ਕਾਬੁਲ-ਅਫਗਾਨਿਸਤਾਨ ਦੇ ਮੱਧ ਸੂਬੇ ਉਰੂਜਗਨ ਦੀਆਂ ਸੁਰੱਖਿਆ ਚੌਕੀਆਂ 'ਤੇ ਹਮਲੇ ਦੀ ਕੋਸ਼ਿਸ਼ ਕਰਨ ਵਾਲੇ 16 ਅੱਤਵਾਦੀਆਂ ਨੂੰ ਸੁਰੱਖਿਆ ਦਸਤਿਆਂ ਨੇ ਮਾਰ ਦਿੱਤਾ ਅਤੇ ਇਸ ਕਾਰਵਾਈ 'ਚ 11 ਹੋਰ ਜ਼ਖਮੀ ਹੋ ਗਏ। ਰੱਖਿਆ ਮੰਤਰਾਲਾ ਮੁਤਾਬਕ ਤਾਲਿਬਾਨੀ ਅੱਤਵਾਦੀਆਂ ਨੇ ਉਰੂਜਗਨ ਸੂਬੇ ਦੇ ਡੇਹਰਾ ਵੁਡ ਅਤੇ ਗਿਜਾਬ ਜ਼ਿਲੇ 'ਚ ਸਥਿਤ ਸੁਰੱਖਿਆ ਚੌਕੀਆਂ 'ਤੇ ਹਮਲਾ ਕੀਤਾ ਸੀ।
ਇਹ ਵੀ ਪੜ੍ਹੋ- ਚੀਨ ਕੋਵਿਡ-19 ਦੇ ਟੀਕੇ ਨੂੰ ਵੱਡੇ ਪੱਧਰ 'ਤੇ ਬਾਜ਼ਾਰ 'ਚ ਲਿਆਉਣ ਲਈ ਤਿਆਰ
ਉਨ੍ਹਾਂ ਨੇ ਦੱਸਿਆ ਕਿ ਫੌਜ ਨੇ ਅੱਤਵਾਦੀਆਂ ਕੋਲੋਂ ਭਾਰੀ ਮਾਤਰਾ 'ਚ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਹੈ। ਮੰਤਰਾਲਾ ਮੁਤਾਬਕ ਸੋਮਵਾਰ ਨੂੰ ਦੱਖਣੀ ਮੇਂਵਾਂਡ ਜ਼ਿਲੇ 'ਚ ਸੁਰੱਖਿਆ ਦਸਤਿਆਂ 'ਤੇ ਹਮਲੇ ਦੌਰਾਨ ਤਾਬਿਲਾਨ ਦਾ ਇਕ ਚੋਟੀ ਦਾ ਕਮਾਂਡਰ ਅਨਾਸ ਚਾਰ ਹੋਰ ਅੱਤਵਾਦੀਆਂ ਨਾਲ ਮਾਰਿਆ ਗਿਆ।
ਇਹ ਵੀ ਪੜ੍ਹੋ -ਮਾਸਕੋ 'ਚ ਕੋਰੋਨਾ ਦੇ ਟੀਕੇ ਲੱਗਣੇ ਸ਼ੁਰੂ
ਆਸਟ੍ਰੇਲੀਆ 'ਚ ਗੂਗਲ ਅਤੇ ਫੇਸਬੁੱਕ ਨੂੰ ਕਰਨਾ ਪਵੇਗਾ ਖ਼ਬਰਾਂ ਲਈ ਭੁਗਤਾਨ
NEXT STORY