ਯਾਂਗੂਨ— ਮਿਆਂਮਾਰ ਦੇ ਯਾਂਗੂਨ ਏਅਰਪੋਰਟ 'ਤੇ ਬੁੱਧਵਾਰ ਨੂੰ ਇਕ ਜਹਾਜ਼ ਦਾ ਸੰਤੁਲਨ ਵਿਗੜ ਗਿਆ ਜਿਸ ਕਾਰਨ 17 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਅਸਲ 'ਚ ਯਾਂਗੂਨ ਏਅਰਪੋਰਟ 'ਤੇ ਇਕ ਜਹਾਜ਼ ਲੈਂਡਿੰਗ ਦੌਰਾਨ ਰਨਵੇਅ 'ਤੇ ਫਿਸਲ ਗਿਆ ਸੀ। ਪੁਲਸ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸ਼ਹਿਰ 'ਚ ਅਚਾਨਕ ਭਿਆਨਕ ਤੂਫਾਨ ਆਉਣ ਕਾਰਨ ਜਹਾਜ਼ ਫਿਸਲ ਗਿਆ। ਸੋਸ਼ਲ ਮੀਡੀਆ 'ਤੇ ਇਸ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।
ਜ਼ਖਮੀਆਂ 'ਚ ਪਾਇਲਟ ਅਤੇ ਜਹਾਜ਼ ਕਰਮਚਾਰੀ ਵੀ ਸ਼ਾਮਲ ਹਨ। ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਨੂੰ ਉਸ ਸਮੇਂ ਹਾਦਸਾ ਵਾਪਰਿਆ ਜਦ ਜਹਾਜ਼ ਲੈਂਡਿੰਗ ਕਰ ਰਿਹਾ ਸੀ। ਇਸ ਘਟਨਾ ਮਗਰੋਂ ਇੱਥੋਂ ਜਾਣ ਵਾਲੇ ਸਾਰੇ ਜਹਾਜ਼ਾਂ ਦੇ ਰੂਟਾਂ ਨੂੰ ਰਾਜਧਾਨੀ ਵੱਲ ਡਾਇਵਰਟ ਕਰ ਦਿੱਤਾ ਗਿਆ ਹੈ। ਇਸ ਜਹਾਜ਼ 'ਚ ਬੰਗਲਾਦੇਸ਼, ਮਿਆਂਮਾਰ, ਕੈਨੇਡਾ, ਚੀਨ, ਭਾਰਤ, ਫਰਾਂਸ ਅਤੇ ਸਵਿਟਜ਼ਰਲੈਂਡ ਦੇ 31 ਲੋਕ ਸਵਾਰ ਸਨ। ਅਧਿਕਾਰੀਆਂ ਨੇ ਦੱਸਿਆ ਕਿ ਇਸ ਕਾਰਨ ਜਹਾਜ਼ ਨੂੰ ਵੀ ਨੁਕਸਾਨ ਪੁੱਜਾ ਹੈ ਪਰ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ।
ਮੈਰੀਲੈਂਡ 'ਚ 'ਹੈਰੀਟੇਜ ਮਹੀਨੇ' ਦੀਆਂ ਰੌਣਕਾਂ, ਕਈ ਦੇਸ਼ਾਂ ਦੇ ਲੋਕਾਂ ਨੇ ਕੀਤੀ ਸ਼ਮੂਲੀਅਤ
NEXT STORY