ਨਵੀਂ ਦਿੱਲੀ — ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ਾਂ ’ਚ ਚੀਨ ਲਗਾਤਾਰ ਮਹਾਸ਼ਕਤੀ ਦੇ ਰੁਤਬੇ ਨੂੰ ਵਧਾ ਰਿਹਾ ਹੈ। ਇਸ ਲੜੀ ’ਚ ਚੀਨ ਦੇ ਨਾਲ ਸਫਾਰਤੀ ਸਬੰਧ ਰੱਖਣ ਵਾਲੇ ਦੇਸ਼ਾਂ ਦੀ ਗਿਣਤੀ 180 ਤਕ ਜਾ ਪਹੁੰਚੀ ਹੈ। ਚੀਨੀ ਰੇਡੀਓ ਇੰਟਰਨੈਸ਼ਨਲ ਦੇ ਹਵਾਲੇ ਨਾਲ ਐੱਨ.ਆਈ.ਐੱਸ. ਦੀ ਇਕ ਰਿਪੋਰਟ ਚ ਦੱਸਿਆ ਗਿਆ ਹੈ ਕਿ ਸਾਲ 1949 ਤੋਂ ਸਾਲ 2019 ਵਿਚਕਾਰਲੇ 70 ਸਾਲਾਂ ’ਚ ਚੀਨ ਨੇ ਵਿਸ਼ਵ ਦੇ 90 ਫੀਸਦੀ ਤੋਂ ਵੱਧ ਦੇਸ਼ਾਂ ਨਾਲ ਸਫਾਰਤੀ ਸਬੰਧਾਂ ਦੀ ਸਥਾਪਨਾ ਕੀਤੀ ਹੈ।
ਇਕ ਚੀਨ ਦਾ ਸਿਧਾਂਤ-ਸਰਵਪ੍ਰਵਾਨਤ
ਇੰਨਾ ਹੀ ਨਹੀਂ ਪਿਛਲੇ 40 ਸਾਲਾਂ ਤੋਂ ਵੱਧ ਸਮੇ ਤੋਂ ਇਕ ਚੀਨ ਦਾ ਸਿਧਾਂਤ ਕੌਮਾਂਤਰੀ ਬਰਾਦਰੀ ’ਚ ਸਰਵਪ੍ਰਮਾਨਤ ਬਣ ਗਿਆ ਹੈ। ਵਿਸ਼ਵ ਦੇ 195 ਦੇਸ਼ ’ਚੋਂ 180 ਦੇਸ਼ਾਂ ਨੇ ਚੀਨ ਨਾਲ ਸਫਾਰਤੀ ਸਬੰਧ ਕਾਇਮ ਕੀਤੇ ਹਨ। ਪਿ਼ੱਛੇ ਜਿਹੇ ਚੀਨ ਅਤੇ ਸੋਲੋਮਨ ਜਜ਼ੀਰਿਆਂ ਦੇ ਸਮੂਹ ਤੋਂ ਬਾਅਦ ਸ਼ਾਂਤ ਮਹਾਸਾਗਰ ਦੇ ਜਜ਼ੀਰੇ ਤੀਰਿਕਬਾਤੀ ਨੇ ਇਸ ਸਤੰਬਰ ’ਚ ਚੀਨ ਨਾਲ 16 ਸਾਲਾਂ ਤਕ ਮੁਅੱਤਲ ਰਹੇ ਸਫਾਰਤੀ ਸਬੰਧਾਂ ਨੂੰ ਬਹਾਲ ਕੀਤਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਦੇ ਵਿਕਾਸ ਲਈ ਚੀਨ ਵਰਗਾ ਦੋਸਤ ਚਾਹੀਦਾ ਹੈ। ਇਸ ਤੋਂ ਇਲਾਵਾ ਪਿਛਲੇ 21 ਅਗਸਤ ਨੂੰ ਚੀਨ ਅਤੇ ਅਲ ਸਲਵਾਡੋਰ ਵਿਚਕਾਰ ਸਫਾਰਤੀ ਸਬੰਧ ਕਾਇਮ ਹੋਏ। ਭਾਵੇਂ ਇਸ ਸਾਲ ਤੋਂ ਬਾਅਦ ਅਲ ਸਲਵਾਡੋਰ ਰਾਜਸੀ ਸਥਿਰਤਾ ਆਈ ਅਤੇ ਚੀਨ ਸਲਵਾਡੋਰ ਦੇ ਸਬੰਧਾਂ ’ਚ ਅਨਿਸ਼ਚਿਤਤਾ ਨਜ਼ਰ ਆਈ।
