ਬੈਂਕਾਕ (ਏਜੰਸੀ)- ਪੂਰਬੀ ਥਾਈਲੈਂਡ ਦੇ ਪ੍ਰਾਚਿਨਬੁਰੀ ਸੂਬੇ ਵਿੱਚ ਇੱਕ ਬੱਸ ਸੜਕ ਦੇ ਢਲਾਣ ਵਾਲੇ ਹਿੱਸੇ 'ਤੇ ਪਲਟ ਗਈ, ਜਿਸ ਕਾਰਨ 17 ਲੋਕਾਂ ਦੀ ਮੌਤ ਹੋ ਗਈ ਅਤੇ 32 ਹੋਰ ਜ਼ਖਮੀ ਹੋ ਗਏ। ਸਥਾਨਕ ਸੜਕ ਸੁਰੱਖਿਆ ਕੇਂਦਰ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: ਟਰੰਪ ਨੇ ਪੇਸ਼ ਕੀਤੀ 'Gold Card' ਸਕੀਮ, 50 ਲੱਖ ਡਾਲਰ ਨਾਲ ਖੁੱਲ੍ਹੇਗਾ ਅਮਰੀਕੀ ਨਾਗਰਿਕਤਾ ਦਾ ਰਸਤਾ
ਕੇਂਦਰ ਦੇ ਅਨੁਸਾਰ ਸਥਾਨਕ ਸਮੇਂ ਅਨੁਸਾਰ ਤੜਕੇ 3:00 ਵਜੇ ਦੇ ਕਰੀਬ ਜਦੋਂ ਇਹ ਬੱਸ ਪਲਟੀ ਤਾਂ ਉਸ ਵਿੱਚ 49 ਲੋਕ ਸਵਾਰ ਸਨ, ਜਿਨ੍ਹਾਂ ਵਿਚੋਂ 16 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 1 ਦੀ ਹਸਪਤਾਲ ਭੇਜਣ ਤੋਂ ਬਾਅਦ ਮੌਤ ਹੋ ਗਈ।
ਇਹ ਵੀ ਪੜ੍ਹੋ: ਟਰੰਪ ਨੂੰ ਇਕ ਹੋਰ ਝਟਕਾ; ਗੁਰਦੁਆਰਿਆਂ ਸਮੇਤ ਹੋਰ ਧਾਰਮਿਕ ਸਥਾਨਾਂ 'ਤੇ ਡਿਪੋਰਟੇਸ਼ਨ ਦੀ ਕਾਰਵਾਈ ’ਤੇ ਲੱਗੀ ਰੋਕ
ਇਸ ਤੋਂ ਇਲਾਵਾ 32 ਲੋਕ ਜ਼ਖਮੀ ਹੋ ਗਏ ਅਤੇ ਉਨ੍ਹਾਂ ਇਲਾਜ ਲਈ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ। ਸਥਾਨਕ ਮੀਡੀਆ ਨੇ ਪੁਲਸ ਦੇ ਹਵਾਲੇ ਨਾਲ ਕਿਹਾ ਕਿ ਸੜਕ ਦਾ ਇਹ ਹਿੱਸਾ ਦੁਰਘਟਨਾ-ਸੰਭਾਵੀ ਖੇਤਰ ਸੀ ਅਤੇ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਾਦਸਾ ਬ੍ਰੇਕ ਸਿਸਟਮ ਫੇਲ੍ਹ ਹੋਣ ਕਾਰਨ ਹੋ ਸਕਦਾ ਹੈ।
ਇਹ ਵੀ ਪੜ੍ਹੋ: ਸਿਰਫ਼ America ਹੀ ਨਹੀਂ... ਹੁਣ ਇਨ੍ਹਾਂ ਦੇਸ਼ਾਂ ਨੇ ਵੀ ਭਾਰਤੀਆਂ ਨੂੰ ਕੀਤਾ Deport
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰੀਕਾ ਦੇ ਟੈਕਸਾਸ 'ਚ ਖਸਰੇ ਦੇ ਮਾਮਲਿਆਂ 'ਚ ਵਾਧਾ, ਕੁੱਲ 124 ਮਾਮਲੇ ਆਏ ਸਾਹਮਣੇ
NEXT STORY