ਅਬੁਜਾ (ਵਾਰਤਾ)- ਪੂਰਬ-ਉੱਤਰ ਨਾਈਜ਼ੀਰੀਆ ਰਾਜ ਬੋਰਨੋ 'ਚ ਹੋਏ ਸਿਲਸਿਲੇਵਾਰ ਧਮਾਕਿਆਂ 'ਚ 18 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 48 ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਬੋਰਨੋ ਰਾਜ ਐਮਰਜੈਂਸੀ ਪ੍ਰਬੰਧਨ ਏਜੰਸੀ ਨੇ ਦਿੱਤੀ। ਏਜੰਸੀ ਨੇ ਸ਼ਨੀਵਾਰ ਨੂੰ ਸੋਸ਼ਲ ਮੀਡੀਆ 'ਤੇ ਕਿਹਾ ਹੈ ਕਿ 18 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ 'ਚ ਪੁਰਸ਼, ਔਰਤਾਂ ਅਤੇ ਬੱਚੇ ਸ਼ਾਮਲ ਹਨ ਅਤੇ 48 ਗੰਭੀਰ ਰੂਪ ਨਾਲ ਜ਼ਖ਼ਮੀ ਪੀੜਤਾਂ ਦਾ ਇਲਾਜ ਚੱਲ ਰਿਹਾ ਹੈ।
ਏਜੰਸੀ ਨੇ ਕਿਹਾ,''ਪਹਿਲਾ ਧਮਾਕਾ ਇਕ ਵਿਆਹ ਸਮਾਰੋਹ 'ਚ ਹੋਇਆ ਅਤੇ ਕੁਝ ਮਿੰਟ ਬਾਅਦ ਗਵੋਜ਼ਾ ਸ਼ਹਿਰ ਦੇ ਮੁੱਖ ਹਸਪਤਾਲ 'ਚ ਇਕ ਹੋਰ ਧਮਾਕਾ ਹੋਇਆ। ਫਿਰ ਇਕ ਹੋਰ ਆਤਮਘਾਤੀ ਹਮਲਾਵਰ ਨੇ ਬੰਬ ਧਮਾਕਾ ਕੀਤਾ।'' ਦੱਸਣਯੋਗ ਹੈ ਕਿ ਨਾਈਜ਼ੀਰੀਆ ਦਾ ਬੋਰਨੋ ਸਟੇਟ ਪਿਛਲੇ ਇਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਕੱਟੜਪੰਥੀ ਇਸਲਾਮਿਕ ਸੰਗਠਨ ਬੋਕੋ ਹਰਾਮ ਦੇ ਅੱਤਵਾਦੀਆਂ ਦੀ ਹਿੰਸਾ ਦਾ ਸ਼ਿਕਾਰ ਰਿਹਾ ਹੈ। ਬੀਤੇ 15 ਸਾਲਾਂ ਤੋਂ ਵਿਦਰੋਹ ਚੱਲ ਰਿਹਾ ਹੈ। ਇਨ੍ਹਾਂ ਅੱਤਵਾਦੀ ਹਮਲਿਆਂ ਕਾਰਨ ਹੁਣ ਤੱਕ 2 ਮਿਲੀਅਨ ਤੋਂ ਵੱਧ ਲੋਕ ਵਿਸਥਾਪਿਤ ਹੋਏ ਹਨ। ਕੱਟੜਪੰਥੀ ਇਸਲਾਮਿਕ ਅੱਤਵਾਦੀ 40,000 ਤੋਂ ਵੱਧ ਲੋਕਾਂ ਨੂੰ ਮਾਰ ਚੁੱਕੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬੱਸ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ, 3 ਲੋਕਾਂ ਦੀ ਮੌਤ
NEXT STORY