40 ਸਾਲਾਂ ’ਚ ਚੀਨ ਕਿਵੇਂ ਬਣਿਆ ਮਹਾਸ਼ਕਤੀ
ਤਕਰੀਬਨ 40 ਸਾਲ ਪਹਿਲਾਂ ਜਦੋਂ ਚੀਨ ਦੀ ਤਾਕਤਵਰ ਅਤੇ ਆਰਥਿਕ ਮਹਾਸ਼ਕਤੀ ਵਜੋਂ ਨੀਂਹ ਰੱਖੀ ਜਾ ਰਹੀ ਸੀ ਤਾਂ ਅਮਰੀਕਾ ਅਤੇ ਦੁਨੀਆ ਦੇ ਸਾਰੇ ਦੇਸ਼ ਇਸ ਤੋਂ ਅਣਜਾਣ ਸਨ। 13 ਦਸੰਬਰ 1978 ਨੂੰ ਚੀਨ ਦੀ ਕਾਮਿਸਟ ਪਾਰਟੀ ਦੀ ਇਕ ਇਤਿਹਾਸਕ ਕਾਨਫਰੰਸ ’ਚ ਪਾਰਟੀ ਆਗੂ ਡੈਂਗ ਸ਼ਿਆਓ ਪਿੰਗ ਨੇ ਦੇਸ਼ ਦਾ ਕਾਇਆ ਪਲਟਣ ਵਾਲੀਆਂ ਨੀਤੀਆਂ ਦੀ ਅਧਾਰਸ਼ਿਲਾ ਰੱਖੀ। ਡੈਂਗ ਨੇ ਚੀਨ ਦੀ ਬੰਦ ਅਤੇ ਕੰਟਰੋਲ ਅਧੀਨ ਅਰਥਵਿਵਸਥਾ ਨੂੰ ਦੁਨੀਆ ਲਈ ਖੋਲ੍ਹਣ ਦਾ ਫੈਸਲਾ ਕੀਤਾ। ਇਸ ਪਿੱਛੋਂ ਆਰਥਿਕ ਪੱਖੋਂ ਦੁਨੀਆ ਤੋਂ ਕੱਟੇ ਹੋਏ ਚੀਨ ਦੇ ਵਿਸ਼ਵ ਫੈਕਟਰੀ ਬਣਨ ਦਾ ਸਫਰ ਸ਼ੁਰੂ ਹੋ ਗਿਆ। ਜਦੋਂ ਡੈਂਗ ਨੇ 1978 ’ਚ ਆਰਥਿਕ ਸੁਧਾਰ ਆਰੰਭ ਕੀਤੇ ਤਾਂ ਚੀਨ ਦੀ ਅਰਥਵਿਵਸਥਾ ਅਮਰੀਕਾ ਦੇ ਮਾਮਲੇ ’ਚ ਸਿਰਫ 5 ਫੀਸਦੀ ਸੀ ਅਤੇ ਪ੍ਰਤੀ ਵਿਅਕਤੀ ਜੀ.ਡੀ.ਪੀ. ਜਾਂਬੀਆ ਦੇ ਬਰਾਬਰ ਸੀ।
ਦੁਨੀਆ ਦੇ ਸਭ ਤੋਂ ਗਰੀਬ ਦੇਸ਼ਾਂ ’ਚ ਗਿਣਿਆ ਜਾਣ ਵਾਲਾ ਚੀਨ ਹੁਣ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਚੁੱਕਾ ਹੈ। ਸ਼ਾਇਦ ਇਹ ਅੰਦਾਜ਼ਾ ਲਾਉਣਾ ਵੀ ਮੁਸ਼ਕਿਲ ਹੈ ਕਿ 40 ਸਾਲ ਪਹਿਲਾਂ ਚੀਨ ਦੀ 88 ਫੀਸਦੀ ਅਬਾਦੀ 2 ਅਮਰੀਕੀ ਡਾਲਰਾਂ ਤੋਂ ਵੀ ਘੱਟ ’ਤੇ ਗੁਜ਼ਰ-ਬਸਰ ਕਰਨ ’ਤੇ ਮਜਬੂਰ ਸੀ।
