ਬਰਲਿਨ (ਏਜੰਸੀ) : ਜਰਮਨੀ ਵਿਚ ਤੇਜ਼ ਮੀਂਹ ਕਾਰਨ ਆਏ ਹੜ੍ਹ ਵਿਚ ਘੱਟ ਤੋਂ ਘੱਟ 40 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਲਾਪਤਾ ਹਨ। ਹੜ੍ਹ ਕਾਰਨ ਕਈ ਕਾਰਾਂ ਰੁੜ੍ਹ ਗਈਆਂ ਅਤੇ ਕੁੱਝ ਇਮਾਰਤਾਂ ਢਹਿ-ਢੇਰੀ ਹੋ ਗਈਆਂ ਹਨ। ਜਰਮਨੀ ਦੇ ਪੱਛਮੀ ਖੇਤਰ ਯੂਕਰਚੇਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਹੜ੍ਹ ਨਾਲ 15 ਲੋਕਾਂ ਦੀ ਮੌਤ ਹੋਈ ਹੈ । ਪੁਲਸ ਨੇ ਵੀਰਵਾਰ ਨੂੰ ਟਵੀਟ ਕਰਕੇ ਦੱਸਿਆ ਕਿ ਅਹਰਵਿਲਰ ਕਾਉਂਟੀ ਵਿਚ 18 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 50 ਲੋਕ ਆਪਣੇ ਘਰਾਂ ਦੀਆਂ ਛੱਤਾਂ ’ਤੇ ਫਸ ਗਏ ਹਨ ਅਤੇ ਉਹ ਉਥੋਂ ਬਚਾਏ ਜਾਣ ਦਾ ਇੰਤਜ਼ਾਰ ਕਰ ਰਹੇ ਹਨ। ਪੁਲਸ ਨੇ ਦੱਸਿਆ, ‘ਕਈ ਲੋਕ ਲਾਪਤਾ ਦੱਸੇ ਜਾ ਰਹੇ ਹਨ।’
ਇਹ ਵੀ ਪੜ੍ਹੋ: WHO ਨੇ ਦਿੱਤੀ ਚਿਤਾਵਨੀ, ਦੁਨੀਆ ’ਚ ਦਸਤਕ ਦੇ ਚੁੱਕੀ ਹੈ ਕੋਰੋਨਾ ਦੀ ਤੀਜੀ ਲਹਿਰ
ਪੁਲਸ ਨੇ ਦੱਸਿਆ ਕਿ ਸ਼ੁਲਡ ਪਿੰਡ ਵਿਚ ਰਾਤ ਭਰ ਪਏ ਮੀਂਹ ਕਾਰਨ 6 ਮਕਾਨ ਢਹਿ-ਢੇਰੀ ਹੋ ਗਏ, ਜਿਸ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਕਈ ਦਿਨਾਂ ਤੱਕ ਤੇਜ਼ ਮੀਂਹ ਦੇ ਬਾਅਦ ਖੇਤਰ ਵਿਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਪੱਛਮੀ ਅਤੇ ਮੱਧ ਜਰਮਨੀ ਦੇ ਨਾਲ ਹੀ ਗੁਆਂਢੀ ਦੇਸ਼ਾਂ ਦੇ ਵੱਡੇ ਹਿੱਸੇ ਨੂੰ ਵਿਆਪਕ ਨੁਕਸਾਨ ਪੁੱਜਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਰਮਨੀ ਦੇ ਪੱਛਮੀ ਅਲਤੇਨਾ ਸ਼ਹਿਰ ਵਿਚ ਬਚਾਅ ਕਾਰਜ ਦੌਰਾਨ ਬੁੱਧਵਾਰ ਨੂੰ ਇਕ ਫਾਇਰ ਕਰਮੀ ਡੁੱਬ ਗਿਆ ਅਤੇ ਪੂਰਬੀ ਸ਼ਹਿਰ ਜੋਹਸਤਾਦਤੋ ਵਿਚ ਹੜ੍ਹ ਨਾਲ ਆਪਣੀ ਸੰਪਤੀ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਇਕ ਹੋਰ ਵਿਅਕਤੀ ਲਾਪਤਾ ਹੋ ਗਿਆ।
