ਟੋਰਾਂਟੋ- ਫੋਰਡ ਸਰਕਾਰ ਨੇ 17 ਹਸਪਤਾਲਾਂ ਦੇ ਨਾਂ ਸਾਂਝੇ ਕੀਤੇ ਹਨ, ਜਿੱਥੇ ਫਾਈਜ਼ਰ ਵਲੋਂ ਬਣਾਇਆ ਗਿਆ ਕੋਰੋਨਾ ਵਾਇਰਸ ਦਾ ਟੀਕਾ ਲੱਗੇਗਾ। ਅਗਲੇ ਦੋ ਹਫਤਿਆਂ ਤੱਕ ਪਹਿਲ ਦੇ ਆਧਾਰ 'ਤੇ ਇਹ ਹਸਪਤਾਲ ਟੀਕਾਕਰਣ ਕਰਨਗੇ।
ਸੂਬੇ ਨੂੰ ਮਿਲੀਆਂ ਕੋਰੋਨਾ ਟੀਕੇ ਦੀਆਂ ਪਹਿਲੀਆਂ 6 ਹਜ਼ਾਰ ਖੁਰਾਕਾਂ ਟੋਰਾਂਟੋ ਯੂਨੀਵਰਸਿਟੀ ਹੈਲਥ ਨੈੱਟਵਰਕ ਅਤੇ ਦਿ ਓਟਾਵਾ ਹਸਪਤਾਲ ਨੂੰ ਇਸ ਹਫਤੇ ਭੇਜ ਦਿੱਤੀਆਂ ਗਈਆਂ ਸਨ। ਹੁਣ ਤੱਕ 2300 ਸਿਹਤ ਕਾਮਿਆਂ ਨੂੰ ਕੋਰੋਨਾ ਵੈਕਸੀਨ ਮਿਲ ਚੁੱਕੀ ਹੈ ਜਦਕਿ ਹੋਰਾਂ ਨੂੰ ਅਗਲੇ ਕੁਝ ਦਿਨਾਂ ਤੱਕ ਮਿਲ ਜਾਵੇਗੀ। ਸੂਬੇ ਦੀ ਹੋਰ ਕੋਰੋਨਾ ਵੈਕਸੀਨ ਲੈਣ ਦੀ ਤਿਆਰੀ ਚੱਲ ਰਹੀ ਹੈ।
ਸਿਹਤ ਕਾਮਿਆਂ, ਲਾਂਗ ਟਰਮ ਕੇਅਰ ਹੋਮਜ਼, ਰਿਟਾਇਰਮੈਂਟ ਘਰਾਂ ਤੇ ਹੋਰ ਕੁਝ ਲੋਕਾਂ ਨੂੰ ਪਹਿਲ ਦੇ ਆਧਾਰ 'ਤੇ ਕੋਰੋਨਾ ਵੈਕਸੀਨ ਦੇਣ ਲਈ ਸੂਬੇ ਨੇ 17 ਹਸਪਤਾਲਾਂ ਨੂੰ ਚੁਣਿਆ ਹੈ, ਤਾਂ ਕਿ ਟੀਕਾ ਲਗਵਾਉਣ ਵਾਲਿਆਂ ਨੂੰ ਤੰਗ ਨਾ ਹੋਣਾ ਪਵੇ। ਇਨ੍ਹਾਂ ਦੇ ਨਾਂ ਇਸ ਤਰ੍ਹਾਂ ਹਨ-
ਵਿੰਡਸਰ ਰੀਜਨਲ ਹਸਪਤਾਲ, ਲੰਡਨ ਹੈਲਥ ਸਾਇੰਸਜ਼ ਸੈਂਟਰ, ਗ੍ਰੈਂਡ ਰਿਵਰ ਹਸਪਤਾਲ, ਹੈਲਟਨ ਹੈਲਥਕੇਅਰ, ਹੈਮਿਲਟਨ ਹੈਲਥ ਸਾਇੰਸਜ਼, ਵਿਲੀਅਮ ਓਸਲਰ ਸਿਹਤ ਸਿਸਟਮ, ਟ੍ਰਿਲਿਅਮ ਹੈਲਥ ਪਾਰਟਨਰ, ਸਾਊਥਲੇਕ ਖੇਤਰੀ ਸਿਹਤ ਸੈਂਟਰ, ਮੈਕੇਨਜ਼ੀ ਸਿਹਤ, ਹੰਬਰ ਰਿਵਰ ਹਸਪਤਾਲ, ਸਨੀਬਰੁੱਕ ਹੈਲਥ ਸਾਇੰਸਜ਼ ਕੇਂਦਰ, ਟੋਰਾਂਟੋ ਈਸਟ ਹੈਲਥ ਨੈਟਵਰਕ, ਯੂਨਿਟੀ ਸਿਹਤ ਟੋਰਾਂਟੋ, ਸਕਾਰਬਰੋ ਹੈਲਥ ਨੈਟਵਰਕ, ਲਾਕਰਿਜ ਹੈਲਥ ,ਰਾਇਲ ਵਿਕਟੋਰੀਆ ਰੀਜਨਲ ਸਿਹਤ ਸੈਂਟਰ, ਥੰਡਰ ਬੇਅ ਖੇਤਰੀ ਹੈਲਥ ਸਾਇੰਸਜ਼ ਸੈਂਟਰ।
ਸਿਹਤ ਮੰਤਰੀ ਨੇ ਕਿਹਾ ਕਿ ਸਾਡੀ ਪਹਿਲ ਫਰੰਟ ਲਾਈਨ ਕਾਮਿਆਂ ਦੀ ਸਿਹਤ ਦਾ ਧਿਆਨ ਰੱਖਣ ਤੋਂ ਹੈ। ਫੋਰਡ ਸਰਕਾਰ ਨੂੰ ਆਸ ਹੈ ਕਿ ਅਗਲੇ ਕੁਝ ਦਿਨਾਂ ਵਿਚ ਉਨ੍ਹਾਂ ਨੂੰ ਫਾਈਜ਼ਰ ਦੀਆਂ 90,000 ਖੁਰਾਕਾਂ ਮਿਲ ਜਾਣਗੀਆਂ।
ਇਟਲੀ 'ਚ ਮੁੜ ਤਾਬਾਲੰਦੀ ਦੀ ਤਿਆਰੀ, ਸਿਰਫ ਇਨ੍ਹਾਂ ਦਿਨਾਂ ਲਈ ਮਿਲੇਗੀ ਛੋਟ
NEXT STORY