ਇਸ ਸਮੇਂ ਚੀਨ ਕੋਲ ਦੁਨੀਆ ਦਾ ਸਭ ਤੋਂ ਵੱਡਾ ਵਿਦੇਸ਼ੀ ਸਿੱਕੇ ਦਾ ਆਧਾਰ (3.12 ਟ੍ਰਿਲੀਅਨ ਡਾਲਰ) ਹੈ। ਦੂਜੀ ਸਭ ਤੋਂ ਵੱਡੀ ਜੀ.ਡੀ.ਪੀ.( 11 ਟ੍ਰਿਲੀਅਨ ਡਾਲਰ) ਹੈ ਅਤੇ ਉਸ ਕੋਲ ਤੀਜਾ ਸਭ ਤੋਂ ਜ਼ਿਆਦਾ ਵਿਦੇਸ਼ੀ ਸਿੱਧਾ ਨਿਵੇਸ਼ (170 ਅਰਬ ਡਾਲਰ) ਆਉਂਦਾ ਹੈ।
1980 ’ਚ ਚੀਨ ਦੀ ਅਰਥਵਿਵਸਥਾ ਦਾ ਜ਼ਿਆਦਾਤਰ ਹਿੱਸਾ ਖੇਤੀ ਅਧਾਰਿਤ ਸੀ ਜਦੋਂਕਿ ਹੁਣ ਚੀਨ ਦੀ ਅਰਥਵਿਵਸਥਾ ’ਚ ਖੇਤੀ ਦਾ 10 ਫੀਸਦੀ ਤੋਂ ਵੀ ਘੱਟ ਦਾ ਯੋਗਦਾਨ ਹੈ। ਇਹ ਸਾਰੇ ਅੰਕੜੇ ਚੀਨ ਦੀ ਆਰਥਿਕ ਸਫਲਤਾ ਦੀ ਕਹਾਣੀ ਖੁਦ ਬਿਆਨ ਕਰਦੇ ਹਨ।
ਚੀਨ ਨੇ ਆਪਣੇ ਅਰਥਚਾਰੇ ਨੂੰ ਬਾਜ਼ਾਰ ਦੇ ਭਰੋਸੇ ਛੱਡਣ ਦੀ ਥਾਂ ਘਰੇਲੂ ਅਰਥਵਿਵਸਥਾ ’ਚ ਵੀ ਸੁਧਾਰ ਕੀਤੇ ਹਨ। ਆਰਥਿਕ ਸੁਧਾਰਾਂ ਤਹਿਤ ਖਰਾਬ ਮੁਜ਼ਾਹਰਾ ਕਰ ਰਹੇ ਸਰਕਾਰੀ ਅਦਾਰਿਆਂ ਨੂੰ ਜਾਂ ਤਾਂ ਬੰਦ ਕਰ ਦਿੱਤਾ ਗਿਆ ਹੈ ਜਾਂ ਉਨ੍ਹਾਂ ਦਾ ਪੁਨਰਗਠਨ ਕੀਤਾ ਗਿਆ ਹੈ।
ਹਾਈਟੈੱਕ ਸਨਅਤਾਂ, ਆਰਟੀਫੀਸ਼ੀਅਲ ਇੰਟੈਲੀਜੈਂਸ, ਜੈਨੇਟਿਕ ਇੰਜੀਨੀਅਰਿੰਗ, ਰੋਬੋਟਿਕਸ, ਪੁਲਾੜ ਅਤੇ ਹਵਾਬਾਜ਼ੀ ਸਮੇਤ ਸਾਰੇ ਖੇਤਰਾਂ ’ਚ ਚੀਨ ਦੁਨੀਆ ਦੇ ਸਾਰੇ ਖੇਤਰਾਂ ਨੂੰ ਟੱਕਰ ਦੇ ਰਿਹਾ ਹੈ।
ਥਾਈਲੈਂਡ ਗੁਫਾ ਮੁਹਿੰਮ 'ਚ ਸ਼ਾਮਲ ਰਹੇ ਨੇਵੀ ਸੀਲ ਅਧਿਕਾਰੀ ਦਾ ਦੇਹਾਂਤ
NEXT STORY