ਮਨੀਲਾ (ਭਾਸ਼ਾ)- ਫਿਲੀਪੀਨ ਦੇ ਮੱਧ ਹਿੱਸੇ ਵਿਚ ਆਏ ਸ਼ਕਤੀਸ਼ਾਲੀ ਤੂਫ਼ਾਨ ਦੀ ਲਪੇਟ ਵਿਚ ਆਉਣ ਕਾਰਨ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਸੂਬੇ ਭਰ ਵਿਚ ਸੰਚਾਰ ਅਤੇ ਬਿਜਲੀ ਵਿਵਸਥਾ ਠੱਪ ਹੋ ਗਈ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪ੍ਰਭਾਵਿਤ ਸੂਬੇ ਦੀ ਗਵਰਨਰ ਨੇ ਕਿਹਾ ਕਿ ਉਨ੍ਹਾਂ ਦਾ ਟਾਪੂ ਜਮੀਂਦੋਜ ਹੋ ਗਿਆ ਹੈ। ਜਾਣਕਾਰੀ ਮੁਤਾਬਕ 'ਰਾਏ' ਨਾਂ ਦਾ ਤੂਫ਼ਾਨ ਸ਼ੁੱਕਰਵਾਰ ਰਾਤ ਨੂੰ ਫਿਲੀਪੀਨ ਦੇ ਦੱਖਣ ਅਤੇ ਮੱਧ ਸੂਬੇ 'ਚ ਤਬਾਹੀ ਮਚਾ ਕੇ ਦੱਖਣੀ ਚੀਨ ਸਾਗਰ ਵੱਲ ਵੱਧ ਗਿਆ ਹੈ।
ਇਸ ਤੂਫ਼ਾਨ ਦੇ ਰਸਤੇ ਵਿਚ ਰਹਿ ਰਹੇ 3 ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਤੂਫ਼ਾਨ ਦੇ ਆਉਣ ਤੋਂ ਪਹਿਲਾਂ ਕੀਤੀ ਗਈ ਤਿਆਰੀ ਨਾਲ ਕਈ ਜਾਨਾਂ ਬਚ ਗਈਆਂ। ਜਾਣਕਾਰੀ ਮੁਤਾਬਕ ਰਾਏ ਤੂਫ਼ਾਨ ਦੌਰਾਨ ਹਵਾਵਾਂ 195 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲੀਆਂ ਅਤੇ ਵੱਧ ਤੋਂ ਵੱਧ ਰਫ਼ਤਾਰ 270 ਕਿਲੋਮੀਟਰ ਪ੍ਰਤੀ ਘੰਟਾ ਤੱਕ ਰਹੀ। ਨੈਸ਼ਨਲ ਪੁਲਸ ਨੇ ਕਿਹਾ ਕਿ ਤੂਫ਼ਾਨ ਵਿਚ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ ਹੈ ਪਰ ਇਸ ਦੀ ਵਿਸਤ੍ਰਿਤ ਜਾਣਕਾਰੀ ਨਹੀਂ ਦਿੱਤੀ ਗਈ। ਸਰਕਾਰੀ ਆਫ਼ਤ ਪ੍ਰਤੀਕਿਰਿਆ ਏਜੰਸੀ ਨੇ ਮਰਨ ਵਾਲਿਆਂ ਦੀ ਗਿਣਤੀ 12 ਦੱਸੀ ਹੈ ਅਤੇ ਇਨ੍ਹਾਂ ਮ੍ਰਿਤਕਾਂ 'ਚੋਂ ਜ਼ਿਆਦਾਤਰ ਪਿੰਡ ਵਾਸੀ ਦੱਸੇ ਜਾ ਰਹੇ ਹਨ, ਜੋ ਦਰੱਖਤ ਡਿੱਗਣ ਵਰਗੀਆਂ ਘਟਨਾਵਾਂ ਵਿਚ ਮਾਰੇ ਗਏ।
ਇਹ ਵੀ ਪੜ੍ਹੋ : ਬ੍ਰਿਟੇਨ ਦੇ ਬਕਿੰਘਮਸ਼ਾਇਰ ’ਚ ਹਿੰਦੂ ਭਾਈਚਾਰੇ ਲਈ ਪਹਿਲਾ ਸ਼ਮਸ਼ਾਨ ਘਾਟ ਬਣਾਉਣ ਦੀ ਮਿਲੀ ਮਨਜ਼ੂਰੀ
