਲੀ ਬਸਤੀ 'ਚ ਅੱਗ ਲੱਗਣ ਨਾਲ ਕਰੀਬ 50 ਹਜ਼ਾਰ ਲੋਕ ਬੇਘਰ ਹੋ ਗਏ ਹਨ। ਅੱਗ 'ਚ 15 ਹਜ਼ਾਰ ਝੁੱਗੀਆਂ ਸੜ੍ਹ ਕੇ ਸੁਆਹ ਹੋ ਗਈਆਂ। ਝੁੱਗੀਆਂ 'ਚ ਅੱਗ ਲੱਗਣ ਦੀ ਘਟਨਾ ਮੀਰਪੁਰ ਦੇ ਚਲੰਤਿਕਾ ਇਲਾਕੇ 'ਚ ਵਾਪਰੀ।

ਅੱਗ ਲੱਗਣ ਕਾਰਨ ਕਈ ਲੋਕ ਝੁਲਸ ਗਏ ਹਨ ਪਰ ਕਿਸੇ ਦੀ ਮੌਤ ਦੀ ਫਿਲਹਾਲ ਕੋਈ ਖਬਰ ਨਹੀਂ ਹੈ। ਪੁਲਸ ਪ੍ਰਮੁੱਖ ਗੁਲਾਮ ਰੱਬਾਨੀ ਨੇ ਆਖਿਆ ਕਿ ਬਕਰੀਦ ਨੂੰ ਮਨਾਉਣ ਲਈ ਝੁੱਗੀਵਾਸੀ ਆਪਣੇ ਪਿੰਡ ਗਏ ਹੋਏ ਸਨ, ਇਸ ਕਾਰਨ ਜ਼ਿਆਦਾ ਲੋਕ ਜ਼ਖਮੀ ਨਹੀਂ ਹੋਏ। ਜ਼ਿਆਦਾਤਰ ਝੁੱਗੀਆਂ ਪਲਾਸਟਿਕ ਨਾਲ ਢੱਕੀਆਂ ਕਾਰਨ ਅੱਗ ਦੀ ਲਪੇਟ 'ਚ ਆ ਗਈਆਂ ਅਤੇ ਦੇਖਦੇ ਹੀ ਦੇਖਦੇ ਪੂਰਾ ਇਲਾਕਾ ਵੀ। ਫਾਇਰ ਬ੍ਰਿਗੇਡ ਨੇ 6 ਘੰਟਿਆਂ ਦੀ ਸਖਤ ਮਸ਼ਕਤ ਤੋਂ ਬਾਅਦ ਅੱਗ 'ਤੇ ਕਿਸੇ ਤਰ੍ਹਾਂ ਕਾਬੂ ਪਾ ਲਿਆ।
ਕੈਨੇਡਾ : ਪਾਈਪਲਾਈਨ ਲੀਕ ਹੋਣ ਨਾਲ 40 ਹਜ਼ਾਰ ਲੀਟਰ ਤੇਲ ਹੋਇਆ ਬਰਬਾਦ
NEXT STORY