ਟੋਰਾਂਟੋ- ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਚ 19 ਸਾਲਾ ਨੌਜਵਾਨ ਪੂਰਾ ਇਕ ਮਹੀਨਾ ਜ਼ਿੰਦਗੀ ਤੇ ਮੌਤ ਵਿਚਾਲੇ ਲੜਦਾ ਰਿਹਾ ਪਰ ਅਖੀਰ ਉਸ ਦੀ ਮੌਤ ਹੋ ਗਈ। 27 ਸਤੰਬਰ ਨੂੰ ਨੌਜਵਾਨ ਨੂੰ ਗੋਲੀਆਂ ਲੱਗੀਆਂ ਸਨ, ਜਿਸ ਕਾਰਨ ਉਸ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਸ਼ੋਰਹਾਮ ਡਰਾਈਵ ਤੇ ਜੇਨ ਸਟਰੀਟ 'ਤੇ ਵਾਪਰੀ ਇਸ ਵਾਰਦਾਤ ਬਾਰੇ ਕਈ ਲੋਕਾਂ ਨੇ ਜਾਣਕਾਰੀ ਦਿੱਤੀ ਸੀ। ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਗੋਲੀਬਾਰੀ ਦੀਆਂ ਆਵਾਜ਼ਾਂ ਸੁਣੀਆਂ ਸਨ।
ਜਦ ਪੁਲਸ ਮੌਕੇ 'ਤੇ ਪੁੱਜੀ ਤਾਂ ਉਨ੍ਹਾਂ ਨੂੰ ਇਹ ਜ਼ਖ਼ਮੀ ਨੌਜਵਾਨ ਦਿਖਾਈ ਦਿੱਤਾ। ਉਸ ਨੂੰ ਹਸਪਤਾਲ ਲੈ ਜਾਇਆ ਗਿਆ ਤੇ ਮਹੀਨਾ ਭਰ ਇਲਾਜ ਚੱਲਦਾ ਰਿਹਾ। ਨੌਜਵਾਨ ਦੀ ਪਛਾਣ ਬਰੈਂਪਟਨ ਵਾਸੀ ਜੋਨਾਥਨ ਰੋਡ੍ਰਿਗੁਏਜ਼ ਸੈਨਸ਼ੇਜ਼ ਵਜੋਂ ਹੋਈ। ਪੁਲਸ ਨੂੰ ਸ਼ੱਕ ਹੈ ਕਿ ਇਸ ਨੌਜਵਾਨ ਦੇ ਕਤਲ ਕਰਨ ਵਾਲੇ ਇਕ ਹੋਰ ਕਤਲ ਮਾਮਲੇ ਵਿਚ ਸ਼ਾਮਲ ਹਨ। ਫਿਲਹਾਲ ਪੁਲਸ ਸ਼ੱਕੀਆਂ ਦੀ ਭਾਲ ਕਰ ਰਹੀ ਹੈ। ਨੇੜਲੇ ਸਥਾਨ ਤੋਂ ਸੀ. ਸੀ. ਟੀ. ਵੀ. ਦੀਆਂ ਵੀਡੀਓਜ਼ ਤੋਂ ਪਤਾ ਲੱਗਦਾ ਹੈ ਕਿ ਕਾਲੇ ਰੰਗ ਦੀ ਗੱਡੀ ਵਿਚ ਕੁਝ ਲੋਕ ਆਏ ਸਨ।
ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਹਥਿਆਰਾਂ ਦੀ ਨੋਕ 'ਤੇ ਲੁੱਟ-ਖੋਹ ਅਤੇ ਕਤਲ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਸਰਕਾਰ ਇਨ੍ਹਾਂ ਮਾਮਲਿਆਂ ਨੂੰ ਕੰਟਰੋਲ ਕਰਨ ਵਿਚ ਅਜੇ ਤੱਕ ਕਾਮਯਾਬੀ ਹਾਸਲ ਨਹੀਂ ਕਰ ਸਕੀ।
ਯੂ. ਕੇ. : ਪਿੱਜ਼ਾ ਐਕਸਪ੍ਰੈਸ ਆਪਣੇ 370 ਰੈਸਟੋਰੈਂਟਾਂ 'ਚੋਂ 1300 ਕਾਮਿਆਂ ਦੀ ਕਰੇਗਾ ਛੁੱਟੀ
NEXT STORY