ਹਿਊਸਟਨ (ਏ. ਪੀ.) : ਟੈਕਸਾਸ ਅਤੇ ਮਿਸੀਸਿਪੀ ਵਿਚ ਸ਼ਨੀਵਾਰ ਨੂੰ ਆਏ ਕਈ ਤੂਫਾਨਾਂ ਵਿਚ ਘੱਟੋ-ਘੱਟ 2 ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ। ਤੂਫਾਨ ਕਾਰਨ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਅਤੇ ਕਈ ਵਾਹਨ ਪਲਟ ਗਏ।
ਬ੍ਰਾਜ਼ੋਰੀਆ ਕਾਉਂਟੀ ਸ਼ੈਰਿਫ ਦੇ ਦਫ਼ਤਰ ਦੇ ਬੁਲਾਰੇ ਮੈਡੀਸਨ ਪੋਲਸਟਨ ਨੇ ਕਿਹਾ ਕਿ ਹਿਊਸਟਨ ਦੇ ਦੱਖਣ ਵਿਚ ਲਿਵਰਪੂਲ ਖੇਤਰ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਚਾਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਪੋਲਸਟਨ ਨੇ ਕਿਹਾ ਕਿ ਲਿਵਰਪੂਲ ਅਤੇ ਹਿਲਕ੍ਰੈਸਟ ਵਿਲੇਜ ਅਤੇ ਐਲਵਿਨ ਦੇ ਵਿਚਕਾਰ ਕਾਉਂਟੀ ਦੇ ਕਈ ਸਥਾਨ ਤੂਫਾਨ ਨਾਲ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਅਧਿਕਾਰੀਆਂ ਨੂੰ 10 ਨੁਕਸਾਨੇ ਗਏ ਘਰਾਂ ਬਾਰੇ ਪਤਾ ਲੱਗਾ ਹੈ ਪਰ ਉਹ ਅਜੇ ਵੀ ਨੁਕਸਾਨ ਦੀ ਜਾਣਕਾਰੀ ਇਕੱਠੀ ਕਰ ਰਹੇ ਹਨ।
ਮਿਸੀਸਿਪੀ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੇ ਬੁਲਾਰੇ ਮੁਤਾਬਕ, ਮਿਸੀਸਿਪੀ ਵਿਚ ਐਡਮਜ਼ ਕਾਉਂਟੀ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਫਰੈਂਕਲਿਨ ਕਾਉਂਟੀ ਵਿਚ ਦੋ ਲੋਕ ਜ਼ਖਮੀ ਹੋ ਗਏ। ਨੈਸ਼ਨਲ ਵੈਦਰ ਸਰਵਿਸ ਨੇ ਦੱਸਿਆ ਕਿ ਬੁਡੇ ਅਤੇ ਬ੍ਰੈਂਡਨ ਸ਼ਹਿਰਾਂ ਦੇ ਆਲੇ-ਦੁਆਲੇ ਤੂਫਾਨਾਂ ਨਾਲ ਕਈ ਇਮਾਰਤਾਂ ਨੂੰ ਨੁਕਸਾਨ ਪੁੱਜਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਘਰ ਦੀ ਚਿਮਨੀ ਤੋਂ ਲੀਕ ਹੋਈ ਕਾਰਬਨ ਮੋਨੋਆਕਸਾਈਡ, ਅਮਰੀਕਾ ਦੀ ਮਸ਼ਹੂਰ ਅਦਾਕਾਰਾ ਦੀ ਮੌਤ
NEXT STORY