ਫੇਅਰਫੀਲਡ ਟਾਊਨਸ਼ਿਪ-ਸਾਊਥ ਨਿਊਜਰਸੀ 'ਚ ਇਕ ਘਰ 'ਚ ਪਾਰਟੀ ਦੌਰਾਨ ਗੋਲੀਬਾਰੀ 'ਚ ਘਟੋ-ਘੱਟ 2 ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖਮੀ ਹੋ ਗਏ। ਰਾਜ ਪੁਲਸ ਨੇ ਇਹ ਜਾਣਕਾਰੀ ਦਿੱਤੀ। ਨਿਊਜਰਸੀ ਰਾਜ ਪੁਲਸ ਨੇ ਦੱਸਿਆ ਕਿ 30 ਸਾਲਾਂ ਦਾ ਇਕ ਪੁਰਸ਼ ਅਤੇ 25 ਸਾਲਾ ਇਕ ਮਹਿਲਾ ਦੀ ਗੋਲੀਬਾਰੀ 'ਚ ਮੌਤ ਹੋ ਗਈ। ਉਥੇ ਜ਼ਖਮੀ ਹੋਏ 12 ਹੋਰ ਲੋਕਾਂ ਨੂੰ ਸਥਾਨਕ ਹਸਪਤਾਲ 'ਚ ਲਿਜਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਫੇਅਰਫੀਲਡ ਟਾਊਨਸ਼ਿਪ ਦੇ ਇਕ ਘਰ 'ਚ ਪਾਰਟੀ ਦੌਰਾਨ ਸ਼ਨੀਵਾਰ ਦੇਰ ਰਾਤ ਗੋਲੀਬਾਰੀ ਦੀ ਖਬਰ ਪੁਲਸ ਨੂੰ ਮਿਲੀ ਸੀ। ਖਬਰ ਮੁਤਾਬਕ ਇਸ ਪਾਰਟੀ 'ਚ ਸੈਂਕੜੇ ਲੋਕ ਮੌਜੂਦ ਸਨ। ਕੈਮਰਾ ਫੁਟੇਜ 'ਚ ਘਰ ਦੇ ਬਾਹਰ ਵਾਲੇ ਮੈਦਾਨ 'ਚ ਮਲਬਾ ਫੈਲਿਆ ਹੋਇਆ ਦਿਖ ਰਿਹਾ ਹੈ।
ਇਹ ਵੀ ਪੜ੍ਹੋ-ਵਾਇਰਸ ਨੇ ਫਿਰ ਬਦਲਿਆ ਆਪਣਾ ਰੂਪ, ਸਾਹਮਣੇ ਆਏ 'ਟ੍ਰਿਪਲ ਮਿਊਟੇਸ਼ਨ' ਵਾਲੇ ਨਵੇਂ ਵੈਰੀਐਂਟ ਦੇ ਮਾਮਲੇ
ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਅਮਰੀਕਾ ਦੇ ਓਹਾਓ ਸੂਬੇ ਦੇ ਯੰਗਸਟਾਊਨ 'ਚ ਇਕ ਬਾਰ ਦੇ ਬਾਹਰ ਐਤਵਾਰ ਨੂੰ ਗੋਲੀਬਾਰੀ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ ਸਨ। ਯੰਗਸਟਾਊਨ ਪੁਲਸ ਵਿਭਾਗ ਦੇ ਮੁਖੀ ਕਾਰਲ ਡੈਵਿਸ ਨੇ ਦੱਸਿਆ ਕਿ 'ਟਾਰਚ ਕਲੱਬ ਬਾਰ ਐਂਡ ਗ੍ਰਿਲ' ਵਾਲੇ ਖੇਤਰ 'ਚ ਘਟਨਾ ਤੋਂ ਬਾਅਦ ਐਤਵਾਰ ਦੁਪਹਿਰ ਕਰੀਬ 2 ਵਜੇ ਪੁਲਸ ਅਧਿਕਾਰੀ ਪਹੁੰਚੇ। ਡੈਵਿਸ ਨੇ ਦੱਸਿਆ ਕਿ ਘਟਨਾ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਲੋਕ ਜ਼ਖਮੀ ਹੋ ਗਏ ਜਿਨ੍ਹਾਂ 'ਚੋਂ ਇਕ ਦੀ ਹਾਲਾਤ ਗੰਭੀਰ ਹੈ। ਡੈਵਿਸ ਨੇ ਕਿਹਾ ਕਿ ਬਾਰ ਦੇ ਅੰਦਰ ਗੋਲੀਬਾਰੀ ਨਹੀਂ ਹੋਈ ਪਰ ਉਨ੍ਹਾਂ ਨੂੰ ਲੱਗਦਾ ਹੈ ਕਿ ਘਟਨਾ ਦੀ ਸ਼ੁਰੂਆਤ ਉਥੋਂ ਹੀ ਹੋਈ ਸੀ। ਘਟਨਾ ਤੋਂ ਬਾਅਦ ਅਧਿਕਾਰੀਆਂ ਨੇ ਜ਼ਖਮੀਆਂ ਦਾ ਇਲਾਜ ਕਰਵਾਇਆ ਅਤੇ ਵੱਡੀ ਗਿਣਤੀ 'ਚ ਉਥੇ ਲੋਕਾਂ ਦੇ ਜਮ੍ਹਾ ਹੋਣ ਕਾਰਣ ਦੂਜੇ ਅਧਿਕਾਰੀਆਂ ਨੂੰ ਵੀ ਬੁਲਾਇਆ ਗਿਆ।
ਇਹ ਵੀ ਪੜ੍ਹੋ-ਅਮਰੀਕਾ ਦੇ ਓਹਾਓ 'ਚ ਬਾਰ ਦੇ ਬਾਹਰ ਹੋਈ ਗੋਲੀਬਾਰੀ, 3 ਦੀ ਮੌਤ
ਬ੍ਰਿਟੇਨ 'ਚ ਪ੍ਰਵਾਸੀਆਂ ਦੀ ਗਣਨਾ ਲਈ ਅਮਰੀਕਾ ਦੀ ਤਰ੍ਹਾਂ ਡਿਜੀਟਲ ਵੀਜ਼ਾ ਪ੍ਰਣਾਲੀ ਦੀ ਹੋਵੇਗੀ ਸ਼ੁਰੂਆਤ
NEXT STORY