ਰੋਮ- ਕੋਰੋਨਾ ਵਾਇਰਸ ਸੰਕਰਮਣ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਹੇ ਇਟਲੀ ਵਿਚ ਸਰਕਾਰ ਨੇ ਅਗਲੀਆਂ ਛੁੱਟੀਆਂ ਦੌਰਾਨ ਪੂਰੇ ਦੇਸ਼ ਵਿਚ ਤਾਲਾਬੰਦੀ ਕਰਨ ਦੀ ਘੋਸ਼ਣਾ ਕੀਤੀ ਹੈ। ਸਿਰਫ ਕ੍ਰਿਸਮਸ ਅਤੇ ਨਵੇਂ ਸਾਲ ਦੇ ਮੌਕੇ ਲੋਕਾਂ ਨੂੰ ਕੁਝ ਢਿੱਲ ਦਿੱਤੀ ਜਾਵੇਗੀ, ਜਿਸ ਵਿਚ ਜਸ਼ਨ ਦੌਰਾਨ ਸਿਰਫ ਦੋ ਮਹਿਮਾਨਾਂ ਨੂੰ ਘਰ ਬੁਲਾਉਣ ਦੀ ਇਜਾਜ਼ਤ ਹੋਵੇਗੀ।
ਇਟਲੀ ਦੇ ਪ੍ਰਧਾਨ ਮੰਤਰੀ ਗਿਊਸੇਪ ਕਾਂਤੇ ਨੇ ਸ਼ੁੱਕਰਵਾਰ ਨੂੰ ਆਪਣੇ ਮੰਤਰੀ ਪ੍ਰੀਸ਼ਦ ਦੀ ਬੈਠਕ ਦੇ ਬਾਅਦ ਇਕ ਪੱਤਰਕਾਰ ਸੰਮੇਲਨ ਵਿਚ ਇਹ ਜਾਣਕਾਰੀ ਦਿੱਤੀ।
ਕਾਂਤੇ ਨੇ ਕਿਹਾ ਕਿ ਮੰਤਰੀ ਪ੍ਰੀਸ਼ਦ ਦੇ ਮੈਂਬਰਾਂ ਨਾਲ ਹੋਈ ਬੈਠਕ ਵਿਚ ਅਸੀਂ ਇਕ ਕਾਨੂੰਨ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਹੈ। 24 ਦਸੰਬਰ ਤੋਂ 27 ਦਸੰਬਰ ਅਤੇ ਇਕ ਤੋਂ 6 ਜਨਵਰੀ ਤੱਕ ਪੂਰੇ ਦੇਸ਼ ਨੂੰ ਰੈੱਡ ਜ਼ੋਨ ਵਿਚ ਪਰਿਵਰਤਿਤ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- ਜਰਮਨੀ 'ਚ ਪੰਜਾਬੀ-ਹਿੰਦੀ ਭਾਸ਼ਾਵਾਂ ਬਣਨਗੀਆਂ ਸਰਕਾਰੀ ਅਦਾਰਿਆਂ ਦਾ ਸ਼ਿੰਗਾਰ
ਇਸ ਦੌਰਾਨ ਦੇਸ਼ ਦੇ ਇਕ ਸੂਬੇ ਦੇ ਦੂਜੇ ਸੂਬੇ ਵਿਚ ਜਾਣ 'ਤੇ ਪੂਰੀ ਪਾਬੰਦੀ ਹੋਵੇਗੀ। ਇਸ ਦੌਰਾਨ ਜ਼ਰੂਰੀ ਕੰਮਾਂ ਅਤੇ ਸਿਹਤ ਸਬੰਧੀ ਪ੍ਰੇਸ਼ਾਨੀਆਂ ਕਾਰਨ ਹੀ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਦੌਰਾਨ ਦੇਸ਼ ਭਰ ਵਿਚ ਬਾਰ, ਰੈਸਟੋਰੈਂਟ ਤੇ ਗੈਰ-ਜ਼ਰੂਰੀ ਸਮਾਨਾਂ ਦੀਆਂ ਦੁਕਾਨਾਂ ਨੂੰ ਬੰਦ ਰੱਖਿਆ ਜਾਵੇਗਾ।
ਕੈਲੀਫੋਰਨੀਆ 'ਚ ਕੋਰੋਨਾ ਹੋ ਰਿਹੈ ਬੇਕਾਬੂ, 5 ਦਿਨਾਂ 'ਚ ਹੋਈਆਂ 1000 ਤੋਂ ਵੱਧ ਮੌਤਾਂ
NEXT STORY