ਇਸਲਾਮਾਬਾਦ— ਪਾਕਿਸਤਾਨ ਦੀ ਵਿਗੜੀ ਅਰਥ ਵਿਵਸਥਾ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਨੇ ਬਜਟ ਘਾਟੇ ਨੂੰ ਪੂਰਾ ਕਰਨ ਦੇ ਤਰੀਕਿਆਂ ਤੇ ਸਾਧਨਾਂ ਦੇ ਸੁਝਾਅ ਲਈ ਇਸ ਮਹੀਨੇ ਪਾਕਿਸਤਾਨ 'ਚ 'ਐਸ.ਓ.ਐੱਸ.' ਮਿਸ਼ਨ ਭੇਜਣ ਦਾ ਫੈਸਲਾ ਕੀਤਾ ਹੈ। ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ।
ਪਾਕਿਸਤਾਨ 'ਚ ਆਈ.ਐੱਮ.ਐੱਫ. ਦੀ ਰੈਜ਼ੀਡੈਂਟ ਚੀਫ, ਟੇਰੇਸਾ ਡਬਨਸਚੇਜ਼ ਨੇ ਵੀਰਵਾਰ ਰਾਤ ਨਿਊਜ਼ ਇੰਟਰਨੈਸ਼ਨਲ ਨੂੰ ਦੱਸਿਆ ਕਿ.ਐੱਮ.ਐੱਫ. ਦੀ ਟੀਮ, ਜੋ ਕਿ 16 ਤੋਂ 20 ਸਤੰਬਰ ਤੱਕ ਪਾਕਿਸਤਾਨ ਦਾ ਦੌਰਾ ਕਰੇਗੀ, ਵਿੱਤੀ ਮੁੱਦਿਆਂ 'ਤੇ ਵਿਸ਼ੇਸ਼ ਧਿਆਨ ਦੇ ਨਾਲ ਮੁੱਢਲੇ ਘਾਟੇ ਦੇ ਟੀਚੇ ਨੂੰ ਲੋੜੀਂਦੀਆਂ ਸੀਮਾਵਾਂ ਦੇ ਅੰਦਰ ਸੀਮਤ ਕਰਨ 'ਤੇ ਵਿਚਾਰ ਕਰੇਗੀ। ਸੂਤਰਾਂ ਮੁਤਾਬਕ ਤਕਨੀਕੀ ਮਿਸ਼ਨ ਵਿੱਤ ਮੰਤਰਾਲੇ ਤੇ ਹੋਰ ਮੰਤਰਾਲਿਆਂ/ਵਿਭਾਗਾਂ ਨੂੰ ਟੈਕਸ ਤੇ ਗੈਰ-ਟੈਕਸ ਰੈਵੇਨਿਊ, ਨਕਦੀ ਸਰਕਾਰੀ ਸੰਸਥਾਵਾਂ ਨੂੰ ਠੀਕ ਕਰਨ ਤੇ ਕੇਂਦਰੀ ਬੈਂਕ ਦੇ ਮੋਰਚੇ ਨਾਲ ਜੁੜੇ ਮੁੱਦਿਆਂ 'ਤੇ ਰਣਨੀਤੀ ਤਿਆਰ ਕਰਨ 'ਤੇ ਸਹਾਇਤਾ ਕਰੇਗੀ।
ਬੁੱਧਵਾਰ ਦੀ ਰਾਤ ਨੂੰ ਪਾਕਿਸਤਾਨ ਤੇ ਆਈ.ਐੱਮ.ਐੱਫ. ਦੀ ਟੀਮ ਵਿਚਕਾਰ ਆਯੋਜਿਤ ਇਕ ਵੀਡੀਓ ਕਾਨਫਰੰਸ ਦੌਰਾਨ, ਆਈ.ਐੱਮ.ਐੱਫ. ਨੇ 30 ਜੂਨ, 2019 ਨੂੰ ਖ਼ਤਮ ਹੋਏ ਪਿਛਲੇ ਵਿੱਤੀ ਸਾਲ 'ਚ ਬਜਟ ਘਾਟੇ 'ਚ ਤੇਜ਼ੀ 'ਤੇ ਆਪਣੀਆਂ ਗੰਭੀਰ ਚਿੰਤਾਵਾਂ ਪ੍ਰਗਟਾਈਆਂ ਸਨ। ਸੂਤਰਾਂ ਨੇ ਦੱਸਿਆ ਕਿ ਆਈ.ਐੱਮ.ਐੱਫ. ਦੀ ਸਮੀਖਿਆ ਨਵੰਬਰ 'ਚ ਹੋਣ ਦੀ ਉਮੀਦ ਸੀ ਪਰ ਇਸ ਤਕਨੀਕੀ ਮਿਸ਼ਨ ਨੂੰ ਭੇਜਣ ਦੇ ਫੈਸਲੇ ਤੋਂ ਇਹ ਸੰਕੇਤ ਮਿਲਦਾ ਹੈ ਕਿ ਆਈ.ਐੱਮ.ਐੱਫ. ਵਿੱਤੀ ਮੋਰਚੇ 'ਚ ਭਾਰੀ ਖਾਮੀਆਂ ਤੋਂ ਖੁਸ਼ ਨਹੀਂ ਹੈ।
ਹੁਣ ਬ੍ਰਾਜ਼ੀਲ ਦੇ ਵਿੱਤ ਮੰਤਰੀ ਨੇ ਕਿਹਾ-'ਫਰਾਂਸ ਦੀ ਪ੍ਰਥਮ ਮਹਿਲਾ ਅਸਲ 'ਚ ਬਦਸੂਰਤ'
NEXT STORY