ਲੰਡਨ (ਏਜੰਸੀ)- ਬ੍ਰਿਟਿਸ਼ ਪੁਲਸ ਨੇ ਗਾਇਕ ਇਆਨ ਵਾਟਕਿੰਸ ਦੇ ਜੇਲ੍ਹ ਵਿੱਚ ਹੋਏ ਕਤਲ ਦੇ ਮਾਮਲੇ ਵਿੱਚ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਵਾਟਕਿੰਸ ਦਾ ਉੱਤਰੀ ਇੰਗਲੈਂਡ ਦੀ HMP ਵੈਕਫੀਲਡ ਜੇਲ੍ਹ ਵਿੱਚ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿੱਥੇ ਉਹ ਬੱਚਿਆਂ ਨਾਲ ਜੁੜੇ ਸੈਕਸ਼ੁਅਲ ਜੁਰਮਾਂ ਲਈ 29 ਸਾਲ ਦੀ ਸਜ਼ਾ ਕੱਟ ਰਿਹਾ ਸੀ।
ਇਹ ਵੀ ਪੜ੍ਹੋ: ਮਸ਼ਹੂਰ Singer ਦਾ ਕਤਲ ! ਜੇਲ੍ਹ 'ਚ ਚਾਕੂਆਂ ਨਾਲ ਵਿੰਨ੍ਹ ਕੇ ਦਿੱਤੀ ਰੂਹ ਕੰਬਾਊ ਮੌਤ

ਵੈਸਟ ਯਾਰਕਸ਼ਾਇਰ ਪੁਲਸ ਦੇ ਬਿਆਨ ਅਨੁਸਾਰ, ਸ਼ਨੀਵਾਰ ਸਵੇਰੇ ਐਮਰਜੈਂਸੀ ਸੇਵਾਵਾਂ ਨੂੰ ਜੇਲ੍ਹ ਵਿੱਚ ਬੁਲਾਇਆ ਗਿਆ, ਪਰ 48 ਸਾਲਾ ਵਾਟਕਿੰਸ ਨੂੰ ਮੌਕੇ ‘ਤੇ ਹੀ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ। ਪੁਲਸ ਨੇ 25 ਅਤੇ 43 ਸਾਲ ਦੀ ਉਮਰ ਦੇ 2 ਕੈਦੀਆਂ ਨੂੰ ਕਤਲ ਦੇ ਸ਼ੱਕ ‘ਚ ਗ੍ਰਿਫ਼ਤਾਰ ਕੀਤਾ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ: ਸਾਬਕਾ ਕੈਨੇਡੀਅਨ PM ਟਰੂਡੋ ਦੀਆਂ ਮਸ਼ਹੂਰ Singer ਨਾਲ ਇੰਟੀਮੇਟ ਤਸਵੀਰਾਂ ਵਾਇਰਲ ! ਸ਼ਰੇਆਮ ਹੋਏ ਰੋਮਾਂਟਿਕ
ਦੱਸ ਦੇਈਏ ਕਿ ਵਾਟਕਿੰਸ ਨੂੰ 2013 ਵਿੱਚ ਬੱਚਿਆਂ ਨਾਲ ਸੰਬੰਧਤ 13 ਗੰਭੀਰ ਜੁਰਮਾਂ ਲਈ ਦੋਸ਼ੀ ਠਹਿਰਾਇਆ ਗਿਆ ਸੀ, ਜਿਨ੍ਹਾਂ ਵਿੱਚ ਇਕ ਬੱਚੇ ਨਾਲ ਰੇਪ ਦੀ ਕੋਸ਼ਿਸ਼, 13 ਸਾਲ ਤੋਂ ਘੱਟ ਉਮਰ ਦੇ ਬੱਚੇ ਦਾ ਜਿਨਸੀ ਸ਼ੋਸ਼ਣ, ਰੇਪ ਦੀ ਸਾਜ਼ਿਸ਼ ਅਤੇ ਬੱਚਿਆਂ ਦੀਆਂ ਅਸ਼ਲੀਲ ਤਸਵੀਰਾਂ ਰੱਖਣ ਸਮੇਤ ਕਈ ਜੁਰਮ ਸ਼ਾਮਲ ਸਨ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਨੂੰ ਘਰ 'ਚ ਲੱਗਣ ਲੱਗਾ ਡਰ ! ਲੈਣ ਪਹੁੰਚੀ ਗੰਨ ਲਾਇਸੈਂਸ
ਸਜ਼ਾ ਸੁਣਾਉਂਦੇ ਸਮੇਂ ਜੱਜ ਜੌਨ ਰੌਇਸ ਨੇ ਕਿਹਾ ਸੀ ਕਿ ਵਾਟਕਿੰਸ ਇੱਕ "ਖਤਰਨਾਕ ਅਤੇ ਚਾਲਾਕ ਜਿਨਸੀ ਸ਼ਿਕਾਰੀ" ਹੈ, ਜਿਸਨੇ ਆਪਣੀ ਪ੍ਰਸਿੱਧੀ ਦਾ ਗਲਤ ਫਾਇਦਾ ਚੁੱਕਿਆ। ਵਾਟਕਿੰਸ ਲੌਸਟਪ੍ਰੋਫੇਟਸ ਬੈਂਡ ਦੇ ਮੁੱਖ ਗਾਇਕ ਸਨ, ਜਿਸਨੇ 2006 ਵਿੱਚ ਆਪਣਾ ਹਿੱਟ ਐਲਬਮ “Liberation Transmission” ਜਾਰੀ ਕੀਤਾ ਸੀ। ਬੈਂਡ ਨੇ ਵਾਟਕਿੰਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਆਪਣੇ ਭੰਗ ਹੋਣ ਦਾ ਐਲਾਨ ਕਰ ਦਿੱਤਾ ਸੀ।
ਇਹ ਵੀ ਪੜ੍ਹੋ: 3 ਮਹੀਨੇ ਰੀਚਾਰਜ ਦੀ ਟੈਨਸ਼ਨ ਖਤਮ ! ਇਸ ਜੁਗਾੜੂ ਪਲਾਨ ਨੇ ਕਰਾਈ Users ਦੀ ਮੌਜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪ੍ਰੈੱਸ ਕਾਨਫਰੰਸ 'ਚ ਮਹਿਲਾ ਪੱਤਰਕਾਰਾਂ ਨੂੰ ਨਾ ਸੱਦੇ ਜਾਣ ਦੇ ਮੁੱਦੇ 'ਤੇ ਅਫ਼ਗਾਨੀ ਵਿਦੇਸ਼ ਮੰਤਰੀ ਦਾ ਵੱਡਾ ਬਿਆਨ
NEXT STORY