ਮੋਗਾ (ਆਜ਼ਾਦ)-ਹੈਪੀ ਸਰਪੰਚ ਕਤਲ ਦੇ ਮਾਮਲੇ ਵਿਚ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਉਨ੍ਹਾਂ ਦਾ 5 ਦਿਨਾਂ ਦਾ ਪੁਲਸ ਰਿਮਾਂਡ ਮਿਲਿਆ ਹੈ। ਮੋਗਾ ਪੁਲਸ ਵੱਲੋਂ ਜੰਮੂ ਕਸ਼ਮੀਰ ਦੇ ਲੇਹ ਤੋਂ ਗ੍ਰਿਫ਼ਤਾਰ ਕਰਕੇ ਲਿਆਂਦੇ ਗਏ ਹੈਪੀ ਸਰਪੰਚ ਦੇ ਕਤਲ ਮਾਮਲੇ ਵਿਚ ਸ਼ਾਮਲ ਚਾਰ ਕਥਿਤ ਮੁਲਜ਼ਮ ਮਨਪ੍ਰੀਤ ਸਿੰਘ ਉਰਫ਼ ਬੱਬਲੂ ਜੈਮਲਵਾਲਾ, ਜਸ਼ਨਪ੍ਰੀਤ ਸਿੰਘ ਜੱਸੂ ਨਿਵਾਸੀ ਚੰਦ ਪੁਰਾਣਾ, ਯੋਗੇਸ਼ ਸ਼ਰਮਾ ਨਿਵਾਸੀ ਗੋਬਿੰਦਗੜ੍ਹ ਬਸਤੀ ਅਤੇ ਹਰਮਿੰਦਰ ਸਿੰਘ ਹਿੰਦਾ ਨਿਵਾਸੀ ਜੈ ਸਿੰਘ ਵਾਲਾ ਨੂੰ ਅੱਜ ਬਾਘਾ ਪੁਰਾਣਾ ਪੁਲਸ ਵੱਲੋਂ ਸਖ਼ਤ ਪ੍ਰਬੰਧਾਂ ਹੇਠ ਥਾਣਾ ਬਾਘਾ ਪੁਰਾਣਾ ਦੇ ਮੁੱਖ ਅਫ਼ਸਰ ਇੰਸਪੈਕਟਰ ਜਤਿੰਦਰ ਸਿੰਘ ਵੱਲੋਂ ਪੁਲਸ ਪਾਰਟੀ ਸਮੇਤ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ।
ਇਹ ਵੀ ਪੜ੍ਹੋ: 40 ਸਕਿੰਟਾਂ 'ਚ ਅੰਗੂਠਿਆਂ ਦੇ ਸਹਾਰੇ ਲਾਏ 64 ਪੁਸ਼-ਅੱਪ! ਪੰਜਾਬ ਦੇ ਵਿੱਕੀ ਦਿਓਲ ਨੇ ਬਣਾਇਆ ਵਿਸ਼ਵ ਰਿਕਾਰਡ

ਅਦਾਲਤ ਨੇ ਸਾਰੇ ਕਥਿਤ ਮੁਲਜ਼ਮਾਂ ਦਾ ਪੰਜ ਦਿਨ ਦਾ ਪੁਲਸ ਰਿਮਾਂਡ ਦਿੱਤਾ। ਜਾਣਕਾਰੀ ਦਿੰਦੇ ਥਾਣਾ ਮੁਖੀ ਜਤਿੰਦਰ ਸਿੰਘ ਨੇ ਕਿਹਾ ਕਿ ਕਥਿਤ ਮੁਲਜ਼ਮਾਂ ਕੋਲੋਂ ਡੂੰਘਾਈ ਨਾਲ ਜਾਂਚ ਕੀਤੀ ਜਾਣੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਮਾਮਲੇ ਵਿਚ ਕੋਈ ਹੋਰ ਸ਼ਾਮਲ ਪਾਇਆ ਗਿਆ ਤਾਂ ਉਸ ਦੇ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਹੋਲੀ ਬੰਪਰ 2026: ਇਸ ਲੱਕੀ ਨੰਬਰ ਦੀ ਚਮਕੀ ਕਿਸਮਤ, ਨਿਕਲਿਆ 3 ਕਰੋੜ ਦਾ ਇਨਾਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ: ਮੀਂਹ ਕਾਰਨ ਤੇਜ਼ੀ ਨਾਲ ਡਿੱਗਿਆ ਤਾਪਮਾਨ, ਸੁਹਾਵਣਾ ਹੋਇਆ ਮੌਸਮ, ਲੋਕਾਂ ਨੇ ਲਿਆ ਸੁਖ ਦਾ ਸਾਹ
NEXT STORY