ਐਲਬਰਟਾ - ਪਿਛਲੇ ਸਾਲਾਂ ਤੋਂ ਪਾਈਪਲਾਈਨ ਨੂੰ ਲੈ ਕੇ ਸਿਆਸੀ ਪਾਰਟੀਆਂ 'ਚ ਚੰਗੀ ਬਹਿਸ ਚੱਲ ਰਹੀ ਹੈ। ਉਥੇ ਹੀ ਹੁਣ ਐਲਬਰਟਾ ਐਨਰਜੀ ਰੈਗੂਲੇਟਰ ਦਾ ਆਖਣਾ ਹੈ ਕਿ ਪਾਈਪਲਾਈਨ ਲੀਕ ਹੋਣ ਕਾਰਨ 40 ਹਜ਼ਾਰ ਲੀਟਰ ਕੱਚਾ ਤੇਲ ਖਾੜੀ 'ਚ ਵਗ ਗਿਆ ਹੈ। ਰੈਗੂਲੇਟਰ ਵੱਲੋਂ ਇਹ ਆਖਿਆ ਗਿਆ ਹੈ ਕਿ ਇਹ ਘਟਨਾ ਵੀਰਵਾਰ ਨੂੰ ਡਰੇਅਟਨ ਵੈਲੀ, ਜਿਹੜੀ ਕਿ ਐਲਬਰਟਾ ਤੋਂ 14 ਕਿਲੋਮੀਟਰ ਦੱਖਣ ਵੱਲ ਬੌਨਟੈਰਾ ਐਨਰਜੀ ਕਾਰਪੋਰੇਸ਼ਨ ਦੀ ਲਾਈਨ 'ਤੇ ਵਾਪਰੀ ਹੈ।
ਉਨ੍ਹਾਂ ਵੱਲੋਂ ਇਹ ਵੀ ਆਖਿਆ ਗਿਆ ਕਿ ਇਸ ਲੀਕੇਜ ਦਾ ਪਤਾ ਲੱਗਣ ਤੋਂ ਬਾਅਦ ਲਾਈਨ ਬੰਦ ਕਰ ਦਿੱਤੀ ਗਈ। ਕੈਲਗਰੀ ਸਥਿਤ ਬੌਨਟੈਰਾ ਨੇ ਆਖਿਆ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਸਵੇਰੇ ਸ਼ੁਰੂ ਕਰ ਦਿੱਤੀ ਗਈ ਸੀ। ਵੀਰਵਾਰ ਰਾਤ ਉਨ੍ਹਾਂ ਨੂੰ ਕਰੀਬ 1:00 ਵਜੇ ਲੀਕੇਜ ਦਾ ਪਤਾ ਲੱਗਾ। ਉਨ੍ਹਾਂ ਦੱਸਿਆ ਕਿ ਤੇਲ ਨੂੰ ਵੈਕਿਊਮ ਦੀ ਮਦਦ ਨਾਲ ਹਟਾਇਆ ਜਾ ਰਿਹਾ ਹੈ। ਸਥਾਨਕ ਲੋਕਾਂ ਅਤੇ ਜੰਗਲੀ ਜੀਵਾਂ ਨੂੰ ਵੀ ਕੋਈ ਖਤਰਾ ਨਾ ਹੋਵੇ ਇਸ ਦਾ ਵੀ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ। ਖਾੜੀ ਉੱਤਰੀ ਸੈਸਕੇਚਵਨ ਨਦੀ 'ਚ ਮਿਲਦੀ ਹੈ ਅਤੇ ਇਹੀ ਹੀ ਨਦੀ ਐਡਮੰਟਨ 'ਚ ਪਾਣੀ ਦਾ ਮੁੱਖ ਸਰੋਤ ਹੈ। ਬੌਨਟੈਰਾ ਨੇ ਆਖਿਆ ਕਿ ਜਿਸ ਥਾਂ 'ਤੇ ਖਾੜੀ ਅਤੇ ਨਦੀ ਮਿਲਦੀ ਹੈ ਉੱਥੇ ਇਸ ਤੇਲ ਦੀ ਸਫਾਈ ਦੇ ਜ਼ਿਆਦਾ ਪ੍ਰਬੰਧ ਕੀਤੇ ਗਏ ਹਨ। ਕੰਪਨੀ ਦਾ ਕਹਿਣਾ ਹੈ ਕਿ ਇਹ ਸਾਫ ਸਫਾਈ ਅਗਲੇ 2-3 ਹਫਤਿਆਂ ਤੱਕ ਚੱਲਣ ਦੀ ਸੰਭਾਵਨਾ ਹੈ।
ਅਮਰੀਕਾ 'ਚ ਯਹੂਦੀ ਕੇਂਦਰ ਨੂੰ ਲੈ ਕੇ ਧਮਕੀ ਦੇਣ 'ਤੇ ਇਕ ਵਿਅਕਤੀ ਗ੍ਰਿਫਤਾਰ
NEXT STORY