ਓਂਟਾਰੀਓ- ਕੈਨੇਡਾ ਵਿਚ ਕਈ ਦੇਸ਼ਾਂ ਤੋਂ ਆਈਆਂ ਫਲਾਈਟਾਂ ਵਿਚ ਇਕ ਵਾਰ ਫਿਰ ਕੋਰੋਨਾ ਪਾਜ਼ੀਟਿਵ ਯਾਤਰੀਆਂ ਨੇ ਸਫਰ ਕੀਤਾ ਹੈ। ਇਸ ਸਬੰਧੀ ਸਰਕਾਰ ਨੇ ਜਾਣਕਾਰੀ ਸਾਂਝੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ 10 ਵੱਖ-ਵੱਖ ਦੇਸ਼ਾਂ ਤੋਂ ਸਤੰਬਰ ਦੇ ਪਹਿਲੇ ਹਫਤੇ ਟੋਰਾਂਟੋ ਵਿਚ ਉੱਤਰੀਆਂ ਉਡਾਣਾਂ ਵਿਚ ਜਿਨ੍ਹਾਂ ਲੋਕਾਂ ਨੇ ਸਫਰ ਕੀਤਾ ਸੀ, ਉਨ੍ਹਾਂ ਵਿਚੋਂ ਕਈ ਕੋਰੋਨਾ ਪੀੜਤ ਪਾਏ ਗਏ ਹਨ। ਇਨ੍ਹਾਂ ਵਿਚ ਭਾਰਤੀ ਵੀ ਹਨ।
ਇਕ ਸਤੰਬਰ ਤੋਂ 8 ਸਤੰਬਰ ਵਿਚਕਾਰ ਟੋਰਾਂਟੋ ਵਿਚ 19 ਫਲਾਈਟਾਂ ਉੱਤਰੀਆਂ ਸਨ। ਇਨ੍ਹਾਂ ਵਿਚੋਂ ਭਾਰਤ, ਅਮਰੀਕਾ, ਜਰਮਨੀ ਤੇ ਮੈਕਸੀਕੋ ਦੇ ਨਾਗਰਿਕ ਵੀ ਸਨ। ਕੈਨੇਡਾ ਪੁੱਜਣ ਵਾਲੇ ਵਿਚ ਕਿਸੇ ਵੀ ਵਿਦੇਸ਼ੀ ਯਾਤਰੀ ਨੂੰ 14 ਦਿਨਾਂ ਲਈ ਇਕਾਂਤਵਾਸ ਵਿਚ ਰਹਿਣਾ ਪੈਂਦਾ ਹੈ, ਭਾਵੇਂ ਉਸ ਵਿਚ ਕੋਰੋਨਾ ਦਾ ਲੱਛਣ ਹੋਵੇ ਜਾਂ ਨਾ, ਇਸੇ ਲਈ ਹੋ ਸਕਦਾ ਹੈ ਕਿ ਇਨ੍ਹਾਂ ਲੋਕਾਂ ਦੇ ਪਰਿਵਾਰ ਵਾਲੇ ਇਸ ਵਾਇਰਸ ਤੋਂ ਬਚ ਗਏ ਹੋਣ। ਕਿਸੇ ਵੀ ਕੋਰੋਨਾ ਪਾਜ਼ੀਟਿਵ ਮਰੀਜ਼ ਦੀ ਪਛਾਣ ਸਾਂਝੀ ਨਹੀਂ ਕੀਤੀ ਗਈ। ਸਾਰੇ ਯਾਤਰੀਆਂ ਨੂੰ ਇਸ ਸਬੰਧੀ ਜਾਣਕਾਰੀ ਦੇ ਦਿੱਤੀ ਗਈ ਹੈ।
ਪਿਛਲੇ ਹਫਤੇ ਓਂਟਾਰੀਓ ਪੁਲਸ ਨੇ ਦੱਸਿਆ ਕਿ ਬਹੁਤ ਸਾਰੇ ਲੋਕ ਇਕਾਂਤਵਾਸ ਨਿਯਮਾਂ ਦੀ ਪਾਲਣਾ ਚੰਗੀ ਤਰ੍ਹਾਂ ਨਹੀਂ ਕਰਦੇ, ਜਿਸ ਕਾਰਨ ਹੋਰਾਂ ਲਈ ਖਤਰਾ ਵੱਧ ਜਾਂਦਾ ਹੈ। ਓਂਟਾਰੀਓ ਦੇ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਨਿਯਮ ਤੋੜਦਾ ਦੇਖਿਆ ਜਾਂਦਾ ਹੈ ਤਾਂ ਉਸ ਨੂੰ ਹੋਰ ਵੀ ਸਖਤ ਸਜ਼ਾ ਤੇ ਭਾਰੀ ਜੁਰਮਾਨਾ ਲਗਾਉਣ ਲਈ ਕਾਨੂੰਨ ਬਣਾਉਣਾ ਚਾਹੀਦਾ ਹੈ। ਇਸ ਲਈ ਉਹ ਸੰਘੀ ਸਰਕਾਰ ਨਾਲ ਵੀ ਗੱਲ ਕਰ ਰਹੇ ਹਨ।
