ਮੈਕਸੀਕੋ ਸਿਟੀ (ਵਾਰਤਾ) - ਮੱਧ ਮੈਕਸੀਕੋ ਵਿਚ 19 ਲੋਕਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਸ ਗੱਲ ਦੀ ਜਾਣਕਾਰੀ ਸਟੇਟ ਅਟਾਰਨੀ ਜਨਰਲ ਦਫ਼ਤਰ (ਐੱਫ.ਜੀ.ਈ.) ਨੇ ਸੋਮਵਾਰ ਨੂੰ ਇਕ ਬਿਆਨ ਵਿਚ ਦਿੱਤੀ। ਬਿਆਨ 'ਚ ਕਿਹਾ ਗਿਆ ਹੈ ਕਿ ਐਤਵਾਰ ਰਾਤ ਕਰੀਬ 10:30 ਵਜੇ (ਸਥਾਨਕ ਸਮੇਂ ਮੁਤਾਬਕ) ਸਰਕਾਰੀ ਵਕੀਲ ਦੇ ਦਫ਼ਤਰ ਨੂੰ ਮਿਕੋਆਕਨ ਰਾਜ ਦੇ ਲਾਸ ਤਿਨਾਜਾਸ ਸ਼ਹਿਰ 'ਚ ਇਕ ਤਿਉਹਾਰ ਦੇ ਆਯੋਜਨ ਵਿਚ ਫਾਈਰਿੰਗ ਦੀ ਸੂਚਨਾ ਦਿੱਤੀ ਗਈ।
ਇਹ ਵੀ ਪੜ੍ਹੋ: ਪਾਕਿਸਤਾਨ 'ਚ ਡੂੰਘੀ ਖੱਡ 'ਚ ਡਿੱਗੀ ਯਾਤਰੀ ਵੈਨ, ਔਰਤਾਂ ਅਤੇ ਬੱਚਿਆਂ ਸਮੇਤ 7 ਲੋਕਾਂ ਦੀ ਮੌਤ
ਐੱਫ.ਜੀ.ਈ. ਨੇ ਕਿਹਾ, ਕ੍ਰਾਈਮ ਸੀਨ ਅਤੇ ਐਕਸਪਰਟ ਸਰਵਿਸਿਜ਼ ਯੂਨਿਟ ਦੇ ਕਰਮਚਾਰੀ ਤੁਰੰਤ ਘਟਨਾ ਸਥਾਨ 'ਤੇ ਪਹੁੰਚੇ ਅਤੇ ਉਨ੍ਹਾਂ ਨੇ 19 ਲਾਸ਼ਾਂ ਬਰਾਮਦ ਕੀਤੀਆਂ, ਜਿਨ੍ਹਾਂ ਦੇ ਸਰੀਰ 'ਤੇ ਗੋਲੀਆਂ ਦੇ ਨਿਸ਼ਾਨ ਸਨ। ਮਰਨ ਵਾਲਿਆਂ ਵਿਚ 16 ਪੁਰਸ਼ ਅਤੇ 3 ਔਰਤਾਂ ਹਨ।' ਹਮਲੇ ਵਿਚ ਜ਼ਖ਼ਮੀ ਹੋਏ ਕਈ ਹੋਰਾਂ ਨੂੰ ਹਸਪਤਾਲ ਲਿਜਾਇਆ ਗਿਆ। ਬਿਆਨ ਮੁਤਾਬਕ ਗੋਲੀ ਚੱਲਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਬੋਰਿਸ ਜੌਨਸਨ ਸਿੱਖ ਕੌਮ ਖ਼ਿਲਾਫ਼ ਭੜਕਾਊ ਬਿਆਨਬਾਜ਼ੀ ਕਰਨ ਵਾਲੀ ਗ੍ਰਹਿ ਮੰਤਰੀ ਵਿਰੁੱਧ ਕਾਰਵਾਈ ਕਰਨ : ਢੇਸੀ
ਅਫਗਾਨਿਸਤਾਨ ਮੁੱਦੇ 'ਤੇ ਤੀਜੀ ਖੇਤਰੀ ਬੈਠਕ ਦੀ ਮੇਜ਼ਬਾਨੀ ਕਰੇਗਾ ਚੀਨ
NEXT STORY