ਯੇਰੂਸ਼ਲਮ (ਭਾਸ਼ਾ)- ਇਜ਼ਰਾਈਲ ਦੇ ਦੱਖਣੀ ਖੇਤਰ ਵਿਚ 7 ਅਕਤੂਬਰ ਨੂੰ ਹਮਾਸ ਵਲੋਂ ਕੀਤੇ ਗਏ ਇਕ ਭਿਆਨਕ ਹਮਲੇ ਵਿਚ ਭਾਰਤੀ ਮੂਲ ਦੀਆਂ ਘੱਟੋ-ਘੱਟ 2 ਇਜ਼ਰਾਇਲੀ ਮਹਿਲਾ ਸੁਰੱਖਿਆ ਅਫਸਰਾਂ ਦੀ ਮੌਤ ਹੋ ਗਈ ਹੈ। ਅਧਿਕਾਰਤ ਸੂਤਰਾਂ ਅਤੇ ਭਾਈਚਾਰੇ ਦੇ ਲੋਕਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਅਧਿਕਾਰਤ ਸੂਤਰਾਂ ਨੇ ਪੁਸ਼ਟੀ ਕੀਤੀ ਕਿ 7 ਅਕਤੂਬਰ ਨੂੰ ਹਮਾਸ ਵੱਲੋਂ ਕੀਤੇ ਗਏ ਹਮਲੇ ਵਿੱਚ ਅਸ਼ਦੋਦ ਦੇ ਹੋਮ ਫਰੰਟ ਕਮਾਂਡ ਦੀ ਕਮਾਂਡਰ 22 ਸਾਲਾ ਲੈਫਟੀਨੈਂਟ ਓਰ ਮੋਸੇਸ ਅਤੇ ਪੁਲਸ ਦੇ ਕੇਂਦਰੀ ਜ਼ਿਲ੍ਹੇ ਵਿੱਚ ਇੱਕ ਸਰਹੱਦੀ ਪੁਲਸ ਅਧਿਕਾਰੀ ਇੰਸਪੈਕਟਰ ਕਿਮ ਡੋਕਰਕਰ ਮਾਰੀ ਗਈ ਹੈ।
ਇਹ ਵੀ ਪੜ੍ਹੋ: ਗਾਜ਼ਾ ਦੇ ਹਸਪਤਾਲਾਂ 'ਚ ਬਚਿਆ ਹੈ ਸਿਰਫ਼ 2 ਦਿਨ ਦਾ ਈਂਧਣ, ਖ਼ਤਰੇ 'ਚ ਪਈ ਹਜ਼ਾਰਾਂ ਮਰੀਜ਼ਾਂ ਦੀ ਜਾਨ
ਦੱਸਿਆ ਜਾ ਰਿਹਾ ਹੈ ਕਿ ਸੰਘਰਸ਼ ਦੌਰਾਨ ਲੜਦੇ ਹੋਏ ਇਨ੍ਹਾਂ ਦੋਵਾਂ ਮਹਿਲਾ ਅਧਿਕਾਰੀਆਂ ਦੀ ਮੌਤ ਹੋਈ ਹੈ। ਫ਼ੌਜ ਦੇ ਅਧਿਕਾਰੀਆਂ ਮੁਤਾਬਕ ਇਸ ਜੰਗ 'ਚ ਹੁਣ ਤੱਕ 286 ਫ਼ੌਜੀ ਅਤੇ 51 ਪੁਲਸ ਅਧਿਕਾਰੀ ਮਾਰੇ ਜਾ ਚੁੱਕੇ ਹਨ। ਭਾਈਚਾਰੇ ਦੇ ਕਈ ਮੈਂਬਰਾਂ ਨੇ ਦੱਸਿਆ ਕਿ ਹੋਰ ਵੀ ਪੀੜਤ ਹੋ ਸਕਦੇ ਹਨ, ਕਿਉਂਕਿ ਇਜ਼ਰਾਈਲ ਮ੍ਰਿਤਕਾਂ ਦੀ ਪਛਾਣ ਦੀ ਪੁਸ਼ਟੀ ਕਰ ਰਿਹਾ ਹੈ ਅਤੇ ਲਾਪਤਾ ਜਾਂ ਸੰਭਾਵਤ ਤੌਰ 'ਤੇ ਅਗਵਾ ਕੀਤੇ ਗਏ ਲੋਕਾਂ ਦੀ ਭਾਲ ਕਰ ਰਿਹਾ ਹੈ। ਭਾਈਚਾਰੇ ਦੀ 24 ਸਾਲਾ ਔਰਤ ਸ਼ਹਾਫ ਟਾਕਰ ਆਪਣੇ ਦੋਸਤ ਸਮੇਤ ਇਸ ਹਮਲੇ ਤੋਂ ਵਾਲ-ਵਾਲ ਬਚ ਗਈ ਸੀ। ਸੂਤਰਾਂ ਨੇ ਦੱਸਿਆ ਕਿ ਹਮਲੇ 'ਚ ਜ਼ਖਮੀ ਕੇਰਲ ਦੀ ਨਰਸ ਸ਼ੀਜਾ ਆਨੰਦ ਦੀ ਹਾਲਤ ਹੁਣ ਸਥਿਰ ਹੈ। ਉਹ 7 ਅਕਤੂਬਰ ਨੂੰ ਉੱਤਰੀ ਇਜ਼ਰਾਈਲ ਦੇ ਅਸ਼ਕੇਲੋਨ ਸ਼ਹਿਰ 'ਤੇ ਹਮਾਸ ਵੱਲੋਂ ਕੀਤੇ ਗਏ ਰਾਕੇਟ ਹਮਲੇ ਵਿਚ ਜ਼ਖਮੀ ਹੋ ਗਈ ਸੀ, ਉਸ ਦੀਆਂ ਬਾਹਾਂ ਅਤੇ ਲੱਤਾਂ 'ਤੇ ਸੱਟਾਂ ਲੱਗੀਆਂ ਸਨ। ਉਸ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ।
ਇਹ ਵੀ ਪੜ੍ਹੋ: ਇਜ਼ਰਾਈਲ-ਹਮਾਸ ਜੰਗ ਦਾ ਖ਼ੌਫ਼ਨਾਕ ਬਦਲਾ: 71 ਸਾਲਾ ਬਜ਼ੁਰਗ ਨੇ 6 ਸਾਲਾ ਮਾਸੂਮ ਨੂੰ ਦਿੱਤੀ ਦਰਦਨਾਕ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਇਪਸਾ ਵੱਲੋਂ ਭੁਪਿੰਦਰ ਸਿੰਘ ਚੌਂਕੀਮਾਨ, ਤੇਜਪਾਲ ਕੌਰ, ਦਵਿੰਦਰ ਸਿੰਘ ਪੂਨੀਆ ਦਾ ਸਨਮਾਨ
NEXT STORY