ਦੱਸ ਦਈਏ ਕਿ ਜੇਕਰ ਕੋਈ ਇਹ ਨਿਯਮ ਤੋੜਦਾ ਹੈ ਤਾਂ ਉਸ ਨੂੰ 6 ਮਹੀਨੇ ਦੀ ਸਜ਼ਾ ਅਤੇ 7,50,000 ਡਾਲਰ ਦਾ ਭਾਰੀ ਜੁਰਮਾਨਾ ਲੱਗਦਾ ਹੈ। ਜਿਨ੍ਹਾਂ ਫਲਾਈਟਾਂ ਵਿਚ ਕੋਰੋਨਾ ਪੀੜਤ ਪਾਏ ਗਏ ਹਨ, ਉਨ੍ਹਾਂ ਦੇ ਨਾਂ ਇਸ ਤਰ੍ਹਾਂ ਹਨ-
ਏਅਰ ਕੈਨੇਡਾ ਫਲਾਈਟ (ਦਿੱਲੀ ਤੋਂ ਟੋਰਾਂਟੋ)
ਯੂਨਾਈਟਡ ਏਅਰਲਾਈਨਜ਼ ਫਲਾਈਟ (ਸ਼ਿਕਾਗੋ ਤੋਂ ਟੋਰਾਂਟੋ)
ਤੁਰਕਿਸ਼ ਏਅਰਲਾਈਨਜ਼ (ਇਸਤਾਂਬੁਲ ਤੋਂ ਟੋਰਾਂਟੋ)
ਗੋ ਜੈੱਟ ਏਅਰਲਾਈਨਜ਼ ਫਲਾਈਟ (ਸ਼ਿਕਾਗੋ ਤੋਂ ਟੋਰਾਂਟੋ)
ਇਥੋਪੀਅਨ ਏਅਰਲਾਈਨਜ਼ (ਐਡਿਸ ਐਬਾਬਾ ਤੋਂ ਟੋਰਾਂਟੋ)
ਏਅਰ ਕੈਨੇਡਾ (ਕਿੰਗਸਟਨ ਤੋਂ ਟੋਰਾਂਟੋ)
ਏਅਰ ਕੈਨੇਡਾ (ਮੁਨਿਚ ਤੋਂ ਟੋਰਾਂਟੋ)
ਹਾਈ ਫਲਾਈ (ਦਿੱਲੀ ਤੋਂ ਟੋਰਾਂਟੋ)
ਐਜਿਪਟ ਏਅਰ (ਕਾਇਰਾ ਤੋਂ ਟੋਰਾਂਟੋ)
ਤੁਰਕੀ ਏਅਰਲਾਈਨਜ਼ (ਇਸਤਾਂਬੁਲ ਤੋਂ ਟੋਰਾਂਟੋ)
ਐੱਲ. ਓ. ਟੀ. ਪੋਲਿਸ਼ ਏਅਰਲਾਈਨਜ਼ (ਵਾਰਸਾਅ ਤੋਂ ਟੋਰਾਂਟੋ)
ਏਅਰ ਕੈਨਡਾ (ਫ੍ਰੈਂਕਫਰਟ ਤੋਂ ਟੋਰਾਂਟੋ)
ਏਅਰ ਕੈਨੇਡਾ (ਕਿੰਗਸਟਨ ਤੋਂ ਟੋਰਾਂਟੋ)
ਏਅਰ ਕੈਨੇਡਾ (ਦਿੱਲੀ ਤੋਂ ਟੋਰਾਂਟੋ)
ਏਅਰ ਕੈਨਡਾ (ਫ੍ਰੈਂਕਫਰਟ ਤੋਂ ਟੋਰਾਂਟੋ)
ਲੁਫਥਾਂਸਾ (ਫ੍ਰੈਂਕਫਰਟ ਤੋਂ ਟੋਰਾਂਟੋ)
ਐਰੋਮੇਕਸਿਕੋ (ਮੈਕਸੀਕੋ ਸਿਟੀ ਤੋਂ ਟੋਰਾਂਟੋ)
ਏਅਰ ਕੈਨੇਡਾ (ਦਿੱਲੀ ਤੋਂ ਟੋਰਾਂਟੋ)
ਤੁਰਕੀ ਏਅਰਲਾਈਨਜ਼ (ਇਸਤਾਂਬੁਲ ਤੋਂ ਟੋਰਾਂਟੋ)
ਆਬੇ ਦੇ ਅਸਤੀਫੇ ਮਗਰੋਂ ਜਾਪਾਨ ਦੇ ਪੀ.ਐੱਮ. ਚੁਣੇ ਗਏ ਯੋਸ਼ਿਹਿਦੇ ਸੁਗਾ
NEXT STORY