ਲੰਡਨ - ਬ੍ਰਿਟੇਨ ਦੀ ਪੁਲਸ ਨੇ ਜੈਫਰੀ ਐਪਸਟੀਨ ਨਾਲ ਸਬੰਧਾਂ ਨਾਲ ਜੁੜੇ ਮਾਮਲੇ ਦੀ ਜਾਂਚ ਦੇ ਹਿੱਸੇ ਵਜੋਂ ਬ੍ਰਿਟੇਨ ਦੇ ਸਾਬਕਾ ਰਾਜਦੂਤ ਪੀਟਰ ਮੈਂਡੇਲਸਨ ਨੂੰ ਸੋਮਵਾਰ ਨੂੰ ਗ੍ਰਿਫਤਾਰ ਕੀਤਾ। ਲੰਡਨ ਦੀ ਮੈਟਰੋਪੋਲੀਟਨ ਪੁਲਸ ਫੋਰਸ ਨੇ ਕਿਹਾ ਕਿ ਅਧਿਕਾਰੀਆਂ ਨੇ ਜਨਤਕ ਅਹੁਦੇ ’ਤੇ ਦੁਰਵਿਵਹਾਰ ਦੇ ਸ਼ੱਕ ’ਚ ਉੱਤਰੀ ਲੰਡਨ ਤੋਂ 72 ਸਾਲਾ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ’ਚ ਮੈਂਡੇਲਸਨ ਦਾ ਨਾਂ ਨਹੀਂ ਲਿਆ ਗਿਆ ਪਰ ਇਸ ਮਾਮਲੇ ’ਚ ਸ਼ੱਕੀ ਦੀ ਪਹਿਲਾਂ ਹੀ ਪਛਾਣ ਮੈਂਡੇਲਸਨ ਵਜੋਂ ਕੀਤੀ ਜਾ ਚੁੱਕੀ ਹੈ। ਪੁਲਸ ਮੈਂਡੇਲਸਨ ਤੋਂ ਉਨ੍ਹਾਂ ਦਸਤਾਵੇਜ਼ਾਂ ਬਾਰੇ ਪੁੱਛਗਿੱਛ ਕਰ ਰਹੀ ਹੈ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ (ਮੈਂਡੇਲਸਨ ਨੇ) ਡੇਢ ਦਹਾਕਾ ਪਹਿਲਾਂ ਐਪਸਟੀਨ ਨੂੰ ਸੰਵੇਦਨਸ਼ੀਲ ਸਰਕਾਰੀ ਜਾਣਕਾਰੀ ਦਿੱਤੀ ਸੀ। ਉਸ ’ਤੇ ਜਿਨਸੀ ਦੁਰਵਿਵਹਾਰ ਦਾ ਕੋਈ ਦੋਸ਼ ਨਹੀਂ ਹੈ।
ਗੁਰਦੁਆਰਾ ਡੇਟਨ ਓਹਾਇਓ 'ਚ ਸਜਾਇਆ 'ਰਾਗ ਬਸੰਤ ਕੀਰਤਨ ਦਰਬਾਰ', ਵੱਡੀ ਗਿਣਤੀ 'ਚ ਸੰਗਤ ਨੇ ਕੀਤੀ ਸ਼ਮੂਲੀਅਤ
NEXT STORY