ਤਾਲੁਕਾਨ— ਅਫਗਾਨਿਸਤਾਨ ਦੇ ਤਾਖਰ ਸੂਬੇ 'ਚ ਵੀਰਵਾਰ ਰਾਤ ਤਾਲਿਬਾਨੀ ਅੱਤਵਾਦੀਆਂ ਨੇ ਸਰਕਾਰੀ ਸੁਰੱਖਿਆ ਬਲਾਂ ਦੀ ਜਾਂਚ ਚੌਕੀ 'ਤੇ ਹਮਲਾ ਕਰ ਦਿੱਤਾ, ਜਿਸ ਨਾਲ 6 ਸੁਰੱਖਿਆ ਕਰਮਚਾਰੀਆਂ ਦੀ ਮੌਤ ਹੋ ਗਈ ਤੇ ਚਾਰ ਹੋਰ ਜ਼ਖਮੀ ਹੋ ਗਏ। ਸੂਬਾਈ ਗਵਰਨਰ ਦੇ ਬੁਲਾਰੇ ਮੁਹੰਮਦ ਜਾਵਦ ਹਿਜਰੀ ਨੇ ਦੱਸਿਆ ਕਿ ਸੂਬੇ ਦੇ ਦਰਕਦ ਜ਼ਿਲੇ 'ਚ ਝੜਪਾਂ ਦੌਰਾਨ 8 ਤਾਲਿਬਾਨੀ ਅੱਤਵਾਦੀ ਵੀ ਮਾਰੇ ਗਏ ਹਨ ਤੇ ਪੰਜ ਹੋਰ ਜ਼ਖਮੀ ਹੋਏ ਹਨ।
ਸੂਤਰਾਂ ਦੇ ਮੁਤਾਬਕ ਝੜਪਾਂ ਦੌਰਾਨ ਤਾਲਿਬਾਨੀ ਅੱਤਵਾਦੀਆਂ ਵਲੋਂ ਦਾਗਿਆ ਗਿਆ ਇਕ ਮੋਰਟਾਰ ਇਕ ਮਕਾਨ 'ਤੇ ਜਾ ਡਿੱਗਿਆ, ਜਿਸ ਕਾਰਨ ਦੋ ਨਾਗਰਿਕਾਂ ਦੀ ਮੌਤ ਹੋ ਗਈ ਤੇ ਦੋ ਹੋਰ ਜ਼ਖਮੀ ਹੋ ਗਏ। ਤਾਲਿਬਾਨੀ ਅੱਤਵਾਦੀਆਂ ਦਾ ਸੂਬੇ ਦੇ ਕੁਝ ਹਿੱਸੇ 'ਤੇ ਕਬਜ਼ਾ ਹੈ। ਉਹ ਵੀਰਾਨ ਇਲਾਕਿਆਂ 'ਚ ਲੁਕ ਕੇ ਲਗਾਤਾਰ ਸੁਰੱਖਿਆ ਬਲਾਂ 'ਤੇ ਹਮਲੇ ਕਰਦੇ ਰਹਿੰਦੇ ਹਨ।
ਪਾਕਿ ਦੀ ਵਿਗੜੀ ਹਾਲਤ ਨੂੰ 'ਸਹਾਰਾ' ਦੇਣ ਲਈ IMF ਭੇਜੇਗਾ SOS ਟੀਮ
NEXT STORY