ਦੀਨਾਗਤ ਟਾਪੂ ਤੂਫ਼ਾਨ ਦੀ ਮਾਰ ਹੇਠ ਆਉਣ ਵਾਲੇ ਪਹਿਲੇ ਫਿਲੀਪੀਨ ਸੂਬਿਆਂ ਵਿਚੋਂ ਇਕ ਹੈ। ਅਧਿਕਾਰੀਆਂ ਮੁਤਾਬਕ ਸ਼ਨੀਵਾਰ ਨੂੰ ਵੀ ਇਹ ਬਾਕੀ ਖੇਤਰ ਨਾਲੋਂ ਕੱਟਿਆ ਹੋਇਆ ਹੈ, ਕਿਉਂਕਿ ਉੱਥੇ ਬਿਜਲੀ ਅਤੇ ਸੰਚਾਰ ਵਿਵਸਥਾ ਠੱਪ ਹੋ ਗਈ ਹੈ ਪਰ ਗਵਰਨਰ ਅਰਲੇਨੀ ਬਾਗ ਓ ਸੂਬੇ ਦੀ ਅਧਿਕਾਰਤ ਵੈੱਬਸਾਈਟ 'ਤੇ ਬਿਆਨ ਪੋਸਟ ਕਰਨ 'ਚ ਸਫ਼ਲ ਰਹੀ। ਉਨ੍ਹਾਂ ਦੱਸਿਆ ਕਿ ਕਰੀਬ 1.80 ਲੱਖ ਦੀ ਆਬਾਦੀ ਵਾਲਾ ਉਨ੍ਹਾਂ ਦਾ ਸੂਬਾ ‘ਜ਼ਮੀਂਦੋਜ’ ਹੋ ਗਿਆ ਹੈ। ਉਨ੍ਹਾਂ ਨੇ ਭੋਜਨ, ਪਾਣੀ, ਅਸਥਾਈ ਰਿਹਾਇਸ਼, ਬਾਲਣ, ਸੈਨੀਟੇਸ਼ਨ ਕਿੱਟਾਂ ਅਤੇ ਦਵਾਈਆਂ ਦੀ ਸਪਲਾਈ ਕਰਨ ਦੀ ਬੇਨਤੀ ਕੀਤੀ ਹੈ।
ਕਿਸੇ ਤਰ੍ਹਾਂ ਗੁਆਂਢੀ ਸੂਬੇ ਪਹੁੰਚੇ ਡਿਪਟੀ ਗਵਰਨਰ ਨੀਲੋ ਡੇਮੇਰੇ ਨੇ ਡੀ.ਜ਼ੈੱਡ.ਐੱਮ.ਐੱਮ. ਰੇਡੀਓ ਨੈੱਟਵਰਕ ਨੂੰ ਦੱਸਿਆ ਕਿ ਉਨ੍ਹਾਂ ਦੇ ਸੂਬੇ ਵਿਚ ਘੱਟੋ-ਘੱਟ 6 ਲੋਕਾਂ ਦੀ ਮੌਤ ਹੋਈ ਹੈ ਅਤੇ "ਦੀਨਾਗਤ ਵਿਚ ਲਗਭਗ 95 ਫ਼ੀਸਦੀ ਘਰਾਂ ਦੀਆਂ ਛੱਤਾਂ ਉੱਡ ਗਈਆਂ ਹਨ", ਇੱਥੋਂ ਤੱਕ ਕਿ ਐਮਰਜੈਂਸੀ ਰਿਹਾਇਸ਼ ਦੀ ਛੱਤ ਵੀ ਨੁਕਸਾਨੀ ਗਈ ਹੈ। ਉਨ੍ਹਾਂ ਕਿਹਾ, 'ਅਸੀਂ ਇਸ ਸਮੇਂ ਮੁਰੰਮਤ ਦਾ ਕੰਮ ਕਰ ਰਹੇ ਹਾਂ, ਕਿਉਂਕਿ ਰਾਹਤ ਕੈਂਪ ਵੀ ਨੁਕਸਾਨੇ ਗਏ ਹਨ। ਇੱਥੇ ਰਹਿਣ ਲਈ ਕੋਈ ਥਾਂ ਨਹੀਂ ਹੈ, ਚਰਚ, ਜਿੰਮ, ਸਕੂਲ, ਬਾਜ਼ਾਰ ਅਤੇ ਇੱਥੋਂ ਤੱਕ ਕਿ ਵਿਧਾਨ ਸਭਾ ਦੀ ਇਮਾਰਤ ਨੂੰ ਵੀ ਨੁਕਸਾਨ ਪਹੁੰਚਿਆ ਹੈ।'
ਇਹ ਵੀ ਪੜ੍ਹੋ : ਹਰਕਤਾਂ ਤੋਂ ਬਾਜ ਨਹੀਂ ਆ ਰਹੇ ਗੁਰਪਤਵੰਤ ਪੰਨੂ, ਹੁਣ ਭਾਰਤ ਖ਼ਿਲਾਫ਼ ਲਿਖਿਆ ਇਮਰਾਨ ਖਾਨ ਨੂੰ ਪੱਤਰ
ਪਾਕਿਸਤਾਨ ਅਫ਼ਗਾਨਿਸਤਾਨ ਦੀ ਮਦਦ ਲਈ ਮੁਸਲਿਮ ਦੇਸ਼ਾਂ ਨੂੰ ਕਰੇਗਾ ਇਕਜੁੱਟ
NEXT STORY