ਹਰਾਰੇ (ਏਜੰਸੀ)-ਜ਼ਿੰਬਾਬਵੇ ਦੇ ਹਰਾਰੇ ਵਿਚ ਬੱਸ ਅਤੇ ਟਰੱਕ ਦੀ ਟੱਕਰ ਵਿਚ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ। ਜ਼ਿੰਬਾਬਵੇ ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਮੀਡੀਆ ਨੂੰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਹਰਾਰੇ ਤੋਂ ਲਗਭਗ 100 ਕਿਲੋਮੀਟਰ ਦੱਖਣ ਵਿਚ ਹਰਾਰੇ-ਮਸਵਿੰਗੋ ਰਾਜਮਾਰਗ 'ਤੇ ਫੇਦਰਸਟੋਨ ਨੇੜੇ ਇਹ ਹਾਦਸਾ ਵਾਪਰਿਆ। ਪੁਲਸ ਬੁਲਾਰੇ ਪਾਲ ਨਿਆਥੀ ਨੇ ਨਿਊਜ਼ ਏਜੰਸੀ ਨਿਊ ਜਿਆਨਾ ਨੂੰ ਦੱਸਿਆ ਕਿ ਟਰੱਕ ਚਾਲਕ ਵਾਹਨ ਨੂੰ ਅਚਾਨਕ ਉਲਟ ਦਿਸ਼ਾ ਵੱਲ ਲੈ ਗਿਆ, ਜਿਸ ਨਾਲ ਸਾਹਮਣਿਓਂ ਆ ਰਹੀ ਬੱਸ ਦੀ ਟਰੱਕ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿਚ 16 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜ਼ਖਮੀਆਂ ਦੀ ਗਿਣਤੀ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਹਰਾਰੇ ਮਾਸਿੰਗੋ ਰਾਜਮਾਰਗ 'ਤੇ ਜ਼ਿਆਦਾਤਰ ਟ੍ਰੈਫਿਕ ਹੋਣ ਕਾਰਨ ਇਹ ਦੁਰਘਟਨਾਗ੍ਰਸਤ ਖੇਤਰ ਬਣਿਆ ਹੋਇਆ ਹੈ।
ਵੈਨਕੂਵਰ 'ਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
NEXT STORY