ਇਹ ਵੀ ਪੜ੍ਹੋ: ਇਮਰਾਨ ਨਹੀਂ, ਵਿਦੇਸ਼ਾਂ ’ਚ ਬੈਠੇ ਪਾਕਿਸਤਾਨੀ ‘ਚਲਾ’ ਰਹੇ ਹਨ ਦੇਸ਼, ਇਕ ਸਾਲ ’ਚ ਭੇਜੇ ਕਈ ਬਿਲੀਅਨ ਡਾਲਰ
ਰਾਤ ਭਰ ਪੈਂਦੇ ਰਹੇ ਮੀਂਹ ਨੇ ਪੂਰਬੀ ਬੈਲਜੀਅਮ ਵਿਚ ਹੜ੍ਹ ਦੀ ਸਥਿਤੀ ਨੂੰ ਹੋਰ ਗੰਭੀਰ ਕਰ ਦਿੱਤਾ ਹੈ। ਉਥੇ ਇਕ ਵਿਅਕਤੀ ਡੁੱਬ ਗਿਆ ਅਤੇ ਇਕ ਹੋਰ ਲਾਪਤਾ ਹੈ। ਕਈ ਸ਼ਹਿਰਾਂ ਵਿਚ ਜਲ ਪੱਧਰ ਕਾਫ਼ੀ ਵੱਧ ਗਿਆ ਹੈ। ਦੇਸ਼ ਦੇ ਦੱਖਣੀ ਅਤੇ ਪੂਰਬੀ ਹਿੱਸਿਆਂ ਵਿਚ ਪ੍ਰਮੁਖ ਹਾਈਵੇਅ ਡੁੱਬ ਗਿਆ ਹੈ। ਰੇਲਵੇ ਸੇਵਾ ਨੇ ਦੱਸਿਆ ਕਿ ਸਾਰੀਆਂ ਟਰੇਨਾਂ ਨੂੰ ਰੋਕ ਦਿੱਤਾ ਗਿਆ ਹੈ। ਪੁਰਤਗਾਲੀ ਮੀਡੀਆ ਵਿਚ ਆਈ ਖ਼ਬਰ ਮੁਤਾਬਕ ਜਰਮਨੀ ਅਤੇ ਬੈਲਜੀਅਮ ਦੇ ਨੇੜੇ ਦੱਖਣੀ ਪੁਰਤਗਾਲੀ ਸ਼ਹਿਰ ਵਾਲਕੇਨਬਰਗ ਵਿਚ ਹੜ੍ਹ ਕਾਰਨ ਰਾਤੋ ਰਾਤ ਇਕ ਦੇਖ਼ਭਾਲ ਕੇਂਦਰ ਅਤੇ ਇਕ ਧਰਮਸ਼ਾਲਾ ਨੂੰ ਖਾਲ੍ਹੀ ਕਰਾਇਆ ਗਿਆ। ਦੱਖਣੀ ਸੂਬੇ ਲਿਮਬਰਗ ਵਿਚ ਕਈ ਮਕਾਨ ਹੜ੍ਹ ਦੀ ਲਪੇਟ ਵਿਚ ਹਨ। ਨੀਦਰਲੈਂਡ ਵਿਚ ਹੜ੍ਹ ਕਾਰਨ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ।
ਇਹ ਵੀ ਪੜ੍ਹੋ: ਗੱਲਬਾਤ ਸ਼ੁਰੂ ਕਰਨ ਲਈ ਭਾਰਤ ਨੂੰ ਕਸ਼ਮੀਰ 'ਚ ਆਪਣੀ ਕਾਰਵਾਈ ‘ਪਲਟਨੀ’ ਹੋਵੇਗੀ : ਪਾਕਿ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
WHO ਨੇ ਦਿੱਤੀ ਚਿਤਾਵਨੀ, ਦੁਨੀਆ ’ਚ ਦਸਤਕ ਦੇ ਚੁੱਕੀ ਹੈ ਕੋਰੋਨਾ ਦੀ ਤੀਜੀ ਲਹਿਰ
NEXT STORY