ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ. ਐੱਸ. ਏ.) ਮੋਈਦ ਯੂਸੁਫ ਨੇ ਬੁੱਧਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ ਵਿਚ 5 ਅਗਸਤ 2019 ਦੀ ਆਪਣੀ ਕਾਰਵਾਈ ਨੂੰ ‘ਪਲਟਕੇ’ ਇਸਲਾਮਾਬਾਦ ਨਾਲ ਗੱਲਬਾਤ ਸ਼ੁਰੂ ਕਰਨ ਦੀ ਜ਼ਿੰਮੇਵਾਰੀ ਭਾਰਤ ’ਤੇ ਹੈ।
ਇਹ ਵੀ ਪੜ੍ਹੋ: ਉੱਡਦੇ ਹਵਾਈ ਜਹਾਜ਼ 'ਚ ਔਰਤ ਨੇ ਕੀਤੀ ਅਜਿਹੀ ਹਰਕਤ ਕਿ ਯਾਤਰੀਆਂ ਦੇ ਸੁੱਕ ਗਏ ਸਾਹ (ਵੀਡੀਓ)
ਯੂਸੁਫ ਨੇ ਬਦਲਦੇ ਖੇਤਰੀ ਹਾਲਾਤ ਵਿਚ ਪਾਕਿਸਤਾਨ ਦੀ ਭੂਮਿਕਾ, ਪਾਕਿਸਤਾਨ-ਅਮਰੀਕੀ ਸਬੰਧਾਂ, ਪਾਕਿਸਤਾਨ-ਭਾਰਤ ਸਬੰਧਾਂ ਅਤੇ ਅਮਰੀਕੀ ਫੌਜ ਦੀ ਵਾਪਸੀ ਤੋਂ ਬਾਅਦ ਅਫਗਾਨਿਸਤਾਨ ਵਿਚ ਬਣੀ ਸਥਿਤੀ ਦੇ ਅਸਰ ’ਤੇ ਰੱਖਿਆ ਅਤੇ ਰਾਸ਼ਟਰੀ ਸੁਰੱਖਿਆ ’ਤੇ ਸੀਨੇਟ ਸਮਿਤੀ ਨੂੰ ਜਾਣਕਾਰੀ ਦਿੱਤੀ। , ਯੂਸਫ਼ ਨੇ 5 ਅਗਸਤ, 2019 ਦੇ ਫੈਸਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਸ਼ਮੀਰ ਵਿਚ “ਗਲਤੀਆਂ ਨੂੰ ਪਲਟਨ” ਦੇ ਬਾਅਦ ਗੱਲਬਾਤ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਜ਼ਿੰਮੇਵਾਰੀ ਭਾਰਤ ਉੱਤੇ ਹੈ।
ਇਹ ਵੀ ਪੜ੍ਹੋ: ਜੁਪੀਟਰ ਦੇ ਚੰਦ ’ਤੇ ਮੌਜੂਦ ਹੈ ਜੀਵਨ! ਇਕ ਫੁੱਟ ਹੇਠਾਂ ਹੀ ਵੱਧ-ਫੁੱਲ ਰਹੀ ਹੈ ਜ਼ਿੰਦਗੀ
ਉਥੇ ਹੀ ਭਾਰਤ ਦਾ ਕਹਿਣਾ ਹੈ ਕਿ ਸੰਵਿਧਾਨ ਦੇ ਆਰਟੀਕਲ 370 ਨਾਲ ਸਬੰਧਤ ਮੁੱਦਾ ਪੂਰੀ ਤਰ੍ਹਾਂ ਨਾਲ ਦੇਸ਼ ਦਾ ਅੰਦਰੂਨੀ ਮਾਮਲਾ ਹੈ। ਭਾਰਤ ਨੇ ਪਾਕਿਸਤਾਨ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਉਹ ਅੱਤਵਾਦ, ਦੁਸ਼ਮਣੀ ਅਤੇ ਹਿੰਸਾ ਤੋਂ ਮੁਕਤ ਵਾਤਾਵਰਣ ਵਿਚ ਇਸਲਾਮਾਬਾਦ ਨਾਲ ਸਾਧਾਰਣ ਗੁਆਂਢੀ ਵਾਲਾ ਸਬੰਧ ਚਾਹੁੰਦਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਜੁਪੀਟਰ ਦੇ ਚੰਦ ’ਤੇ ਮੌਜੂਦ ਹੈ ਜੀਵਨ! ਇਕ ਫੁੱਟ ਹੇਠਾਂ ਹੀ ਵੱਧ-ਫੁੱਲ ਰਹੀ ਹੈ ਜ਼ਿੰਦਗੀ
NEXT STORY